ਚਮਗਿੱਦੜਾਂ ਵਿਚ ਮਿਲੀ ਕੋਰੋਨਾ ਨਾਲ ਲੜਨ ਵਾਲੀ ਐਂਟੀਬਾਡੀ, ਇਲਾਜ ਸੰਭਵ: ਵਿਗਿਆਨਿਕ ਦਾਅਵਾ!

ਏਜੰਸੀ

ਖ਼ਬਰਾਂ, ਰਾਸ਼ਟਰੀ

ਪੀਟਰ ਅਤੇ ਟੀਮ ਸਭ ਤੋਂ ਪਹਿਲਾਂ ਸੈਂਪਲ ਲੈਂਦੀ ਹੈ...

Coronavirus hunter in china help prepare corona vaccine mrj

ਨਵੀਂ ਦਿੱਲੀ: ਕੋਰੋਨਾ ਵਾਇਰਸ ਨੂੰ ਫੈਲੇ ਲਗਭਗ 5 ਮਹੀਨੇ ਹੋ ਚੁੱਕੇ ਹਨ। ਅਜੇ ਤਕ ਵਿਗਿਆਨੀ ਵਾਇਰਸ ਬਾਰੇ ਖਾਸ ਜਾਣਕਾਰੀ ਹਾਸਿਲ ਨਹੀਂ ਕਰ ਸਕੇ। ਅਸਰਦਾਰ ਦਵਾਈ ਜਾਂ ਟੀਕੇ ਦੀ ਖੋਜ ਤੇ ਕੰਮ ਚਲ ਰਿਹਾ ਹੈ। ਅਜਿਹੇ ਵਿਚ ਚਮਗਿੱਦੜਾਂ ਤੇ ਰਿਸਰਚ ਕਰ ਰਹੇ ਇਕ ਅਮਰੀਕੀ ਵਿਗਿਆਨੀ ਪੀਟਰ ਡੇਸਜੈਕ ਦਾ ਕਹਿਣਾ ਹੈ ਕਿ ਜਿਸ ਤੋਂ ਵਾਇਰਸ ਮਿਲਿਆ ਹੈ ਉਸ ਤੋਂ ਇਲਾਜ ਵੀ ਹੋ ਸਕਦਾ ਹੈ।

ਇਹ ਵਾਇਰਸ ਇਕ ਹੰਟਰ ਹੈ ਜੋ ਥਾਂ-ਥਾਂ ਜਾ ਕੇ ਚਮਗਿੱਦੜਾਂ ਵਿਚ ਮਿਲਣ ਵਾਲੇ ਵਾਇਰਸ ਤੇ ਕੰਮ ਕਰ ਰਹੇ ਹਨ। ਇਕ ਸੰਸਥਾ ਇਕੋਹੈਲਥ ਅਲਾਇੰਸ ਤਹਿਤ 10 ਸਾਲਾਂ ਵਿਚ ਇਸ ਤੇ ਕੰਮ ਕਰ ਰਹੇ ਪੀਟਰ ਹੁਣ ਤਕ 20 ਦੇਸ਼ਾਂ ਵਿਚੋਂ ਸੈਂਪਲ ਇਕੱਠੇ ਕਰ ਚੁੱਕੇ ਹਨ। ਪੀਟਰ ਖੁਦ ਦਸਦੇ ਹਨ ਕਿ ਉਹਨਾਂ ਨੇ ਅਪਣੀ ਟੀਮ ਨਾਲ ਮਿਲ ਕੇ ਕੋਰੋਨਾ ਵਾਇਰਸ ਫੈਮਿਲੀ ਦੇ 15 ਹਜ਼ਾਰ ਤੋਂ ਜ਼ਿਆਦਾ ਸੈਂਪਲ ਜਮ੍ਹਾ ਕੀਤੇ ਹਨ ਜਿਹਨਾਂ ਵਿਚੋਂ 500 ਸੈਂਪਲ ਨਿਊ ਕੋਰੋਨਾ ਵਾਇਰਸ ਨਾਲ ਜੁੜੇ ਪਾਏ ਗਏ ਹਨ।

