ਯੂਪੀ ਸੀਐਮ ਨੇ ਕੇਜਰੀਵਾਲ ਨੂੰ ਲਿਖਿਆ ਪੱਤਰ, ਕਿਹਾ ਦਿੱਲੀ ਵਾਲਿਆਂ ਦਾ ਰੱਖਿਆ ਜਾਵੇਗਾ ਖਿਆਲ

ਏਜੰਸੀ

ਖ਼ਬਰਾਂ, ਰਾਸ਼ਟਰੀ

ਇਸ ਦੇ ਨਾਲ ਹੀ ਯੋਗੀ ਆਦਿਤਿਆਨਾਥ ਨੇ ਪੱਤਰ ਵਿਚ ਇਹ ਵੀ ਲਿਖਿਆ...

Cm yogi adityanath delhi and arvind kejriwal

ਨਵੀਂ ਦਿੱਲੀ: ਕੋਰੋਨਾ ਵਾਇਰਸ ਦੇ ਵਧਣ ਕਾਰਨ ਲਾਕਡਾਊਨ ਅਤੇ ਇਸ ਦੇ ਮੱਦੇਨਜ਼ਰ ਦਿੱਲੀ ਵਿਚ ਰਹਿ ਰਹੇ ਯੂਪੀ ਦੇ ਹਜ਼ਾਰਾਂ ਮਜ਼ਦੂਰਾਂ ਦੇ ਪਰਵਾਸ ਨੂੰ ਲੈ ਕੇ ਉੱਤਰ ਪ੍ਰਦੇਸ਼ ਸਰਕਾਰ ਨੇ ਚਿੰਤਾ ਜ਼ਾਹਿਰ ਕੀਤੀ ਹੈ। ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਦਿੱਲੀ ਦੇ ਸੀਐਮ ਅਰਵਿੰਦ ਕੇਜਰੀਵਾਲ ਨੂੰ ਇਸ ਬਾਬਤ ਪੱਤਰ ਲਿਖਿਆ ਹੈ। ਪੱਤਰ ਵਿਚ ਸੀਐਮ ਯੋਗੀ ਨੇ ਵਿਸ਼ਵਾਸ ਦਵਾਇਆ ਹੈ ਕਿ ਯੂਪੀ ਵਿਚ ਰਹਿ ਰਹੀ ਦਿੱਲੀ ਦੀ ਜਨਤਾ ਦਾ ਉੱਤਰ ਪ੍ਰਦੇਸ਼ ਸਰਕਾਰ ਪੂਰੀ ਜ਼ਿੰਮੇਵਾਰੀ ਚੁੱਕੇਗੀ।

ਇਸ ਦੇ ਨਾਲ ਹੀ ਯੋਗੀ ਆਦਿਤਿਆਨਾਥ ਨੇ ਪੱਤਰ ਵਿਚ ਇਹ ਵੀ ਲਿਖਿਆ ਕਿ ਦਿੱਲੀ ਵਿਚ ਰਹਿ ਰਹੀ ਉੱਤਰ ਪ੍ਰਦੇਸ਼ ਦੀ ਜਨਤਾ ਦੀ ਸਿਹਤ, ਸੁਰੱਖਿਆ ਅਤੇ ਹੋਰ ਜ਼ਰੂਰਤਾਂ ਦਾ ਦਿੱਲੀ ਸਰਕਾਰ ਪੂਰੀ ਜ਼ਿੰਮੇਵਾਰੀ ਚੁੱਕਣ ਦਾ ਭਰੋਸਾ ਦੇਣ। ਦਸ ਦਈਏ ਕਿ ਸੋਮਵਾਰ ਦੀ ਦੁਪਹਿਰ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਕੋਰੋਨਾ ਦੀ ਸਥਿਤੀ ਨੂੰ ਲੈ ਕੇ ਸਮੀਖਿਆ ਕਰਨ ਨੋਇਡਾ ਜਾਣਗੇ।

