ਚੀਨ ਦੀ ਸੀ-ਫੂਡ ਮਾਰਕਿਟ ਦੀ ਪਹਿਲੀ ਮਰੀਜ ਤੋਂ ਇਸ ਤਰ੍ਹਾਂ ਫੈਲਿਆ ਵਾਇਰਸ, ਪੜ੍ਹੋ ਪੂਰੀ ਖ਼ਬਰ

ਏਜੰਸੀ

ਖ਼ਬਰਾਂ, ਕੌਮਾਂਤਰੀ

ਚੀਨ ਦੇ ਵੁਹਾਨ ਤੋਂ ਸ਼ੁਰੂ ਹੋਇਆ ਕੋਰੋਨਾ ਵਾਇਰਸ ਦੁਨੀਆ ਭਰ ਵਿਚ ਫੈਲ ਚੁੱਕਾ ਹੈ।

Photo

ਨਵੀਂ ਦਿੱਲੀ: ਚੀਨ ਦੇ ਵੁਹਾਨ ਤੋਂ ਸ਼ੁਰੂ ਹੋਇਆ ਕੋਰੋਨਾ ਵਾਇਰਸ ਦੁਨੀਆ ਭਰ ਵਿਚ ਫੈਲ ਚੁੱਕਾ ਹੈ। ਸ਼ਨੀਵਾਰ ਦੁਪਹਿਰ ਤੱਕ ਵਿਸ਼ਵ ਭਰ ਵਿਚ 6 ਲੱਖ ਤੋਂ ਵੱਧ ਲੋਕ ਕੋਰੋਨਾ ਵਾਇਰਸ ਨਾਲ ਸੰਕਰਮਿਤ ਹੋ ਚੁੱਕੇ ਹਨ ਅਤੇ 27,800 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਮੰਨਿਆ ਜਾਂਦਾ ਹੈ ਕਿ ਕੋਰੋਨਾ ਵਾਇਰਸ ਚੀਨ ਦੇ ਵੁਹਾਨ ਵਿਚ ਸਮੁੰਦਰੀ ਫੂਡ ਮਾਰਕੀਟ ਤੋਂ ਫੈਲਿਆ ਹੈ।

ਮੀਡੀਆ ਰਿਪੋਰਟ ਮੁਤਾਬਕ ਮੀਡੀਆ ਵਿਚ ਲੀਕ ਹੋਏ ਚੀਨ ਦੇ ਕੁਝ ਦਸਤਾਵੇਜ਼ਾਂ ਤੋਂ ਪਤਾ ਚੱਲਦਾ ਹੈ ਕਿ ਵੂਹਾਨ ਦੀ ਸੀ-ਫੂਡ ਮਾਰਕਿਟ ਵਿਚ ਸਭ ਤੋਂ ਪਹਿਲਾਂ ਵੇਈ ਨਾਂਅ ਦੀ ਇਕ ਮਹਿਲਾ ਕੋਰੋਨਾ ਦੀ ਸ਼ਿਕਾਰ ਹੋਈ ਸੀ। ਮਹਿਲਾ ਚੀਨ ਦੀ ਮਾਰਕਿਟ ਵਿਚ ਜਿਉਂਦੇ shrimps ਵੇਚਦੀ ਸੀ। ਇਹ ਔਰਤ ਫੂਡ ਮਾਰਕਿਟ ਤੋਂ 500 ਮੀਟਰ ਦੀ ਦੂਰੀ ‘ਤੇ ਕਿਰਾਏ ਦੇ ਮਕਾਨ ਵਿਚ ਰਹਿੰਦੀ ਸੀ। ਮਹਿਲਾ ਨੂੰ 11 ਦਸੰਬਰ ਨੂੰ ਹੀ ਬੁਖ਼ਾਰ ਹੋ ਗਿਆ ਸੀ।

ਉਸ ਨੂੰ ਲੱਗਿਆ ਕਿ ਉਸ ਨੂੰ ਸੀਜ਼ਨਲ ਫਲੂ ਹੈ ਪਰ ਉਸ ਨੂੰ ਰਾਹਤ ਨਹੀਂ ਮਿਲੀ। ਕੁਝ ਦਿਨ ਬਾਅਦ ਉਹ ਵੱਡੇ ਹਸਪਤਾਲ ਵਿਚ ਗਈ। ਦੱਸਿਆ ਜਾ ਰਿਹਾ ਹੈ ਕਿ ਮਹਿਲਾ ਦੀ ਉਮਰ 57 ਸਾਲ ਦੀ ਸੀ। ਚੀਨ ਦੇ ਸੈਂਟਰ ਫਾਰ ਡਿਸੀਜ਼ ਕੰਟਰੋਲ ਨੇ ਕਿਹਾ ਸੀ ਕਿ ਸੀ-ਫੂਡ ਮਾਰਕਿਟ ਵਿਚ ਵੇਚੇ ਜਾਣ ਵਾਲੇ ਜਾਨਵਰ ਤੋਂ ਹੀ ਇਨਸਾਨਾਂ ਵਿਚ ਕੋਰੋਨਾ ਆਇਆ। ਮਾਮਲੇ ਵਧਣ ਤੋਂ ਬਾਅਦ ਚੀਨ ਦੀ ਸਰਕਾਰ ਨੇ ਸੀ-ਫੂਡ ਮਾਰਕਿਟ ਨੂੰ ਬੰਦ ਕਰ ਦਿੱਤਾ।