ਕੀ ਇਕ ਵਾਰ ਫਿਰ ਕੋਰੋਨਾ ਵਾਇਰਸ ਮਚਾ ਸਕਦਾ ਹੈ ਤਬਾਹੀ? ਜਾਣੋ ਕਿਉਂ ਡਰਿਆ ਹੋਇਆ ਹੈ ਚੀਨ!

ਏਜੰਸੀ

ਖ਼ਬਰਾਂ, ਰਾਸ਼ਟਰੀ

ਚੀਨੀ ਰਾਸ਼ਟਰੀ ਸਿਹਤ ਕਮਿਸ਼ਨ ਅਨੁਸਾਰ ਸ਼ਨੀਵਾਰ ਨੂੰ ਚੀਨ ਦੀ ਮੁੱਖ ਭੂਮੀ...

Can corona virus cause havoc once again why china is scared

ਨਵੀਂ ਦਿੱਲੀ: ਚੀਨ ਵਿਚ ਕੋਰੋਨਾ ਵਾਇਰਸ ਦੇ ਇਕ ਫਿਰ ਸਰਗਰਮ ਹੋ ਜਾਣ ਦਾ ਡਰ ਸਤਾਉਣ ਲੱਗਿਆ ਹੈ। ਦਰਅਸਲ ਚੀਨ ਵਿਚ ਵਿਦੇਸ਼ਾਂ ਤੋਂ ਆ ਰਹੇ ਮਾਮਲਿਆਂ ਕਰ ਕੇ ਇਹ ਸਵਾਲ ਉਠਿਆ ਹੈ ਕਿ ਕਿਤੇ ਕੋਰੋਨਾ ਦੂਜੀ ਵਾਰ ਦੇਸ਼ ਵਿਚ ਤਬਾਹੀ ਨਾ ਮਚਾ ਦੇਵੇ। ਨੈਸ਼ਨਲ ਹੈਲਥ ਕਮਿਸ਼ਨ ਦੇ ਇਕ ਮੈਂਬਰ ਨੇ ਵੀ ਚੀਨ ਵਿਚ ਵਾਇਰਸ ਦੇ ਦੂਜੇ ਦੌਰ ਦੇ ਸ਼ੁਰੂ ਹੋਣ ਦਾ ਖਤਰਾ ਬਣੇ ਰਹਿਣ ਦਾ ਖਦਸ਼ਾ ਜਤਾਇਆ ਸੀ।

ਚੀਨੀ ਰਾਸ਼ਟਰੀ ਸਿਹਤ ਕਮਿਸ਼ਨ ਅਨੁਸਾਰ ਸ਼ਨੀਵਾਰ ਨੂੰ ਚੀਨ ਦੀ ਮੁੱਖ ਭੂਮੀ ਵਿਚ ਕੋਵਿਡ-19 ਦੇ 45 ਨਵੇਂ ਮਾਮਲੇ ਦਰਜ ਕੀਤੇ ਗਏ ਹਨ ਜਿਹਨਾਂ ਵਿਚ 44 ਮਾਮਲੇ ਵਿਦੇਸ਼ਾਂ ਤੋਂ ਆਏ ਸਨ। ਸ਼ਨੀਵਾਰ ਨੂੰ ਹੀ ਵੁਹਾਨ ਵਿਚ 5 ਲੋਕਾਂ ਦੀ ਮੌਤ ਹੋ ਗਈ। ਇਸ ਤੋਂ ਬਾਅਦ ਏਅਰਲਾਇੰਸ ਨੂੰ ਸ਼ਨੀਵਾਰ ਤੋਂ ਅੰਤਰਰਾਸ਼ਟਰੀ ਉਡਾਨਾਂ ਵਿਚ ਤੇਜ਼ੀ ਨਾਲ ਕਟੌਤੀ ਕਰਨ ਦਾ ਹੁਕਮ ਦਿੱਤਾ ਗਿਆ ਹੈ। ਦੇਸ਼ ਵਿਚ ਦਾਖਲ ਹੋਣ ਵਾਲੇ ਵਿਦੇਸ਼ੀਆਂ ਤੇ ਪਾਬੰਦੀ ਸ਼ਨੀਵਾਰ ਤੋਂ ਲਾਗੂ ਹੋ ਗਈ ਹੈ।

ਚੀਨ ਵਿਚ ਹੁਣ ਤਕ 81439 ਲੋਕ ਇਸ ਖਤਰਨਾਕ ਬਿਮਾਰੀ ਨਾਲ ਜੂਝ ਰਹੇ ਹਨ ਜਦਕਿ 3300 ਲੋਕਾਂ ਦੀ ਮੌਤ ਹੋ ਚੁੱਕੀ ਹੈ। ਸ਼ੁਰੂਆਤ ਵਿਚ ਚੀਨ ਤੇ ਕੋਰੋਨਾ ਖਿਲਾਫ ਦੇਰ ਨਾਲ ਕਾਰਵਾਈ ਕਰਨ ਦੇ ਆਰੋਪ ਲੱਗੇ ਸਨ ਅਤੇ ਉਹਨਾਂ ਦੀ ਆਲੋਚਨਾ ਵੀ ਸਖ਼ਤ ਸ਼ਬਦਾਂ ਵਿਚ ਕੀਤੀ ਗਈ। ਹਾਲਾਂਕਿ ਬਾਅਦ ਵਿਚ ਕੋਰੋਨਾ ਵਾਇਰਸ ਨਾਲ ਨਿਪਟਣ ਦੇ ਚੀਨ ਦੇ ਤਰੀਕਿਆਂ ਦੀ ਤਾਰੀਫ WHO ਨੇ ਵੀ ਕੀਤੀ ਸੀ।

