ਬੇਗੁੂਸਰਾਏ ਵਿਚ ਵੀਜ਼ਾ ਮੰਤਰੀ ਨੂੰ ਨਾਨੀ ਯਾਦ ਆ ਜਾਵੇਗੀ: ਕਨ੍ਹੱਈਆ
ਬੇਗੁੂਸਰਾਏ ਪਹੁੰਚਣ 'ਤੇ ਪਹਿਲਾਂ ਗਿਰੀਰਾਜ ਨੇ ਬਿਹਾਰ ਦੇ ਸੀਐਮ ਨੀਤੀਸ਼ ਕੁਮਾਰ ਨਾਲ ਮੁਲਾਕਾਤ ਕੀਤੀ।
ਨਵੀਂ ਦਿੱਲੀ: ਬਿਹਾਰ ਦੇ ਬੇਗੁੂਸਰਾਏ ਵਿਚ ਲੋਕ ਸਭਾ ਚੋਣਾਂ ਦੀ ਜੰਗ ਰੋਮਾਂਚਕ ਹੁੰਦੀ ਜਾ ਰਹੀ ਹੈ। ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਗਿਰੀਰਾਜ ਸਿੰਘ ਸ਼ੁੱਕਰਵਾਰ ਨੂੰ ਬੇਗੁੂਸਰਾਏ ਪਹੁੰਚੇ। ਗਿਰੀਰਾਜ ਦੇ ਬੇਗੁੂਸਰਾਏ ਪਹੁੰਚਣ 'ਤੇ ਸੀਪੀਆਈ ਉਮੀਦਵਾਰ ਕਨ੍ਹੱਈਆ ਕੁਮਾਰ ਨੇ ਟਵੀਟਰ ਰਾਹੀਂ ਉਹਨਾਂ 'ਤੇ ਨਿਸ਼ਾਨਾ ਕਸਦੇ ਹੋਏ ਸਵਾਗਤ ਕੀਤਾ। ਉਹਨਾਂ ਨੇ ਕਿਹਾ ਕਿ ਨਾਰਾਜ਼ ਹੋਣ ਤੋਂ ਬਾਅਦ ਵੀਜ਼ਾ ਮੰਤਰੀ ਅੱਜ ਬੇਗੁੂਸਰਾਏ ਆ ਗਏ ਹਨ ਅਤੇ ਮੈਨੂੰ ਤਾਂ ਪਹਿਲਾਂ ਹੀ ਪਤਾ ਹੈ ਕਿ ਮੰਤਰੀ ਜੀ ਨੂੰ ਬੇਗੁੂਸਰਾਏ ਪਹੁੰਚਦੇ ਹੀ ਨਾਨੀ ਯਾਦ ਆ ਜਾਵੇਗੀ।
ਕੇਂਦਰੀ ਮੰਤਰੀ ਗਿਰੀਰਾਜ ਸਿੰਘ ਪਹਿਲੀ ਵਾਰ ਸ਼ੁੱਕਰਵਾਰ ਨੂੰ ਉਮੀਦਵਾਰ ਦੇ ਰੂਪ ਵਿਚ ਬੇਗੁਸਰਾਏ ਪਹੁੰਚੇ ਹਨ। ਦੱਸ ਦਈਏ ਕਿ ਗਿਰੀਰਾਜ ਅਪਣੇ ਸੰਸਦ ਖੇਤਰ ਤੋਂ ਟਿਕਟ ਕੱਟੀ ਜਾਣ ਕਰਕੇ ਨਾਰਾਜ਼ ਸੀ। ਹਾਲਾਂਕਿ ਬੀਜੇਪੀ ਪ੍ਰਧਾਨ ਅਮਿਤ ਸ਼ਾਹ ਨਾਲ ਗੱਲਬਾਤ ਕਰਨ ਤੋਂ ਬਾਅਦ ਅਖੀਰ ਉਹ ਮੰਨ ਗਏ ਅਤੇ ਬੇਗੁਸਰਾਏ ਤੋਂ ਚੋਣ ਲੜਨ ਲਈ ਰਾਜ਼ੀ ਹੋ ਗਏ। ਗਿਰੀਰਾਜ ਸਿੰਘ ਨੇ ਕਿਹਾ ਕਿ ਬੇਗੁਸਰਾਏ ਮੇਰਾ ਘਰ ਹੈ, ਮੈਂ ਤਾਂ ਅਪਣੇ ਸ੍ਵੈ ਸਤਿਕਾਰ ਦੀ ਰੱਖਿਆ ਕਰਨ ਦੀ ਗੱਲ ਕੀਤੀ ਹੈ। ਦੱਸ ਦਈਏ ਕਿ ਬਿਹਾਰ ਖੇਤਰ ਵਿਚ ਖੱਬੇ ਪੱਖੀ ਗੱਠਜੋੜ ਹੈ।
