ਰਾਜਸਥਾਨ 'ਚ ਮੁਸਲਿਮ ਦੀ ਕੁੱਟਮਾਰ ਨਾਲ ਹੋਈ ਮੌਤ ਤੋਂ ਪਹਿਲਾਂ ਦਾ ਵੀਡੀਓ ਵਾਇਰਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਮੁਹੰਮਦ ਰਮਜ਼ਾਨ ਦੀ ਹਸਪਤਾਲ 'ਚ ਇਲਾਜ ਦੌਰਾਨ ਮੌਤ

death of a Muslim assailant in Rajasthan

ਰਾਜਸਥਾਨ- ਰਾਜਸਥਾਨ ‘ਚ ਇੱਕ ਮੁਸਲਮਾਨ ਕੈਦੀ ਦੀ ਕੁੱਟ-ਮਾਰ ਦਾ ਮਾਮਲਾ ਸਾਹਮਣੇ ਆਇਆ ਹੈ। ਕੁੱਟੇ ਗਏ ਮੁਸਲਮਾਨ ਦੀ ਪਛਾਣ  ਮੁਹੰਮਦ ਰਮਜਾਨ ਵਜੋਂ ਹੋਈ। ਇਲਜ਼ਾਮ ਹੈ ਕਿ ਕਥਿਤ ਤੌਰ ‘ਤੇ ਦਾੜੀ-ਟੋਪੀ ਦੀ ਵਜ੍ਹਾ ਨਾਲ ਡਿਊਟੀ ‘ਤੇ ਤੈਨਾਤ ਪੁਲਿਸ ਕਰਮਚਾਰੀਆਂ ਨੇ 60 ਸਾਲਾ ਮੁਹੰਮਦ ਰਮਜਾਨ ਦੀ ਮਾਰ-ਕੁੱਟ ਕੀਤੀ। ਜਿਸਦੀ ਇਲਾਜ ਦੇ ਦੌਰਾਨ ਹਸਪਤਾਲ ਵਿਚ ਮੌਤ ਹੋ ਗਈ, ਜਾਣਕਾਰੀ ਮੁਤਾਬਿਕ, “ਬਾਰਾਂ ਜ਼ਿਲ੍ਹੇ ਦੇ ਮਾਂਗਰੋਲ ਦੇ ਨਿਵਾਸੀ ਰਮਜਾਨ ਨੂੰ 1992 ‘ਚ ਇੱਕ ਮਾਮਲੇ ਵਿਚ ਦੋਸ਼ੀ ਠਹਿਰਾਇਆ ਗਿਆ ਸੀ ਅਤੇ ਦੋ ਸਾਲ ਦੀ ਸਜ਼ਾ ਦਿੱਤੀ ਗਈ ਸੀ।

ਉਸ ਨੂੰ ਬਾਅਦ ‘ਚ ਜ਼ਮਾਨਤ ਮਿਲ ਗਈ ਅਤੇ ਉਹ ਹੇਠਲੀ ਅਦਾਲਤ ਦੇ ਹੁਕਮ ਨੂੰ ਚੁਣੌਤੀ ਦਿੰਦੇ ਹੋਏ ਉੱਚ ਅਦਾਲਤ ਚਲਾ ਗਿਆ ਸੀ। ਰਮਜ਼ਾਨ ਦੀ ਮੌਤ ਤੋਂ ਪਹਿਲਾਂ ਦਾ ਇੱਕ ਵੀਡੀਓ ਵਾਇਰਲ ਹੋਇਆ ਹੈ ਜਿਸ ਵਿਚ ਉਹ ਆਪਣੇ 'ਤੇ ਹੋਈ ਤਸ਼ੱਦਦ ਬਾਰੇ ਦੱਸ ਰਿਹਾ ਹੈ। ਇਸ ਵੀਡੀਓ ਵਿਚ ਰਮਜ਼ਾਨ ਕਹਿ ਰਿਹਾ ਹੈ ਕਿ 4 ਦੇ ਕਰੀਬ ਪੁਲਿਸ ਵਾਲਿਆਂ ਨੇ ਉਸਨੂੰ ਬੁਰੀ ਤਰਾਂ ਨਾਲ ਕੁੱਟਿਆ। ਉਸਨੇ ਕਿਹਾ ਕਿ “3 ਪੁਲਸਕਰਮੀਆਂ ਨੇ ਮੈਨੂੰ ਫਿਟਿੰਗ ਵਾਲੀ ਮੋਟੀ ਪਾਇਪ ਨਾਲ ਮਾਰਿਆ ਉਨ੍ਹਾਂ ਨੇ ਮੈਨੂੰ ਪਾਇਪ ਨਾਲ 8 - 10 ਵਾਰ ਜ਼ੋਰ ਨਾਲ ਮਾਰਿਆ।

ਰਮਜ਼ਾਨ ਨੇ ਕਿਹਾ ਕਿ ਉਹ ਮੇਰੇ ਰੱਖਿਅਕ ਸਨ ਅਤੇ ਪੁਲਿਸ ਵੱਲੋਂ ਤੈਨਾਤ ਕੀਤੇ ਗਏ ਸਨ। ਪੀੜਤ ਦੇ ਦੱਸਣ ਅਨੁਸਾਰ ਉਹ ਨਸ਼ੇ ਵਿਚ ਸਨ। ਰਮਜ਼ਾਨ ਨੇ ਦੱਸਿਆ ਕਿ ਕੁੱਟਮਾਰ ਦੀ ਸ਼ਿਕਾਇਤ ਨਾ ਕਰਨ ਦੀ ਵੀ ਪੁਲਿਸ ਵਾਲਿਆਂ ਨੇ ਉਸਨੂੰ ਧਮਕੀ ਦਿੱਤੀ ਅਤੇ ਕਿਹਾ ਕਿ ਜੇ ਮੂੰਹ ਖੋਲਿਆ ਤਾਂ ਹੋਰ ਕੁੱਟਾਂਗੇ, ਮਾਰ ਕੁਟਾਈ ਤੋਂ ਬਾਅਦ ਉਨ੍ਹਾਂ ਦੀ ਹਾਲਤ ਹੋਰ ਵੀ ਜ਼ਿਆਦਾ ਵਿਗੜ ਗਈ ਅਤੇ ਸ਼ੁੱਕਰਵਾਰ ਦੇਰ ਰਾਤ ਉਨ੍ਹਾਂ ਦੀ ਮੌਤ ਹੋ ਗਈ। ਪਰਿਵਾਰਕ ਮੈਂਬਰਾਂ ਨੇ ਪੁਲਸਕਰਮੀਆਂ ਦੇ ਖਿਲਾਫ਼ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਹੈ। ਦੇਖੋ ਵੀਡੀਓ.............