ਦਸ ਦਈਏ ਕਿ ਇਸ ਵਾਇਰਸ ਦੇ ਚਲਦੇ ਭਾਰਤ ਵਿਚ 21 ਦਿਨਾਂ ਦਾ ਲਾਕਡਾਊਨ ਲਗਾ ਦਿੱਤਾ ਗਿਆ ਹੈ। ਲਗਾਤਾਰ ਇਹ ਚਰਚਾ ਚਲ ਰਹੀ ਹੈ ਕਿ ਸਰਕਾਰ ਲਾਕਡਾਊਨ ਦੀ ਤਰੀਕ ਅੱਗੇ ਵਧਾ ਸਕਦੀ ਹੈ। ਜਿਸ ਤੇ ਹੁਣ ਸਫ਼ਾਈ ਸਾਹਮਣੇ ਆਈ ਹੈ। ਕੈਬਨਿਟ ਸੈਕਰੈਟਰੀ ਰਾਜੀਵ ਗੌਬਾ ਨੇ ਬਿਆਨ ਦਿੱਤਾ ਹੈ ਕਿ ਸਰਕਾਰ ਦੀ ਲਾਕਡਾਊਨ ਵਧਾਉਣ ਦਾ ਕੋਈ ਇਰਾਦਾ ਨਹੀਂ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਰੋਨਾ ਵਾਇਰਸ ਨੂੰ ਦੇਖਦੇ ਹੋਏ 24 ਮਾਰਚ ਤੋਂ 21 ਦਿਨਾਂ ਦਾ ਲਾਕਡਾਊਨ ਦਾ ਐਲਾਨ ਕੀਤਾ ਸੀ।

ਇਹ ਲਾਕਡਾਊਨ 14 ਅਪ੍ਰੈਲ ਤਕ ਜਾਰੀ ਰਹੇਗਾ। ਇਸ ਦੌਰਾਨ ਕੋਰੋਨਾ ਦੇ ਸੰਕਟ ਨੂੰ ਦੇਖਦੇ ਹੋਏ ਲਗਾਤਾਰ ਇਸ ਤਰ੍ਹਾਂ ਦੀ ਚਰਚਾ ਹੋ ਰਹੀ ਸੀ ਕਿ ਸਰਕਾਰ 14 ਅਪ੍ਰੈਲ ਤੋਂ ਬਾਅਦ ਲਾਕਡਾਊਨ ਦੀ ਤਰੀਕ ਵਧਾ ਸਕਦੀ ਹੈ। ਪਰ ਹੁਣ ਇਹਨਾਂ ਸਾਰੀਆਂ ਖ਼ਬਰਾਂ ਤੇ ਕੈਬਨਿਟ ਸੈਕਰੈਟਰੀ ਨੇ ਰੋਕ ਲਗਾ ਦਿੱਤੀ ਹੈ ਅਤੇ ਕਿਹਾ ਹੈ ਕਿ ਉਹ ਇਸ ਤਰ੍ਹਾਂ ਦੀਆਂ ਰਿਪੋਰਟਾਂ ਦੇਖ ਕੇ ਹੈਰਾਨ ਹਨ ਅਤੇ ਸਰਕਾਰ ਦਾ ਅਜਿਹਾ ਕੋਈ ਇਰਾਦਾ ਨਹੀਂ ਹੈ।

ਕੋਰੋਨਾ ਵਾਇਰਸ ਦੇ ਖਤਰੇ ਦੇ ਚਲਦੇ ਲਾਕਡਾਊਨ ਦਾ ਐਲਾਨ ਕੀਤਾ ਗਿਆ, ਇਸ ਕਰ ਕੇ ਦੇਸ਼ ਵਿਚ ਮੈਟਰੋ, ਟ੍ਰੇਨ, ਜਹਾਜ਼ ਸਮੇਤ ਸਾਰੀਆਂ ਸੁਵਿਧਾਵਾਂ ਨੂੰ ਬੰਦ ਕਰ ਦਿੱਤਾ ਗਿਆ ਹੈ। ਹਰ ਕਿਸੇ ਨੂੰ ਅਪਣੇ ਘਰ ਵਿਚ ਰਹਿਣ ਲਈ ਕਿਹਾ ਗਿਆ ਹੈ ਅਤੇ ਜ਼ਰੂਰੀ ਕੰਮ ਲਈ ਹੀ ਘਰੋਂ ਬਾਹਰ ਨਿਕਲਣ ਲਈ ਕਿਹਾ ਗਿਆ ਹੈ।

ਕਈ ਰਾਜ ਸਰਕਾਰਾਂ ਨੇ ਹੋਮ ਡਿਲਵਰੀ ਦੀ ਵਿਵਸਥਾ ਵੀ ਕੀਤੀ ਹੈ ਤਾਂ ਕਿ ਲੋਕ ਘਰ ਵਿਚ ਹੀ ਰਹਿਣ। 21 ਦਿਨਾਂ ਦੇ ਲਾਕਡਾਊਨ ਕਾਰਨ ਕਰੋੜਾਂ ਲੋਕਾਂ ਤੇ ਕੰਮਕਾਜ ਦਾ ਸੰਕਟ ਆ ਗਿਆ, ਖਾਸ ਤੌਰ ਤੇ ਗਰੀਬਾਂ ਨੂੰ ਜ਼ਰੂਰਤ ਅਤੇ ਖਾਣ-ਪੀਣ ਦੇ ਸਮਾਨ ਨੂੰ ਲੈ ਕੇ ਸੰਕਟ ਦਾ ਸਾਹਮਣਾ ਕਰਨ ਪਿਆ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।