ਦਿੱਲੀ ਵਿੱਚ ਕੋਰੋਨਾ ਵਾਇਰਸ ਦੀ ਲਾਗ ਦੇ 992 ਨਵੇਂ ਕੇਸ,4 ਹੋਰ ਮਰੀਜ਼ਾਂ ਦੀ ਹੋਈ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸੰਕਰਮਿਤ ਲੋਕਾਂ ਦੀ ਕੁੱਲ ਸੰਖਿਆ 6,60,611 ਤੱਕ ਪਹੁੰਚ ਗਈ।

Coronoa

ਨਵੀਂ ਦਿੱਲੀ: ਦਿੱਲੀ ਕੋਰੋਨਾ ਵਾਇਰਸ ਅਪਡੇਟਸ: ਮੰਗਲਵਾਰ ਨੂੰ ਦਿੱਲੀ ਵਿੱਚ ਕੋਰੋਨਾਵਾਇਰਸ ਦੀ ਲਾਗ ਦੇ 992 ਨਵੇਂ ਕੇਸ ਆਉਣ ਤੋਂ ਬਾਅਦ ਸੰਕਰਮਿਤ ਲੋਕਾਂ ਦੀ ਕੁੱਲ ਸੰਖਿਆ 6,60,611 ਤੱਕ ਪਹੁੰਚ ਗਈ। ਹੋਲੀ ਦੇ ਤਿਉਹਾਰ ਦੇ ਕਾਰਨ,ਘੱਟ ਟੈਸਟ ਕੀਤੇ ਗਏ ਸਨ,ਜਿਸ ਕਾਰਨ ਮਾਮਲਿਆਂ ਵਿੱਚ ਕਮੀ ਦਰਜ ਕੀਤੀ ਗਈ ਸੀ। ਇਸ ਤੋਂ ਇਲਾਵਾ ਚਾਰ ਹੋਰ ਮਰੀਜ਼ਾਂ ਦੀ ਮੌਤ ਤੋਂ ਬਾਅਦ ਮ੍ਰਿਤਕਾਂ ਦੀ ਗਿਣਤੀ 11,016 ਹੋ ਗਈ ਹੈ।