ਮੰਨਿਆ ਜਾ ਰਿਹਾ ਹੈ ਕਿ ਸਾਲ 2013 ਵਿਚ ਵੁਹਾਨ ਦੀ ਇਕ ਗੁਫ਼ਾ ਤੋਂ ਮਿਲਿਆ ਸੈਂਪਲ ਕੋਵਿਡ-19 ਤੋਂ ਠੀਕ ਪਹਿਲਾਂ ਦਾ ਵਾਇਰਸ ਰਿਹਾ ਹੋਵੇਗਾ। ਵਾਇਰਸ ਹੰਟਰ ਬਤੌਰ ਕੰਮ ਕਰਨ ਵਾਲੇ ਪੀਟਰ ਇਕੱਲੇ ਵਿਅਕਤੀ ਨਹੀਂ ਹਨ ਬਲਕਿ ਉਹਨਾਂ ਨਾਲ ਕਈ ਕੰਪਨੀਆਂ ਦਾ ਸਹਿਯੋਗ ਹੈ ਜੋ ਇਹ ਅਨੁਮਾਨ ਲਗਾਉਣ ਦੀ ਕੋਸ਼ਿਸ਼ ਕਰਦੀਆਂ ਹਨ ਕਿ ਭਵਿੱਖ ਵਿਚ ਕਿਹੜਾ ਵਾਇਰਸ ਇਨਸਾਨਾਂ ਤੇ ਹਮਲਾ ਕਰ ਸਕਦਾ ਹੈ।

ਇਸ ਵਿਚ ਯੂਨੀਵਰਸਿਟੀ ਆਫ ਕੈਲੀਫੋਰਨੀਆ, ਸਿਮਥਸੋਨਿਯਨ ਇੰਸਟੀਚਿਊਸ਼ਨ, ਵਾਈਲਡਲਾਇਫ ਸੋਸਾਇਟੀ ਵਰਗੀਆਂ ਸੰਸਥਾਵਾਂ ਸ਼ਾਮਲ ਹਨ। ਸਿਰਫ ਚਮਗਿੱਦੜਾਂ ਨਾਲ ਫੈਲਣ ਵਾਲੇ ਵਾਇਰਸ ਤੇ ਸੋਧ ਲਈ ਏਸ਼ੀਆ ਅਤੇ ਅਫ਼ਰੀਕਾ ਵਿਚ ਇਹਨਾਂ ਦੇ 60 ਲੈਬ ਕੰਮ ਕਰ ਰਹੇ ਹਨ। ਚਮਗਿੱਦੜਾਂ ਵਿਚ ਇਨਸਾਨਾਂ ਲਈ ਖਤਰਨਾਕ ਹੋਣ ਵਾਲੇ ਵਾਇਰਸ ਦੀ ਖੋਜ ਕਰਨ ਲਈ ਪੀਟਰ ਨੇ ਚੀਨ ਦੇ ਯੁਨਾਨ ਪ੍ਰਾਂਤ ਤੇ ਫੋਕਸ ਕੀਤਾ ਹੈ।

ਇਹ ਇਲਾਕਾ ਚੂਨੇ ਪੱਥਰ ਵਾਲੀਆਂ ਪਹਾੜੀਆਂ ਨਾਲ ਘਿਰਿਆ ਹੋਣ ਕਰ ਕੇ ਇੱਥੇ ਕਾਫ਼ੀ ਚਮਗਿੱਦੜ ਰਹਿੰਦੇ ਹਨ। ਵਿਗਿਆਨੀ ਇੱਥੇ ਚਮਗਿੱਦੜਾਂ ਦੇ ਜਾਲੇ, ਥੁੱਕ ਅਤੇ ਖੂਨ ਸਮੇਤ ਕਈ ਤਰ੍ਹਾਂ ਦੇ ਸੈਂਪਲ ਇਕੱਠੇ ਕਰਦੇ ਹਨ। ਪੀਟਰ ਦਸਦੇ ਹਨ ਕਿ ਚੀਨ ਤੋਂ ਸਾਰਸ ਬਿਮਾਰੀ ਫੈਲਣ ਤੋਂ ਬਾਅਦ ਵਿਗਿਆਨੀਆਂ ਦਾ ਇਸ ਜਗ੍ਹਾ ਤੇ ਧਿਆਨ ਗਿਆ ਤਾਂ ਹੁਣ ਇਹ ਸਾਹਮਣੇ ਆਇਆ ਹੈ ਕਿ ਚਮਗਿੱਦੜਾਂ ਵਿਚ ਸੈਂਕੜੇ ਹੀ ਅਜਿਹੇ ਵਾਇਰਸ ਹੁੰਦੇ ਹਨ ਜੋ ਖਤਰਨਾਕ ਹੋ ਸਕਦੇ ਹਨ।

