ਰਾਜਸਥਾਨ 'ਚ ਢਾਬੇ 'ਤੇ ਡਿਨਰ ਕਰਨ ਗਏ ਚਾਰ ਦੋਸਤਾਂ ਦੀ ਸੜਕ ਹਾਦਸੇ ਵਿਚ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਇਹ ਦਰਦਨਾਕ ਇੰਨਾ ਦਰਦਨਾਕ ਸੀ ਕਿ ਕਾਰ ਦੇ ਪਰਖੱਚੇ ਉੱਡ ਗਏ

photo

 

 ਬੀਕਾਨੇਰ: ਬੀਕਾਨੇਰ-ਜੈਪੁਰ ਰੋਡ 'ਤੇ ਰਾਏਸਰ ਨੇੜੇ ਟਰੱਕ ਅਤੇ ਕਾਰ ਵਿਚਾਲੇ ਹੋਈ ਟੱਕਰ 'ਚ 4 ਲੋਕਾਂ ਦੀ ਮੌਤ ਹੋ ਗਈ। ਚਾਰੇ ਮ੍ਰਿਤਕ ਬੀਕਾਨੇਰ ਦੇ ਤਿਲਕ ਨਗਰ ਦੇ ਰਹਿਣ ਵਾਲੇ ਸਨ। ਇਹ ਸਾਰੇ ਹਾਈਵੇਅ 'ਤੇ ਇਕ ਹੋਟਲ 'ਚ ਰਾਤ ਦਾ ਖਾਣਾ ਖਾਣ ਤੋਂ ਬਾਅਦ ਵਾਪਸ ਆ ਰਹੇ ਸਨ ਕਿ ਇਹ ਦਰਦਨਾਕ ਹਾਦਸਾ ਵਾਪਰ ਗਿਆ। ਸਾਰਿਆਂ ਦੀਆਂ ਲਾਸ਼ਾਂ ਨੂੰ ਪੀਬੀਐਮ ਹਸਪਤਾਲ ਵਿੱਚ ਰੱਖਿਆ ਗਿਆ ਹੈ।

 ਪੜ੍ਹੋ ਪੂਰੀ ਖਬਰ: ਬਲਾਚੌਰ 'ਚ ਮਾਪਿਆਂ ਦੇ ਇਕਲੌਤੇ ਪੁੱਤ ਦੀ ਛੱਤ ਤੋਂ ਡਿੱਗਣ ਕਾਰਨ ਹੋਈ ਮੌਤ 

ਦਰਅਸਲ ਬੀਕਾਨੇਰ ਦੇ ਲੋਕ ਨੈਸ਼ਨਲ ਹਾਈਵੇ 'ਤੇ ਰਾਏਸਰ ਨੇੜੇ ਕੁਝ ਢਾਬਿਆਂ 'ਤੇ ਖਾਣਾ ਖਾਣ ਜਾਂਦੇ ਹਨ। ਚਾਰ ਦੋਸਤ ਸ਼ਿਵਰਾਜ ਸਿੰਘ, ਕਿਸ਼ਨ ਸਿੰਘ, ਰਾਮਕਰਨ ਸਿੰਘ ਅਤੇ ਰਤਨ ਜੰਗੀਦ ਵੀ ਐਤਵਾਰ ਰਾਤ ਨੂੰ ਢਾਬੇ 'ਤੇ ਗਏ ਸਨ। ਦੇਰ ਰਾਤ ਵਾਪਸ ਆਉਂਦੇ ਸਮੇਂ ਉਨ੍ਹਾਂ ਦੀ ਕਾਰ ਇਕ ਟਰੱਕ ਨਾਲ ਟਕਰਾ ਗਈ।