ਜਾਣਕਾਰੀ ਮੁਤਾਬਕ ਸੀਐਮ ਯੋਗੀ ਦਿੱਲੀ ਦੇ ਪਰਵਾਸ ਕਰਨ ਵਾਲੇ ਯੂਪੀ ਦੇ ਮਜ਼ਦੂਰਾਂ ਦੀਆਂ ਸਮੱਸਿਆਵਾਂ ਨੂੰ ਸਮਝਣਗੇ। ਉੱਥੇ ਹੀ ਸੀਐਮ ਦਿੱਲੀ ਸਥਿਤੀ ਕੰਟਰੋਲ ਰੂਮ ਦਾ ਵੀ ਨਿਰੀਖਣ ਕਰਨਗੇ। ਉਹ ਅੱਜ ਦੀ ਰਾਤ ਦਿੱਲੀ ਵਿਚ ਬਿਤਾਉਣਗੇ। ਇਸ ਤੋਂ ਬਾਅਦ ਮੁੱਖ ਮੰਤਰੀ ਮੰਗਲਵਾਰ ਨੂੰ ਗਾਜ਼ੀਆਬਾਦ ਅਤੇ ਮੇਰਠ ਦਾ ਦੌਰਾਨ ਕਰਨਗੇ। ਦਸ ਦਈਏ ਕਿ ਉੱਤਰ ਪ੍ਰਦੇਸ਼ ਦੇ ਨੋਇਡਾ ਵਿਚ ਕੋਰੋਨਾ ਵਾਇਰਸ ਦੇ ਪੀੜਤ ਪੰਜ ਹੋਰ ਨਵੇਂ ਮਰੀਜ਼ ਮਿਲੇ ਹਨ।

ਇਸ ਦੇ ਨਾਲ ਹੀ ਨੋਇਡਾ ਵਿਚ ਇਸ ਬਿਮਾਰੀ ਨਾਲ ਪੀੜਤ ਮਰੀਜ਼ਾਂ ਦੀ ਗਿਣਤੀ ਵਧ ਕੇ 32 ਹੋ ਗਈ ਹੈ। ਉੱਥੇ ਹੀ ਪੂਰੇ ਉੱਤਰ ਪ੍ਰਦੇਸ਼ ਵਿਚ ਕੋਰੋਨਾ ਵਾਇਰਸ ਨਾਲ ਪੀੜਤ ਮਰੀਜ਼ਾਂ ਦੀ ਗਿਣਤੀ 72 ਤੇ ਪਹੁੰਚ ਗਈ ਹੈ। ਲਾਕਡਾਊਨ ਦੇ ਬਾਵਜੂਦ ਨੋਇਡਾ ਵਿਚ ਪਿਛਲੇ ਤਿੰਨ ਦਿਨਾਂ ਵਿਚ ਕੋਰੋਨਾ ਵਾਇਰਸ ਨਾਲ ਪੀੜਤ 19 ਮਰੀਜ਼ ਮਿਲੇ ਹਨ।

ਨੋਇਡਾ ਵਿਚ ਕੋਰੋਨਾ ਵਾਇਰਸ ਪੀੜਤ ਮਰੀਜ਼ਾਂ ਦੀ ਗਿਣਤੀ ਵਧਣ ਦੇ ਮਾਮਲਿਆਂ ਨੂੰ ਦੇਖਦੇ ਹੋਏ ਹੀ ਸੀਐਮ ਯੋਗੀ ਆਦਿਤਿਆਨਾਥ ਅੱਗ ਗੌਤਮ ਬੁੱਧਨਗਰ ਆ ਰਹੇ ਹਨ। ਉਹ ਅਪਣੇ ਦੌਰੇ ਦੌਰਾਨ ਮੇਰਠ ਅਤੇ ਗਾਜ਼ੀਆਬਾਦ ਵੀ ਜਾਣਗੇ।  

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।