ਚੀਨ ਦੇ ਯੁਨਾਨ ਪ੍ਰਾਂਤ ਦੇ ਇਕ ਸ਼ਹਿਰ Jinning ਵਿਚ ਕੰਮ ਦੌਰਾਨ ਉੱਥੇ ਦੇ ਲੋਕਾਂ ਦਾ ਬਲੱਡ ਸੈਂਪਲ ਲਿਆ ਗਿਆ। ਜਾਂਚ ਦੇ ਨਤੀਜੇ ਹੈਰਾਨ ਕਰ ਦੇਣ ਵਾਲੇ ਰਹੇ। ਪੀਟਰ ਦੀ ਟੀਮ ਨੇ ਦੇਖਿਆ ਕਿ ਉੱਥੇ ਰਹਿਣ ਵਾਲੇ ਲੋਕਾਂ ਵਿਚ 3 ਫ਼ੀਸਦੀ ਦੇ ਸ਼ਰੀਰ ਉਹ ਸਾਰੀਆਂ ਐਂਟੀਬਾਡੀਜ਼ ਸਨ ਜੋ ਸਿਰਫ ਚਮਗਿੱਦੜਾਂ ਵਿਚ ਹੁੰਦੀਆਂ ਹਨ। ਯਾਨੀ ਉਹ ਪਹਿਲਾਂ ਹੀ ਵਾਇਰਸ ਤੋਂ ਐਕਸਪੋਜ਼ ਹੋ ਚੁੱਕੇ ਹਨ ਅਤੇ ਉਹਨਾਂ ਦਾ ਸ਼ਰੀਰ ਇਸ ਨਾਲ ਹੋਣ ਵਾਲੀਆਂ ਬਿਮਾਰੀਆਂ ਲਈ ਇਮਿਊਨ ਹੋ ਚੁੱਕਾ ਹੈ।

ਪੀਟਰ ਅਤੇ ਟੀਮ ਸਭ ਤੋਂ ਪਹਿਲਾਂ ਸੈਂਪਲ ਲੈਂਦੀ ਹੈ, ਉਸ ਨੂੰ ਲਿਕੁਇਡ ਨਾਈਟ੍ਰੋਜਨ ਵਿਚ ਪੈਕ ਕਰਦੀ ਹੈ ਅਤੇ ਫਿਰ ਉਹਨਾਂ ਦੀ ਜਾਂਚ ਲਈ ਲੈਬ ਵਿਚ ਭੇਜ ਦਿੱਤੇ ਜਾਂਦੇ ਹਨ। ਪਰ ਕੰਮ ਇੱਥੇ ਹੀ ਖ਼ਤਮ ਨਹੀਂ ਹੁੰਦਾ। ਇਸ ਤੋਂ ਬਾਅਦ ਸੈਂਪਲ ਦੇ ਨਤੀਜਿਆਂ ਨੂੰ ਇਕ ਥਾਂ ਜਮ੍ਹਾਂ ਕਰਨ ਦਾ ਕੰਮ ਆਉਂਦਾ ਹੈ ਤਾਂ ਕਿ ਦਵਾਈ ਜਾਂ ਟੀਕਾ ਤਿਆਰ ਕਰਨ ਵਾਲੇ ਵਿਗਿਆਨੀਆਂ ਨੂੰ ਪ੍ਰੀ-ਕਿਲਿਨਿਕਲ ਰਿਸਰਚ ਵਿਚ ਮਦਦ ਮਿਲ ਸਕੇ।

ਜੇ ਵਾਇਰਸ ਨਵਾਂ ਹੈ ਤਾਂ ਇਹ ਜਾਂਚਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਕਿੰਨੇ ਦਿਨਾਂ ਵਿਚ ਉਹ ਇਨਸਾਨਾਂ ਤੇ ਹਮਲਾ ਕਰ ਸਕਦਾ ਹੈ। ਹੁਣ ਤਕ ਨਿਊਮੋਨਿਆ ਪੈਦਾ ਕਰਨ ਵਾਲੇ ਅੱਧੇ ਤੋਂ ਘਟ ਵਾਇਰਸਾਂ ਦੀ ਪਹਿਚਾਣ ਹੋ ਸਕਦੀ ਹੈ ਇਸ ਲਈ ਵਾਇਰਸ ਹੰਟਰ ਦਾ ਕੰਮ ਹੋਰ ਵੀ ਮਹੱਤਵਪੂਰਨ ਹੋ ਜਾਂਦਾ ਹੈ। ਕੋਰੋਨਾ ਦੇ ਸ਼ੁਰੂਆਤੀ ਮਾਮਲੇ ਆਉਣ ਤੋਂ ਬਾਅਦ Wuhan Institute of Virology ਨੇ ਤੁਰੰਤ ਇਸ ਲਾਇਬ੍ਰੇਰੀ ਦੇ ਡਾਟਾਬੇਸ ਨੂੰ ਖੋਜਿਆ ਹੈ।