 ਪੜ੍ਹੋ ਪੂਰੀ ਖਬਰ: ਨਿਊਯਾਰਕ 'ਚ ਬੱਸ-ਟਰੱਕ ਦੀ ਆਪਸ 'ਚ ਹੋਈ ਭਿਆਨਕ ਟੱਕਰ, 6 ਲੋਕਾਂ ਦੀ ਮੌਤ

ਇਹ ਹਾਦਸਾ ਰਾਏਸਰ ਦੇ ਬਿਜਲੀ ਬੋਰਡ ਦਫ਼ਤਰ ਨੇੜੇ ਵਾਪਰਿਆ। ਰਾਹਗੀਰਾਂ ਨੇ ਬੜੀ ਮੁਸ਼ਕਲ ਨਾਲ ਉਨ੍ਹਾਂ ਨੂੰ ਬਾਹਰ ਕੱਢ ਕੇ ਪੀਬੀਐਮ ਹਸਪਤਾਲ ਦੇ ਟਰਾਮਾ ਸੈਂਟਰ ਵਿੱਚ ਪਹੁੰਚਾਇਆ। ਡਾਕਟਰਾਂ ਨੇ ਚਾਰਾਂ ਨੂੰ ਮ੍ਰਿਤਕ ਐਲਾਨ ਦਿੱਤਾ। ਟੱਕਰ ਇੰਨੀ ਜ਼ਬਰਦਸਤ ਸੀ ਕਿ ਉਹਨਾਂ ਦੀ ਕਾਰ ਪੂਰੀ ਤਰ੍ਹਾਂ ਕੁਚਲ ਗਈ। ਅੰਦਰ ਬੈਠੇ ਚਾਰੇ ਦੋਸਤ ਬੁਰੀ ਤਰ੍ਹਾਂ ਫਸ ਗਏ।

ਦੱਸਿਆ ਜਾ ਰਿਹਾ ਹੈ ਕਿ ਹਾਈਵੇਅ 'ਤੇ ਕਾਰ ਦੇ ਅੱਗੇ ਇਕ ਗਾਂ ਆ ਗਈ ਸੀ। ਉਸ ਨੂੰ ਬਚਾਉਣ ਲਈ ਕਾਰ ਅਤੇ ਟਰੱਕ ਡਰਾਈਵਰ ਦਾ ਸੰਤੁਲਨ ਵਿਗੜ ਗਿਆ। ਦੋਵਾਂ ਵਾਹਨਾਂ ਦੀ ਆਪਸ ਵਿੱਚ ਜ਼ਬਰਦਸਤ ਟੱਕਰ ਹੋ ਗਈ। ਇਸ ਹਾਦਸੇ ਵਿੱਚ ਗਾਂ ਦੀ ਵੀ ਮੌਤ ਹੋ ਗਈ। ਰਾਤ ਨੂੰ ਵੀ ਇਸ ਮਾਰਗ 'ਤੇ ਵੱਡੀ ਗਿਣਤੀ ਵਿਚ ਗਾਵਾਂ ਅਤੇ ਹੋਰ ਪਸ਼ੂ ਘੁੰਮਦੇ ਰਹਿੰਦੇ ਹਨ।

ਹਾਦਸੇ ਤੋਂ ਬਾਅਦ ਨੈਸ਼ਨਲ ਹਾਈਵੇ 'ਤੇ ਜਾਮ ਲੱਗ ਗਿਆ। ਟਰੱਕ ਇੱਕ ਪਾਸੇ ਤੇ ਕਾਰ ਦੂਜੇ ਪਾਸੇ ਖੜ੍ਹੀ ਸੀ। ਇੱਥੇ ਵੀ ਵੱਡੀ ਗਿਣਤੀ ਵਿੱਚ ਲੋਕ ਇਕੱਠੇ ਹੋਏ ਸਨ। ਸੜਕ 'ਤੇ ਗਾਂ ਵੀ ਮਰੀ ਹੋਈ ਮਿਲੀ। ਮੌਕੇ 'ਤੇ ਪਹੁੰਚ ਕੇ ਨਪਾਸਰ ਪੁਲਿਸ ਨੇ ਨੁਕਸਾਨੇ ਵਾਹਨਾਂ ਨੂੰ ਸੜਕ ਤੋਂ ਹਟਾਇਆ ਗਿਆ।