ਰੇਲਵੇ ਦੇ ਨਿੱਜੀਕਰਨ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ- ਪਿਯੂਸ਼ ਗੋਇਲ
-ਕਿਹਾ ਇਹ ਦੇਸ਼ ਅਤੇ ਲੋਕਾਂ ਦੀ ਜਾਇਦਾਦ ਹੈ
Piyush Goyal
ਕੋਲਕਾਤਾ:ਰੇਲ ਮੰਤਰੀ ਅਤੇ ਭਾਜਪਾ ਦੇ ਸੀਨੀਅਰ ਨੇਤਾ ਪੀਯੂਸ਼ ਗੋਇਲ ਨੇ ਅੱਜ ਇਕ ਵਾਰ ਫਿਰ ਕਿਹਾ ਕਿ ਭਾਰਤੀ ਰੇਲਵੇ ਦੇਸ਼ ਦੀ ਜਾਇਦਾਦ,ਲੋਕਾਂ ਦੀ ਜਾਇਦਾਦ ਹੈ ਅਤੇ ਕੋਈ ਵੀ ਇਸ ਨੂੰ ਛੂਹ ਨਹੀਂ ਸਕਦਾ। ਉਨ੍ਹਾਂ ਨੇ ਦੁਹਰਾਇਆ ਕਿ ਰੇਲਵੇ ਦਾ ਕਦੇ ਵੀ ਨਿੱਜੀਕਰਨ ਨਹੀਂ ਕੀਤਾ ਜਾਵੇਗਾ। ਉਨ੍ਹਾਂ ਲੋਕਾਂ ਨੂੰ ਕਿਹਾ ਕਿ ਉਹ ਵਿਰੋਧੀ ਧਿਰ ਦੇ ਪ੍ਰਚਾਰ ਵਿੱਚ ਸ਼ਾਮਲ ਨਾ ਹੋਣ। ਇਹ ਤੁਹਾਡੀ ਜਾਇਦਾਦ ਹੈ ਅਤੇ ਤੁਹਾਡੀ ਰਹੇਗੀ। ਰੇਲ ਮੰਤਰੀ ਨੇ ਇਹ ਗੱਲਾਂ ਮੰਗਲਵਾਰ ਨੂੰ ਬੰਗਾਲ ਦੇ ਖੜਗਪੁਰ ਵਿੱਚ ਕਹੀਆਂ।