ਇੱਥੋਂ ਹੀ ਪਤਾ ਚਲਿਆ ਹੈ ਕਿ ਯੁਨਾਨ ਵਿਚ ਸਾਲ 2013 ਵਿਚ ਹੀ ਇਹ ਵਾਇਰਸ ਦੇਖਿਆ ਜਾ ਚੁੱਕਾ ਹੈ। ਦੋਵਾਂ ਵਾਇਰਸਾਂ ਵਿਚ 96.2% ਸਮਾਨਤਾਵਾਂ ਦਿਸੀਆਂ ਹਨ। ਵਾਇਰਸ ਦਾ ਓਰਿਜਨ ਪਤਾ ਲਗਾਉਣ ਤੇ ਟੀਕੇ ਦੀ ਖੋਜ ਆਸਾਨ ਹੋ ਜਾਂਦੀ ਹੈ। ਹੁਣ ਪੀਟਰ ਦਾ ਦਾਅਵਾ ਹੈ ਕਿ ਚਮਗਿੱਦੜਾਂ ਦੇ ਸ਼ਰੀਰ ਵਿਚ ਪਾਏ ਜਾਣ ਵਾਲੀ ਐਂਟੀਬਾਡੀ ਨਾਲ ਕੋਰੋਨਾ ਵਾਇਰਸ ਦਾ ਇਲਾਜ ਹੋ ਸਕੇਗਾ। Duke-NUS ਵਿਚ ਵਾਇਰੋਲਾਜਿਸਟ ਵੈਂਗ ਲਿੰਫਾ ਵੀ ਇਸ ਨਾਲ ਸਹਿਮਤ ਹਨ।

ਉਹਨਾਂ ਅਨੁਸਾਰ ਚਮਗਿੱਦੜਾਂ ’ਚੋਂ ਖ਼ੂਨ ਦੇ ਨਮੂਨੇ ਲਏ ਗਏ ਹਨ ਉਹਨਾਂ ਵਿਚ ਕਾਫੀ ਮਾਤਰਾ ਵਿਚ ਐਂਟੀਬਾਡੀ ਦੇਖੇ ਗਏ ਹਨ। ਇਹ ਜ਼ਾਹਿਰ ਤੌਰ ਤੇ ਕੋਰੋਨਾ ਵਾਇਰਸ ਨਾਲ ਐਕਸਪੋਜ਼ ਹੋਣ ਤੇ ਬਣੀ ਹੋਵੇਗੀ। ਇਸ ਦੇ ਆਧਾਰ ਤੇ ਕੋਵਿਡ-19 ਲਈ ਟੀਕਾ ਤਿਆਰ ਹੋ ਸਕਦਾ ਹੈ। ਇਸ ਦੇ ਨਾਲ ਹੀ ਵਿਗਿਆਨੀ ਚਮਗਿੱਦੜਾਂ ਦੁਆਰਾ ਇਹ ਸਮਝਣ ਦੀ ਵੀ ਕੋਸ਼ਿਸ਼ ਕਰ ਰਹੇ ਹਨ ਕਿ ਕੀ ਭਵਿੱਖ ਵਿਚ ਕੋਰੋਨਾ ਵਰਗੀਆਂ ਕਈ ਮਹਾਂਮਾਰੀਆਂ ਦੁਬਾਰਾ ਹਮਲਾ ਕਰ ਸਕਦੀਆਂ ਹਨ!

ਇਸ ਤੋਂ ਬਚਣ ਲਈ ਕਈ ਤਰ੍ਹਾਂ ਦੀਆਂ ਮੁਹਿੰਮਾ ਚਲਾਈਆਂ ਜਾ ਰਹੀਆਂ ਹਨ। ਜਿਵੇਂ ਜਿਹੜੇ ਇਲਾਕਿਆਂ ਵਿਚ ਚਮਗਿੱਦੜ ਜ਼ਿਆਦਾ ਹੁੰਦੇ ਹਨ ਆਬਾਦੀ ਨੂੰ ਉੱਥੋਂ ਦੂਰ ਕਰਨ ਦੀ ਕੋਸ਼ਿਸ਼ ਕੀਤੀ ਜਾਵੇ। ਕੇਨਿਆ ਵਿਚ ਲੋਕਾਂ ਨੂੰ ਅਪਣੇ ਘਰਾਂ ਵਿਚ ਵੈਂਟੀਲੇਸ਼ਨ ਲਈ ਬਣੇ ਛੋਟੀਆਂ-ਛੋਟੀਆਂ ਬਾਰੀਆਂ ਨੂੰ ਬੰਦ ਕਰਨ ਜਾਂ ਉਹਨਾਂ ਤੇ ਜਾਲੀ ਲਗਾਉਣ ਦੀ ਸਲਾਹ ਦਿੱਤੀ ਜਾ ਰਹੀ ਹੈ ਤਾਂ ਕਿ ਚਮਗਿੱਦੜ ਅੰਦਰ ਨਾ ਆ ਸਕਣ।  

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।