CAA-NRC ਪ੍ਰਦਰਸ਼ਨ ਦੇ ਦੌਰਾਨ ਬੰਗਾਲ ‘ਚ ਹਿੰਸਾ, 2 ਦੀ ਮੌਤ, 5 ਜ਼ਖ਼ਮੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਨਾਗਰਿਕਤਾ ਸੰਸ਼ੋਧਨ ਕਨੂੰਨ (CAA) ਅਤੇ ਰਾਸ਼ਟਰੀ ਨਾਗਰਿਕਤਾ ਰਜਿਸਟਰ  (NRC)  ਦੇ ਖਿਲਾਫ...

CAA and NRC

ਨਵੀਂ ਦਿੱਲੀ: ਨਾਗਰਿਕਤਾ ਸੰਸ਼ੋਧਨ ਕਨੂੰਨ (CAA) ਅਤੇ ਰਾਸ਼ਟਰੀ ਨਾਗਰਿਕਤਾ ਰਜਿਸਟਰ  (NRC)  ਦੇ ਖਿਲਾਫ ਪ੍ਰਦਰਸ਼ਨ ਦੇ ਦੌਰਾਨ ਪੱਛਮ ਬੰਗਾਲ ਵਿੱਚ ਹਿੰਸਾ ਹੋਈ ਹੈ। ਮੁਰਸ਼ੀਦਾਬਾਦ ਦੇ ਜਲਾਂਗੀ ਇਲਾਕੇ ‘ਚ ਬੁੱਧਵਾਰ ਨੂੰ ਤ੍ਰਿਣਮੂਲ ਕਾਂਗਰਸ (ਟੀਐਮਸੀ) ਨੇਤਾਵਾਂ ਅਤੇ ਸਥਾਨਕ ਲੋਕਾਂ ‘ਚ ਝੜਪ ਤੋਂ ਬਾਅਦ ਹਿੰਸਾ ਭੜਕੀ ਹੈ। ਮੌਕੇ ‘ਤੇ ਭਾਰੀ ਗਿਣਤੀ ਵਿੱਚ ਪੁਲਿਸ ਫੋਰਸ ਪਹੁੰਚ ਗਈ ਹੈ।

ਟੀਐਮਸੀ ਕਰਮਚਾਰੀ ਸੜਕ ਜਾਮ ਕਰਕੇ ਵਿਰੋਧ ਪ੍ਰਦਰਸ਼ਨ ਕਰ ਰਹੇ ਸਨ। ਇਸਦਾ ਜਨਤਕ ਲੋਕਾਂ ਨੇ ਵਿਰੋਧ ਕੀਤਾ ਅਤੇ ਦੋਨਾਂ ਪੱਖਾਂ ‘ਚ ਝੜਪ ਹੋਈ। ਝੜਪ ਨੇ ਹੌਲੀ-ਹੌਲੀ ਹਿੰਸਾ ਦਾ ਰੂਪ ਧਾਰਨ ਕਰ ਲਿਆ। ਇਸ ਹਿੰਸਾ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ ਹੈ। ਇਸਤੋਂ ਇਲਾਵਾ ਪੰਜ ਗੰਭੀਰ ਜਖ਼ਮੀ ਹੋ ਗਏ ਹਨ।

ਸੀਏਏ ਦੇ ਖਿਲਾਫ ਪ੍ਰਦਰਸ਼ਨ ਦੇ ਦੌਰਾਨ ਟੀਐਮਸੀ ਦੇ ਸਥਾਨਕ ਨੇਤਾ ਅਤੇ ਲੋਕਾਂ ਦੇ ਵਿੱਚ ਹਿੰਸਾ ਤੋਂ ਬਾਅਦ ਮੁਰਸ਼ੀਦਾਬਾਦ  ਦੇ ਜਲਾਂਗੀ ਇਲਾਕੇ ਵਿੱਚ ਹਿੰਸਾ ਭੜਕ ਉੱਠੀ। ਇਸ ਹਿੰਸਾ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਜਦੋਂ ਕਿ ਇੱਕ ਲਾਪਤਾ ਦੱਸਿਆ ਜਾ ਰਿਹਾ ਹੈ ਅਤੇ ਪੰਜ ਲੋਗ ਗੰਭੀਰ  ਰੂਪ ‘ਚ ਜਖ਼ਮੀ ਹਨ।  

ਟੀਐਮਸੀ ਦੇ ਲੋਕ ਗੁੰਡੇ: ਅਧੀਰ ਰੰਜਨ ਚੌਧਰੀ

ਬੰਗਾਲ ਵਿੱਚ ਹੋਈ ਹਿੰਸਾ ‘ਤੇ ਕਾਂਗਰਸ ਨੇਤਾ ਅਤੇ ਸੰਸਦ ਅਧੀਰ ਰੰਜਨ ਚੌਧਰੀ ਨੇ ਟੀਐਮਸੀ ਅਤੇ ਬੀਜੇਪੀ ਨੂੰ ਲਤਾੜਦੇ ਹੋਏ ਕਿਹਾ ਕਿ ਤ੍ਰਿਣਮੂਲ ਕਾਂਗਰਸ (ਟੀਐਮਸੀ) ਦੇ ਲੋਕਾਂ ਨੇ ਬੰਬ ਅਤੇ ਬੰਦੂਰ ਲੈ ਕੇ ਹਮਲਾ ਕੀਤਾ। ਉਨ੍ਹਾਂ ਦਾ ਜੋ ਨੇਤਾ ਹੈ ਉਹ ਵੀ ਖੂਨੀ ਹੈ, ਉਨ੍ਹਾਂ ਨੇ ਨਾਗਰਿਕਾਂ ਦੇ ਉੱਤੇ ਹਮਲਾ ਕੀਤਾ। ਉਨ੍ਹਾਂ ਨੇ ਅੱਗੇ ਕਿਹਾ ਕਿ ਬੰਗਾਲ ‘ਚ ਟੀਐਮਸੀ ਦੇ ਕੋਲ ਬੰਬ ਅਤੇ ਬੰਦੂਕ ਹਨ।