ਬੇਗੁੂਸਰਾਏ ਪਹੁੰਚਣ 'ਤੇ ਪਹਿਲਾਂ ਗਿਰੀਰਾਜ ਨੇ ਬਿਹਾਰ ਦੇ ਸੀਐਮ ਨੀਤੀਸ਼ ਕੁਮਾਰ ਨਾਲ ਮੁਲਾਕਾਤ ਕੀਤੀ। ਉਹਨਾਂ ਕਿਹਾ ਕਿ ਮੈਂ ਅਪਣੇ ਅਤੇ ਬੇਗੁੂਸਰਾਏ ਦੇ ਆਦਰ ਦਾ ਸਵਾਲ ਉਠਾਇਆ ਸੀ। ਗਿਰੀਰਾਜ ਸਿੰਘ ਨੇ ਬੇਗੁੂਸਰਾਏ ਤੋਂ ਚੋਣ ਲੜਨ ਤੇ ਉੱਠੇ ਵਿਵਾਦ 'ਤੇ ਸੀਪੀਆਈ ਉਮੀਦਵਾਰ ਅਤੇ ਜੇਐਨਯੂ ਵਿਦਿਆਰਥੀ ਸੰਗਠਨ ਦੇ ਸਾਬਕਾ ਪ੍ਰਧਾਨ ਕਨੱਈਆ ਕੁਮਾਰ ਨੇ ਕਈ ਵਾਰ ਨਿਸ਼ਾਨੇ ਕੱਸੇ। ਕਨ੍ਹੱਈਆ ਨੇ ਕਿਹਾ ਕਿ ਗਿਰੀਰਾਜ ਇੱਥੇ ਆ ਤਾਂ ਗਏ ਹਨ ਪਰ ਜਦੋਂ ਉਹ ਮੰਤਰੀ ਸਨ ਉਦੋਂ ਉਹਨਾਂ ਕੀ ਕੀਤਾ ਸੀ।
ਉਹਨਾਂ ਅਰੋਪ ਲਗਾਇਆ ਕਿ ਇਹ ਧਰਮ ਦੇ ਨਾਮ 'ਤੇ ਸਮਾਜ ਨੂੰ ਵੰਡਣ ਵਾਲੇ ਅਪਣੇ ਆਪ ਨੂੰ ਰਾਸ਼ਟਰ ਭਗਤ ਕਹਿੰਦੇ ਹਨ। ਦੇਸ਼ ਦੀ ਸੈਨਾ ਦੇ ਕੰਮਾਂ ਨੂੰ ਅਪਣਾ ਕੰਮ ਦੱਸਦੇ ਹਨ। ਗਿਰੀਰਾਜ ਨੇ ਕਨ੍ਹੱਈਆ ਦਾ ਨਾਮ ਨਾ ਲੈਂਦੇ ਹੋਏ ਕਿਹਾ ਕਿ ਬੇਗੁੂਸਰਾਏ ਵਿਚ ਸਾਡੀ ਲੜਾਈ ਰਾਸ਼ਟਰਵਾਦ ਅਤੇ ਵਿਵਹਾਰਿਕ ਮਾਨਸਿਕਤਾ ਨਾਲ ਹੈ। ਕੁੱਲ ਮਿਲਾ ਕੇ ਬੇਗੁੂਸਰਾਏ ਦੀ ਲੜਾਈ ਬਹੁਤ ਦਿਲਚਸਪ ਹੋਣ ਵਾਲੀ ਹੈ। ਆਰਜੇਡੀ ਦੇ ਤਨਵੀਰ ਹਸਨ ਲੜਾਈ ਨੂੰ ਤਿਕੋਣੀ ਬਣਾਉਂਦੇ ਹਨ। ਹਾਲਾਂਕਿ ਕਨ੍ਹੱਈਆ ਨੇ ਕਿਹਾ ਕਿ ਉਹਨਾਂ ਦੀ ਲੜਾਈ ਗਿਰੀਰਾਜ ਨਾਲ ਹੈ। ਆਰਜੇਡੀ ਨਾਲ ਉਸ ਦੀ ਕੋਈ ਲੜਾਈ ਨਹੀਂ ਹੈ।