ਕਰੋਨਾ ਸੰਕਟ ‘ਚ ਘੱਟ ਰਹੀ ਕ੍ਰੈਡਿਟ ਕਾਰਡ ਦੀ ਲਿਮਟ, ਜਾਣੋਂ ਕੀ ਕਰਨ ਦੀ ਹੈ ਲੋੜ?

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਰੋਨਾ ਵਾਇਰਸ ਦੇ ਕਾਰਨ ਲੋਕਾਂ ਦੇ ਜੀਵਨ ਵਿਚ ਬਹੁਤ ਮੁਸ਼ਕਿਲਾਂ ਆ ਰਹੀ ਹਨ। ਇਨ੍ਹਾਂ ਵਿਚੋਂ ਸਭ ਤੋਂ ਵੱਡੀ ਮੁਸ਼ਕਿਲ ਨਗਦ ਪੈਸਿਆਂ ਦੀ ਆ ਰਹੀ ਹੈ।

Photo

ਕਰੋਨਾ ਵਾਇਰਸ ਦੇ ਕਾਰਨ ਲੋਕਾਂ ਦੇ ਜੀਵਨ ਵਿਚ ਬਹੁਤ ਮੁਸ਼ਕਿਲਾਂ ਆ ਰਹੀ ਹਨ। ਇਨ੍ਹਾਂ ਵਿਚੋਂ ਸਭ ਤੋਂ ਵੱਡੀ ਮੁਸ਼ਕਿਲ ਨਗਦ ਪੈਸਿਆਂ ਦੀ ਆ ਰਹੀ ਹੈ। ਪ੍ਰੋਵੀਡੈਂਟ ਨੀਧੀ ਪੀਐਫ ਫੰਡ ਵਿਚੋਂ ਪੈਸੇ  withdrawal ਦੇ ਅੰਕੜੇ ਦਰਸਾਉਂਦੇ ਹਨ ਕਿ ਲੋਕ ਪੈਸੇ ਦੀ ਘਾਟ ਨਾਲ ਜੂਝ ਰਹੇ ਹਨ। ਹਾਲਾਂਕਿ, ਰਿਜ਼ਰਵ ਬੈਂਕ ਦੁਆਰਾ ਇਸ ਸੰਕਟ ਨੂੰ ਦੂਰ ਕਰਨ ਲਈ ਸਾਰੇ ਯਤਨ ਕੀਤੇ ਗਏ ਹਨ। ਇਸੇ ਤਹਿਤ ਵਿਆਜ ਦਰਾਂ ਵਿਚ ਕਟੋਤੀ ਕਰਕੇ ਕਰਜ਼ੇ ਲੈਣ ਦੀ ਪ੍ਰਕਿਰਿਆ ਨੂੰ ਅਸਾਨ ਕੀਤੀ ਗਿਆ ਹੈ। ਇਸ ਤੋਂ ਇਲਾਵਾ ਮਹੀਨੇਵਾਰ ਦੀ ਕਿਸ਼ਤ ਦੇਣ ਵਾਲਿਆਂ ਨੂੰ ਤਿੰਨ ਮਹੀਨੇ ਦੀ ਮੋਲਤ ਦਾ ਸਮਾਂ ਵੀ ਦਿੱਤਾ ਗਿਆ ਹੈ। ਇਸ ਸਭ ਦੇ ਵਿਚ ਬੈਂਕਾਂ ਨੇ ਲੋਕਾਂ ਦੀ ਕ੍ਰੈਡਿਟ ਕਾਰਡ ਲਿਮਟ ਨੂੰ ਘਟਾਉਂਣਾ ਸ਼ੁਰੂ ਕਰ ਦਿੱਤਾ ਹੈ। ਇਸ ਲਈ ਦੇਸ਼ ਦੇ ਕੁਝ ਨਿੱਜੀ ਬੈਂਕਾਂ ਨੇ ਵੱਖ-ਵੱਖ ਕ੍ਰੈਡਿਟ ਕਾਰਡਾਂ ਦੀ ਲਿਮਟ ਨੂੰ 80 ਫ਼ੀਸਦੀ ਤੱਕ ਘੱਟ ਕੀਤਾ ਹੈ।