ਪ੍ਰਸ਼ਾਸਨ ਅਤੇ ਪੁਲਿਸ ਉਨ੍ਹਾਂ ਦੀ ਹੈ, ਉਹ ਕੁਝ ਨਹੀਂ ਕਰਦੇ ਟੀਐਮਸੀ ਦੇ ਲੋਕ ਗੁੰਡੇ ਹਨ ਅਤੇ ਇਹ ਤਾਂ ਸਾਰਿਆ ਨੂੰ ਪਤਾ ਹੈ ਇਹ ਤਾਂ ਮੈਂ ਕਈ ਵਾਰ ਬੋਲ ਚੁੱਕਿਆ ਹਾਂ। ਚੌਧਰੀ ਨੇ ਕਿਹਾ ਕਿ ਹੁਣ ਬੀਜੇਪੀ ਦੇ ਕੋਲ ਵੀ ਬੰਬ ਅਤੇ ਗੋਲੀ ਹੈ ਤਾਂ ਇਸ ਲਈ ਬੰਗਾਲ ਦੀ ਹਾਲਤ ਬਦ ਤੋਂ ਵੱਧ ਭੈੜੀ ਹੁੰਦੀ ਜਾ ਰਹੀ ਹੈ। ਉਹ ਚਾਹੇ ਤਾਂ ਇਹ ਸਭ ਰੋਕ ਸਕਦੇ ਹਨ ਕਿਉਂਕਿ ਕੇਂਦਰ ਵਿੱਚ ਸਰਕਾਰ ਉਨ੍ਹਾਂ ਦੀ ਹੈ ਅਤੇ ਪੁਲਿਸ ਉਨ੍ਹਾਂ ਦੀ ਹੈ। ਕੇਂਦਰ ਵਲੋਂ ਐਨਆਈਏ ਭੇਜ ਸੱਕਦੇ ਹਨ। ਸੀਬੀਆਈ ਨੂੰ ਕਹਿ ਸਕਦੇ ਹਨ ਕਿ ਇਹ ਰੋਕ ਸੱਕਦੇ ਹਨ।

ਹੁਣ ਤੱਕ ਕਿਸੇ ਦੀ ਗ੍ਰਿਫ਼ਤਾਰੀ ਨਹੀਂ

ਮਾਮਲਾ ਉਸ ਸਮੇਂ ਭੜਕ ਉਠਾ ਜਦੋਂ ਸਥਾਨਕ ਲੋਕਾਂ ਨੇ ਸੀਏਏ ਅਤੇ ਐਨਆਰਸੀ ਨੂੰ ਰੱਦ ਕਰਨ ਦੀ ਮੰਗ ਕਰਦੇ ਹੋਏ ਸੜਕਾਂ ਨੂੰ ਜਾਮ ਕਰ ਦਿੱਤਾ ਸੀ,  ਲੇਕਿਨ ਜਦੋਂ ਜਿਲਾ ਪ੍ਰਸ਼ਾਸਨ ਸਥਾਨਕ ਨਿਵਾਸੀਆਂ ਨੂੰ ਹੋ ਰਹੀ ਦਿੱਕਤਾਂ ਨੂੰ ਦੂਰ ਕਰਨ ਲਈ ਸੜਕ ਖੋਲ੍ਹਣ ਨੂੰ ਕਿਹਾ। ਇਸ ਦੌਰਾਨ ਮਾਮਲਾ ਵਿਗੜ ਗਿਆ ਅਤੇ ਉੱਥੇ ਪਹਿਲਾਂ ਆਪਸ ਵਿੱਚ ਲੜਾਈ ਹੋਈ ਅਤੇ ਫਿਰ ਇੱਕ-ਦੂਜੇ ਦੀ ਮਾਰ ਕੁਟਾਈ  ਸ਼ੁਰੂ ਕਰ ਦਿੱਤੀ ਜਿਸਦੇ ਕਾਰਨ ਭੀੜ ਨੂੰ ਤੀਤਰ-ਬਿਤਰ ਕਰਨ ਲਈ ਪੁਲਿਸ ਨੂੰ ਗੋਲੀਆਂ ਚਲਾਉਣੀਆਂ ਪਈਆਂ। ਹਾਲਾਂਕਿ ਹੁਣ ਤੱਕ ਕਿਸੇ ਨੂੰ ਗ੍ਰਿਫ਼ਤਾਰ ਜਾਂ ਹਿਰਾਸਤ ਵਿੱਚ ਨਹੀਂ ਲਿਆ ਗਿਆ ਹੈ।