SP ਨੇ ਸਿਪਾਹੀ ਕੋਲੋਂ ਬੰਨ੍ਹਵਾਏ ਬੂਟ ਦੇ ਫੀਤੇ, ਲੋਕਾਂ ਨੇ ਲਗਾਈ ਫਿਟਕਾਰ

ਏਜੰਸੀ

ਖ਼ਬਰਾਂ, ਰਾਸ਼ਟਰੀ

ਵਾਇਰਲ ਹੋ ਰਹੀ ਇਸ ਵੀਡੀਓ ਨੂੰ ਲੈ ਕੇ ਲੋਕ ਬਿਹਾਰ ਪੁਲਿਸ 'ਤੇ ਸਵਾਲ ਉਠਾ ਰਹੇ ਹਨ

Arwal SP Viral Photo

 

ਅਲਵਰ: ਸੋਸ਼ਲ ਮੀਡੀਆ 'ਤੇ ਬਿਹਾਰ ਦੇ ਇਕ ਐਸਪੀ ਦਾ ਵੀਡੀਓ ਵਾਇਰਲ ਹੋ ਰਿਹਾ ਹੈ, ਇਸ ਵਿਚ ਗਣਤੰਤਰ ਦਿਵਸ ਮੌਕੇ ਐਸਪੀ ਨੂੰ ਕਾਂਸਟੇਬਲ ਕੋਲੋਂ ਬੂਟ ਦੇ ਫੀਤੇ ਬੰਨ੍ਹਵਾਉਂਦੇ ਹੋਏ ਦੇਖਿਆ ਜਾ ਸਕਦਾ ਹੈ। ਵਾਇਰਲ ਹੋ ਰਹੀ ਇਸ ਵੀਡੀਓ ਨੂੰ ਲੈ ਕੇ ਲੋਕ ਬਿਹਾਰ ਪੁਲਿਸ 'ਤੇ ਸਵਾਲ ਉਠਾ ਰਹੇ ਹਨ, ਉਥੇ ਹੀ ਕੁਝ ਲੋਕ ਗੁੱਸਾ ਜ਼ਾਹਰ ਕਰ ਰਹੇ ਹਨ ਅਤੇ ਕਾਰਵਾਈ ਦੀ ਮੰਗ ਕਰ ਰਹੇ ਹਨ।

ਇਹ ਵੀ ਪੜ੍ਹੋ: ਕਿਸਾਨ ਅੰਦੋਲਨ ਮਗਰੋਂ ਪੰਜਾਬ ’ਚ ਨਵੇਂ ਮੋਬਾਈਲ ਕੁਨੈਕਸ਼ਨਾਂ ਦਾ ਰੁਝਾਨ ਘਟਿਆ, 3 ਸਾਲਾਂ ’ਚ ਘਟੇ 49 ਹਜ਼ਾਰ ਕੁਨੈਕਸ਼ਨ

ਦੱਸਿਆ ਜਾ ਰਿਹਾ ਹੈ ਕਿ ਵੀਡੀਓ ਗਣਤੰਤਰ ਦਿਵਸ ਮੌਕੇ ਦਾ ਹੈ। ਵੀਡੀਓ ਵਿਚ ਦਿਖਾਈ ਦੇ ਰਹੇ ਅਰਵਲ ਦੇ ਐਸਪੀ ਮੁਹੰਮਦ ਕਾਸਿਮ ਆਪਣੇ ਬੂਟਾਂ ਦੇ ਫੀਤੇ ਕਾਂਸਟੇਬਲ ਤੋਂ ਬੰਨ੍ਹਵਾ ਰਹੇ ਹਨ। ਦਰਅਸਲ ਐਸਪੀ ਡੀਐਮ ਦੇ ਨਾਲ ਤਿਰੰਗੇ ਨੂੰ ਸਲਾਮੀ ਦੇਣ ਪਹੁੰਚੇ ਸਨ। ਮਹਾਤਮਾ ਗਾਂਧੀ ਦੀ ਮੂਰਤੀ 'ਤੇ ਫੁੱਲ ਚੜ੍ਹਾਉਣ ਲਈ ਐਸਪੀ ਨੂੰ ਆਪਣੀ ਜੁੱਤੀ ਉਤਾਰਨੀ ਪਈ, ਜਦੋਂ ਉਹਨਾਂ ਨੂੰ ਪਹਿਨਣ ਦੀ ਵਾਰੀ ਆਈ ਤਾਂ ਇਕ ਕਾਂਸਟੇਬਲ ਨੇ ਉਹਨਾਂ ਦੇ ਬੂਟਾਂ ਦੇ ਫੀਤੇ ਬੰਨ੍ਹੇ।  

ਇਹ ਵੀ ਪੜ੍ਹੋ: Hockey World Cup 2023: ਤੀਜੀ ਵਾਰ ਵਿਸ਼ਵ ਚੈਂਪੀਅਨ ਬਣਿਆ ਜਰਮਨੀ, ਬੈਲਜੀਅਮ ਨੂੰ 5-4 ਨਾਲ ਹਰਾਇਆ

ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਤੋਂ ਬਾਅਦ ਇਹ ਮਾਮਲਾ ਜ਼ੋਰ ਫੜਦਾ ਨਜ਼ਰ ਆ ਰਿਹਾ ਹੈ, ਲੋਕ ਐਸਪੀ ਮੁਹੰਮਦ ਕਾਸਿਮ ਖਿਲਾਫ ਕਾਰਵਾਈ ਦੀ ਮੰਗ ਕਰ ਰਹੇ ਹਨ। ਇੰਨਾ ਹੀ ਨਹੀਂ ਮੌਕੇ 'ਤੇ ਡੀਐਮ ਜੇ ਪ੍ਰਿਯਦਰਸ਼ਨੀ ਵੀ ਮੌਜੂਦ ਸੀ, ਇਸ ਲਈ ਲੋਕ ਉਹਨਾਂ ਨੂੰ ਵੀ ਨਿਸ਼ਾਨਾ ਬਣਾ ਰਹੇ ਹਨ।