ਇਸ ਬਾਰੇ ਜਾਣਕਾਰੀ ਦਿੰਦਿਆਂ ਬੈਂਕ ਬਾਜ਼ਾਰ.ਕਾੱਮ ਦੇ ਸੀਈਓ ਆਦਿਲ ਸ਼ੈੱਟੀ ਨੇ ਕਿਹਾ ਕਿ ਇਹ ਪਹਿਲੀ ਵਾਰ ਨਹੀਂ ਹੋ ਰਿਹਾ ਹੈ। ਇਸ ਤੋਂ ਪਹਿਲਾਂ ਵੀ ਕ੍ਰੈਡਿਟ ਕਾਰਡ ਦੀ ਸੀਮਾ ਘੱਟ ਕੀਤੀ ਗਈ ਹੈ,  ਪਰ ਕੋਵਿਡ -19 ਦੇ ਵੱਧ ਰਹੇ ਸੰਕਟ ਕਾਰਨ ਇਸ ਵਾਰ ਬੈਂਕ ਵਧੇਰੇ ਸੁਚੇਤ ਦਿਖਾਈ ਦੇ ਰਹੇ ਹਨ। ਉਸਨੇ ਕਿਹਾ ਕਿ ਬੈਂਕ ਗਾਹਕਾਂ ਦੀ ਕਮਾਈ, ਸੀਆਈਬੀਆਈਐਲ ਅੰਕ ਅਤੇ ਭੁਗਤਾਨ ਦੇ ਇਤਿਹਾਸ ਦੇ ਅਧਾਰ ਤੇ ਕ੍ਰੈਡਿਟ ਕਾਰਡ ਦੀਆਂ ਸੀਮਾਵਾਂ ਨੂੰ ਵਧਾਉਂਦੇ ਜਾਂ ਘਟਾਉਂਦੇ ਰਹਿੰਦੇ ਹਨ. ਪਰ ਮੌਜੂਦਾ  ਹਲਾਤਾਂ ਵਿਚ ਇਹ ਲਿਮਟ ਘਟਾਏ ਜਾਣ ਕਾਰਨ ਗ੍ਰਾਹਕਾਂ ਨੂੰ ਝਟਕਾ ਤਾਂ ਜਰੂਰ ਲੱਗਾ ਹੈ।

ਰਿਪੋਰਟ ਤੋਂ ਮਿਲੀ ਜਾਣਕਾਰੀ ਅਨੁਸਾਰ ਕਿ ਗ੍ਰਾਹਕ ਲੋਨ ਤੇ ਪੇਮੈਂਟ ਦਾ ਤਿੰਨ ਮਹੀਨੇ ਦਾ ਲਾਭ ਲੈ ਸਕਦੇ ਹਨ ਉਵੇਂ ਗ੍ਰਾਹਕਾਂ ਲਈ ਕ੍ਰੈਡਿਟ ਕਾਰਡ ਦੀ ਲਿਮਟ ਘੱਟ ਕੀਤੀ ਗਈ ਹੈ। ਬੈਂਕਾਂ ਦਾ ਮੰਨਣਾ ਹੈ ਕਿ ਅਜਿਹੇ ਸਮੇਂ ਵਿਚ ਗ੍ਰਾਹਕਾਂ ਕੋਲ ਪੈਸਿਆਂ ਦੀ ਕਮੀਂ ਹੋਵੇਗੀ। ਅਜਿਹੇ ਸਮੇਂ ਵਿਚ ਗ੍ਰਾਹਕ ਆਪਣੀਆਂ ਆਰਥਿਕ ਜਰੂਰਤਾਂ ਨੂੰ ਪੂਰੀਆਂ ਕਰਨ ਲਈ ਕ੍ਰੈਡਿਟ ਕਾਰਡ ਦਾ ਇਸਤੇਮਾਲ ਕਰਨਗੇ ਅਤੇ ਭੁਗਤਾਨ ਵਿਚ ਦੇਰੀ ਹੋਵੇਗੀ। ਇਸ ਦੇ ਲਈ ਕ੍ਰੈਡਿਟ ਕਾਰਡ ਦੀ ਘੱਟ ਵਰਤੋਂ ਕਰਨ ਵਾਲਿਆਂ ਦੀ ਵੀ ਲਿਮਟ ਵੀ ਕਟੌਤੀ ਕੀਤੀ ਗਈ ਹੈ। ਉਧਰ ਮਾਹਰ ਆਦਿਲ ਸ਼ੈੱਟੀ ਦੇ ਅਨੁਸਾਰ, ਜੇ ਤੁਸੀਂ ਕ੍ਰੈਡਿਟ ਕਾਰਡ ਦੀ ਸੀਮਾ ਬਣਾਈ ਰੱਖਣੀ ਚਹਾਉਂਦੇ ਹੋ, ਤਾਂ ਕਾਰਡ ਦੇ ਪੈਸੇ ਖਰਚਣ ਦੇ ਨਾਲ ਸਮੇਂ ਸਿਰ ਭੁਗਤਾਨ ਕਰਦੇ ਰਹੋ। ਜੇ ਤੁਸੀਂ ਕੁਝ ਮਹੀਨਿਆਂ ਲਈ ਸਮੇਂ 'ਤੇ 50 ਪ੍ਰਤੀਸ਼ਤ ਤੋਂ ਵੱਧ ਦੀ ਰਕਮ ਖਰਚ ਰਹੇ ਹੋ, ਤਾਂ ਤੁਹਾਡੀ ਕ੍ਰੈਡਿਟ ਸੀਮਾ ਕਦੇ ਵੀ ਪ੍ਰੇਸ਼ਾਨ ਨਹੀਂ ਹੋਵੇਗੀ। ਇਸਦੇ ਨਾਲ, ਤੁਹਾਡਾ ਸੀਆਈਬੀਆਈਐਲ ਸਕੋਰ ਵੀ ਸਹੀ ਹੋਵੇਗਾ।

