ਬਾਹਰ ਤੋਂ ਗੁੰਡੇ ਬੁਲਾ ਕੇ ਭਾਜਪਾ ਨੇ ਅਪਣੀ ਹੀ ਪਾਰਟੀ ਦੀ ਔਰਤ ਦੀ ਲੈ ਲਈ ਜਾਨ: ਮਮਤਾ
ਪੱਛਮੀ ਬੰਗਾਲ ਵਿਚ ਚੋਣਾਂ ਦਾ ਮੈਦਾਨ ਭਖਿਆ ਹੋਇਆ ਹੈ। ਚੋਣਾਂ ਨੂੰ ਲੈ ਕੇ ਸਾਰੀਆਂ ਪਾਰਟੀਆਂ...
ਕਲਕੱਤਾ: ਪੱਛਮੀ ਬੰਗਾਲ ਵਿਚ ਚੋਣਾਂ ਦਾ ਮੈਦਾਨ ਭਖਿਆ ਹੋਇਆ ਹੈ। ਚੋਣਾਂ ਨੂੰ ਲੈ ਕੇ ਸਾਰੀਆਂ ਪਾਰਟੀਆਂ ਵੱਲੋਂ ਇਕ ਦੂਜੇ ਉਤੇ ਤੰਨਜ ਕਸੇ ਜਾ ਰਹੇ ਹਨ, ਦੇਖਿਆ ਜਾਵੇ ਤਾਂ ਬੰਗਾਲ ਦੀਆਂ ਵਿਧਾਨ ਸਭਾ ਚੋਣਾਂ ਵਿਚ ਟੀਐਮਸੀ ਅਤੇ ਭਾਜਪਾ ਦੀ ਬਰਾਬਰ ਦੀ ਟੱਕਰ ਦੱਸੀ ਜਾ ਰਹੀ ਹੈ। ਬੰਗਾਲ ਵਿਚ ਲਗਾਤਾਰ 10 ਸਾਲ ਸੱਤਾ ਵਿਚ ਕਾਬਜ਼ ਟੀਐਮਸੀ ਪਾਰਟੀ ਨੂੰ ਹਰਾਉਣ ਲਈ ਭਾਜਪਾ ਪਾਰਟੀ ਅੱਡੀ ਚੋਟੀ ਦਾ ਜੋਰ ਲਗਾ ਰਹੀ ਹੈ।
ਉਥੇ ਹੀ ਟੀਐਮਸੀ ਦੀ ਪ੍ਰਧਾਨ ਮਮਤਾ ਬੈਨਰਜੀ ਵੱਲੋਂ ਵੀ ਕੋਈ ਕਸਰ ਨਹੀਂ ਛੱਡੀ ਜਾ ਰਹੀ, ਪੱਛਮੀ ਬੰਗਾਲ ਵਿਚ ਅੱਜ ਦੂਜੇ ਪੜਾਅ ਦੀ ਵੋਟਿੰਗ ਦੇ ਲਈ ਪ੍ਰਚਾਰ ਦਾ ਆਖਰੀ ਦਿਨ ਹੈ। ਰਾਜ ਦੀ ਹਾਟ ਸੀਟ ਬਣੀ ਨੰਦੀਗ੍ਰਾਮ ਵਿਧਾਨ ਸਭਾ ਵਿਚ ਮੁੱਖ ਮੰਤਰੀ ਮਮਤਾ ਬੈਨਰਜੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪ੍ਰਚਾਰ ਕੀਤਾ।
ਮਮਤਾ ਬੈਨਰਜੀ ਨੇ ਵ੍ਹੀਲਚੇਅਰ ਉਤੇ ਬੈਠਕੇ ਯਾਤਰਾ ਤੇ ਨਿਕਲੀ ਅਤੇ ਭਾਜਪਾ ਤੇ ਸਿੱਧਾ ਨਿਸ਼ਾਨਾ ਸਾਧਿਆ ਕਿਹਾ ਕਿ ਭਾਜਪਾ ਪਾਰਟੀ ਬਾਹਰ ਤੋਂ ਗੁੰਡੇ ਬੁਲਾ ਕੇ ਭਾਜਪਾ ਨੇ ਅਪਣੀ ਹੀ ਪਾਰਟੀ ਦੀ ਮਹਿਲਾ ਦੀ ਜਾਨ ਲੈ ਲਈ ਹੈ। ਨੰਦੀਗ੍ਰਾਮ ਤੋਂ ਭਾਜਪਾ ਉਮੀਦਵਾਰ ਸੁਵੇਂਦੂ ਅਧਿਕਾਰੀ ਵੀ ਉਨ੍ਹਾਂ ਦੇ ਨਾਲ ਰਹੇ. ਦੂਜੇ ਪੜਾਅ ਦੇ ਲਈ ਵੋਟਿੰਗ ਇਕ ਅਪ੍ਰੈਲ ਨੂੰ ਸ਼ਾਮ ਪੰਜ ਵਜੇ ਖਤਮ ਹੋਣਗੀਆਂ।