Air India Express ਦੇ ਜਹਾਜ਼ ਨੇ ਸਮੇਂ ਤੋਂ 4 ਘੰਟੇ ਪਹਿਲਾਂ ਭਰੀ ਉਡਾਣ, 20 ਯਾਤਰੀ ਨਹੀਂ ਪਹੁੰਚ ਸਕੇ ਕੁਵੈਤ

ਏਜੰਸੀ

ਖ਼ਬਰਾਂ, ਰਾਸ਼ਟਰੀ

ਜਹਾਜ਼ ਨੇ 'ਨਿਸ਼ਚਿਤ ਸਮੇਂ' ਤੋਂ 4 ਘੰਟੇ ਪਹਿਲਾਂ ਹਵਾਈ ਅੱਡੇ ਤੋਂ ਉਡਾਣ ਭਰੀ।

File Photo

 

ਨਵੀਂ ਦਿੱਲੀ: ਜਹਾਜ਼ ਦੇ ਦੇਰੀ ਨਾਲ ਉਡਾਣ ਭਰਨ ਦੀਆਂ ਖਬਰਾਂ ਤਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ ਪਰ ਆਂਧਰਾ ਪ੍ਰਦੇਸ਼ 'ਚ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ 'ਚ ਜਹਾਜ਼ ਨੇ 'ਨਿਸ਼ਚਿਤ ਸਮੇਂ' ਤੋਂ 4 ਘੰਟੇ ਪਹਿਲਾਂ ਹਵਾਈ ਅੱਡੇ ਤੋਂ ਉਡਾਣ ਭਰੀ। ਇਸ ਕਾਰਨ 20 ਤੋਂ ਵੱਧ ਯਾਤਰੀਆਂ ਦੀ ਉਡਾਣ ਛੁੱਟ ਗਈ। ਜਹਾਜ਼ 'ਚ ਸਵਾਰ ਨਾ ਹੋ ਸਕਣ ਵਾਲੇ ਯਾਤਰੀਆਂ ਨੇ ਘਟਨਾ ਤੋਂ ਬਾਅਦ ਨਾਰਾਜ਼ਗੀ ਜਤਾਈ ਹੈ।

ਇਹ ਵੀ ਪੜ੍ਹੋ: ਸਲਮਾਨ ਖਾਨ ਨੂੰ ਗੋਲਡੀ ਬਰਾੜ ਨੇ ਭੇਜੀ ਸੀ ਧਮਕੀ ਭਰੀ ਮੇਲ! ਮੁੰਬਈ ਪੁਲਿਸ ਨੇ ਇੰਟਰਪੋਲ ਤੋਂ ਲਈ ਮਦਦ

ਇਹ ਘਟਨਾ ਆਂਧਰਾ ਪ੍ਰਦੇਸ਼ ਦੇ ਵਿਜੈਵਾੜਾ ਦੀ ਹੈ। ਏਅਰ ਇੰਡੀਆ ਐਕਸਪ੍ਰੈਸ ਦੀ ਇਕ ਉਡਾਣ ਬੁੱਧਵਾਰ ਨੂੰ ਦੁਪਹਿਰ 1.10 ਵਜੇ ਗੰਨਾਵਰਮ ਹਵਾਈ ਅੱਡੇ ਤੋਂ ਕੁਵੈਤ ਲਈ ਰਵਾਨਾ ਹੋਣੀ ਸੀ। ਇਹ ਜਹਾਜ਼ ਨਿਰਧਾਰਿਤ ਸਮੇਂ ਤੋਂ 4 ਘੰਟੇ ਪਹਿਲਾਂ ਯਾਨੀ ਸਵੇਰੇ 9.55 ਵਜੇ ਰਵਾਨਾ ਹੋਇਆ ਅਤੇ 20 ਤੋਂ ਵੱਧ ਯਾਤਰੀਆਂ ਨੂੰ ਪਤਾ ਨਹੀਂ ਲੱਗ ਸਕਿਆ।

ਇਹ ਵੀ ਪੜ੍ਹੋ: ਔਰਤਾਂ ਨੂੰ ਮੋਟਾਪੇ ਕਾਰਨ ਹੋ ਸਕਦੀਆਂ ਹਨ ਇਹ ਬੀਮਾਰੀਆਂ, ਆਉ ਜਾਣਦੇ ਹਾਂ ਇਸ ਤੋਂ ਬਚਾਅ ਦੇ ਤਰੀਕੇ

ਯਾਤਰੀਆਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਜੋ ਟਿਕਟ ਦਿੱਤੀ ਗਈ ਸੀ, ਉਸ 'ਚ ਬੁੱਧਵਾਰ ਰਾਤ 1:10 ਵਜੇ ਫਲਾਈਟ ਦਾ ਸਮਾਂ ਲਿਖਿਆ ਹੋਇਆ ਸੀ ਪਰ ਫਲਾਈਟ ਪਹਿਲਾਂ ਰਵਾਨਾ ਹੋਈ। ਰਿਪੋਰਟਾਂ ਮੁਤਾਬਕ ਏਅਰ ਇੰਡੀਆ ਦੇ ਸਟਾਫ ਨੇ ਦਾਅਵਾ ਕੀਤਾ ਕਿ ਉਹਨਾਂ ਨੇ ਬੁਕਿੰਗ ਵੈੱਬਸਾਈਟ ਅਤੇ ਯਾਤਰੀਆਂ ਨੂੰ ਫਲਾਈਟ ਦੇ ਸਮੇਂ ਬਾਰੇ ਜਾਣਕਾਰੀ ਦਿੱਤੀ ਸੀ।