 ਇਸ ਦੇ ਨਾਲ ਹੀ ਉਸ ਨੇ ਕਿਹਾ ਕਿ ਸੀਆਈਬੀਆਈਐਲ ਦੇ ਸਕੋਰ ਦੀ ਸਮੇਂ ਸਮੇਂ ਤੇ ਜਾਂਚ ਕੀਤੀ ਜਾਣੀ ਚਾਹੀਦੀ ਹੈ। ਜੇ ਇਸ ਵਿਚ ਕੋਈ ਗੜਬੜ ਹੈ, ਤਾਂ ਕਾਰਨਾਂ ਦੀ ਜਾਂਚ ਕਰੋ। ਆਦਿਲ ਸ਼ੈੱਟੀ ਦੀ ਸਲਾਹ ਹੈ ਕਿ ਕ੍ਰੈਡਿਟ ਕਾਰਡ ਦੇ ਬਕਾਏ ਦੀ ਹਰ ਸੰਭਵ ਅਦਾਇਗੀ ਕਰਨ ਦੀ ਕੋਸ਼ਿਸ਼ ਕੀਤੀ ਜਾਵੇ। ਅਜਿਹਾ ਕਰਨ ਨਾਲ, ਇਹ ਸੰਭਵ ਹੈ ਕਿ ਬੈਂਕ ਤੁਹਾਡੇ ਕ੍ਰੈਡਿਟ ਕਾਰਡ ਦੀ ਸੀਮਾ ਨੂੰ ਵਧਾ ਦੇਵੇ।  ਦੱਸ ਦੱਈਏ ਕਿ ਕੇਂਦਰੀ ਰਿਜਰਵ ਬੈਂਕ ਦੇ ਕਹਿਣ ਤੇ ਬੈਂਕਾਂ ਨੇ ਲੋਨ ਤੋਂ ਇਲਾਵਾ ਕ੍ਰੈਡਿਟ ਕਾਰਡ ਤੇ ਵੀ ਤਿੰਨ ਮਹੀਨੇ ਦਾ ਸਮਾਂ ਦਿੱਤਾ ਹੋਇਆ ਹੈ। ਇਸ ਦਾ ਮਤਲਬ ਕਿ ਜੇਕਰ ਤਿੰਨ ਮਹੀਨੇ ਤੱਕ ਕ੍ਰੈਡਿਟ ਕਾਰਡ ਦੀ ਪੇਮੈਂਟ ਜਮ੍ਹਾਂ ਨਾ ਕਰਵਾਈ ਤਾਂ ਬੈਂਕ ਤੁਹਾਡੇ ਤੇ ਦਬਾਅ ਨਹੀਂ ਬਣਾ ਸਕਦਾ ਅਤੇ ਇਸ ਨਾਲ ਸੀਆਈਬੀਆਈਐਲ ਸਕ੍ਰੋਰ ਤੇ ਵੀ ਕੋਈ ਅਸਰ ਨਹੀਂ ਪਵੇਗਾ

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।