ਬੰਬ ਦੀ ਧਮਕੀ ਮਿਲਣ ਤੋਂ ਬਾਅਦ ਚੰਡੀਗੜ੍ਹ ਪੁਲਿਸ ਵੱਲੋਂ ਨਾਈਟ ਕਲੱਬ ਦੀ ਤਲਾਸ਼ੀ 

ਏਜੰਸੀ

ਖ਼ਬਰਾਂ, ਰਾਸ਼ਟਰੀ

ਗੁਮਨਾਮ ਕਾਲ ਤੋਂ ਬਾਅਦ ਪੁਲਿਸ ਨੇ ਘੇਰਿਆ ਇਲਾਕਾ, ਕੀਤੀ ਜਾਂਚ

Representative Image

 

ਚੰਡੀਗੜ੍ਹ - ਚੰਡੀਗੜ੍ਹ ਪੁਲਿਸ ਨੇ ਸੋਮਵਾਰ ਨੂੰ ਇੱਥੇ ਵਿਸਫ਼ੋਟਕ ਦੀ ਸੂਚਨਾ ਮਿਲਣ ਤੋਂ ਬਾਅਦ ਇੱਕ ‘ਲਾਉਂਜ-ਕਮ-ਨਾਈਟ ਕਲੱਬ’ ਦੀ ਤਲਾਸ਼ੀ ਲਈ।

ਇਸ ਤੋਂ ਪਹਿਲਾਂ ਇੱਕ ਅਗਿਆਤ ਵਿਅਕਤੀ ਨੇ ਫ਼ੋਨ ਕਰਕੇ ਦਾਅਵਾ ਕੀਤਾ ਸੀ ਕਿ ਇੱਥੇ ਧਮਾਕਾ ਹੋਵੇਗਾ।

ਪੁਲਿਸ ਨੇ ਦੱਸਿਆ ਕਿ ਇਲਾਕੇ ਦੀ ਘੇਰਾਬੰਦੀ ਕਰ ਦਿੱਤੀ ਗਈ ਹੈ, ਅਤੇ ਪੂਰੇ ਇਲਾਕੇ ਦੀ ਤਲਾਸ਼ੀ ਲਈ ਜਾ ਰਹੀ ਹੈ, ਜਿਸ ਵਿੱਚ ਹੋਰ ਨਾਈਟ ਕਲੱਬ ਅਤੇ ਰੈਸਟੋਰੈਂਟ ਵੀ ਹਨ।

ਸੈਕਟਰ 26 ਥਾਣੇ ਦੇ ਇੰਚਾਰਜ ਮਨਿੰਦਰ ਸਿੰਘ ਨੇ ਕਿਹਾ, "ਨਾਈਟ ਕਲੱਬ ਦੇ ਮੈਨੇਜਰ ਕੋਲ ਵਿਸਫ਼ੋਟਕ ਦੀ ਮੌਜੂਦਗੀ ਬਾਰੇ ਇੱਕ ਗੁਮਨਾਮ ਕਾਲ ਆਈ ਸੀ... ਅਸੀਂ ਇਸ ਦੀ ਜਾਂਚ ਕਰ ਰਹੇ ਹਾਂ। ਪੂਰੇ ਇਲਾਕੇ ਨੂੰ ਘੇਰ ਲਿਆ ਗਿਆ ਹੈ ਅਤੇ ਜਾਂਚ ਜਾਰੀ ਹੈ।" 

ਪਿਛਲੇ ਹਫ਼ਤੇ ਚੰਡੀਗੜ੍ਹ ਪੁਲਿਸ ਨੂੰ ਜ਼ਿਲ੍ਹਾ ਅਦਾਲਤੀ ਕੰਪਲੈਕਸ ਵਿੱਚ ਬੰਬ ਹੋਣ ਦੀ ਸੂਚਨਾ ਮਿਲੀ ਸੀ, ਹਾਲਾਂਕਿ ਬਾਅਦ 'ਚ ਇਸ ਦੇ ਅਫ਼ਵਾਹ ਹੋਣ ਦਾ ਖੁਲਾਸਾ ਹੋਇਆ ਸੀ।