ਦੁਬਈ 'ਚ ਭਾਰਤੀ ਡਾਕਟਰ ਨੂੰ ਪੁਲਿਸ ਨੇ ਦਿੱਤੀ ਸਲਾਮੀ, ਡਾਕਟਰ ਹੋਈ ਭਾਵੁਕ
ਪੂਰੀ ਦੁਨੀਆਂ ਨੂੰ ਕਰੋਨਾ ਵਾਇਰਸ ਨੇ ਆਪਣੀ ਲਪੇਟ ਵਿਚ ਲਿਆ ਹੋਇਆ ਹੈ।
ਪੂਰੀ ਦੁਨੀਆਂ ਨੂੰ ਕਰੋਨਾ ਵਾਇਰਸ ਨੇ ਆਪਣੀ ਲਪੇਟ ਵਿਚ ਲਿਆ ਹੋਇਆ ਹੈ। ਅਜਿਹੇ ਹਲਾਤਾਂ ਵਿਚ ਡਾਕਟਰ ਅਤੇ ਸਿਹਤ ਵਿਭਾਗ ਨਾਲ ਸਬੰਧਿਤ ਕਰਮਚਾਰੀ ਦਿਨ-ਰਾਤ ਇਸ ਵਾਇਰਸ ਨੂੰ ਰੋਕਣ ਦੀ ਕੋਸ਼ਿਸ਼ ਵਿਚ ਲੱਗੇ ਹੋਏ ਹਨ। ਜਿਸ ਤੋਂ ਬਾਅਦ ਇਨ੍ਹਾਂ ਡਾਕਟਰ ਯੋਧਿਆਂ ਦੀ ਪੂਰੀ ਦੁਨੀਆਂ ਵਿਚ ਤਾਰੀਫ਼ ਹੋ ਰਹੀ ਹੈ। ਇਸ ਲਈ ਕਈ ਲੋਕ ਇਨ੍ਹਾਂ ਦੇ ਸਵਾਗਤ ਵਿਚ ਫੂਲ ਵਰਸਾ ਰਹੇ ਹਨ ਅਤੇ ਕਈ ਲੋਕਾਂ ਦੇ ਵੱਲੋਂ ਤਾੜੀਆਂ ਮਾਰ ਕੇ ਇਨ੍ਹਾਂ ਸਿਹਤ ਕਰਮੀਆਂ ਦਾ ਹੌਸਲਾ ਵਧਾਇਆ ਜਾ ਰਿਹਾ ਹੈ।
ਦੁਬਈ ਵਿਚ ਵੀ ਇਕ ਅਜਿਹਾ ਹੀ ਮਾਮਲਾ ਦੇਖਣ ਨੂੰ ਮਿਲਿਆ ਹੈ। ਜਿੱਥੇ ਇਕ ਪੁਲਿਸ ਕਰਮਚਾਰੀ ਨੇ ਇਕ ਭਾਰਤੀ ਡਾਕਟਰ ਦੀ ਕਾਰ ਨੂੰ ਰੋਕ ਉਸ ਨੂੰ ਸਨਮਾਨਿਤ ਕਰਨ ਲਈ ਸਲਾਮੀ ਦਿੱਤੀ ਹੈ। ਹੈਦਰਾਬਾਦ ਦੀ ਇਹ ਡਾਕਟਰ ਆਇਸ਼ਾ ਸੁਲਤਾਨਾ ਪਿਛਲੇ ਮੰਗਲਵਾਰ ਨੂੰ ਦੁਬਈ ਦੇ ਅਲ ਅਹਿਲੀ ਸਕ੍ਰੀਨਿੰਗ ਸੈਂਟਰ ਤੋਂ ਆਪਣੀ ਸ਼ਿਫਟ ਖਤਮ ਕਰਕੇ ਘਰ ਪਰਤ ਰਹੀ ਸੀ,
ਉਸੇ ਸਮੇਂ ਦੁਬਈ ਦੇ ਸਾਰਜਾਹ ਮਾਰਗ ਤੇ ਪੁਲਿਸ ਨੇ ਉਸ ਦੀ ਕਾਰ ਰੋਕ ਲਈ, ਪਹਿਲਾਂ ਤਾਂ ਉਹ ਘਬਰਾ ਕੇ ਪੁਲਿਸ ਨੂੰ ਗੱਡੀ ਦੇ ਕਾਗਜ ਦਿਖਾਉਂਣ ਨੂੰ ਨਿਕਲਣ ਲੱਗੀ, ਪਰ ਪੁਲਿਸ ਕਮਰਚਾਰੀਆਂ ਨੇ ਉਸ ਨੂੰ ਦਸਤਾਵੇਜ ਦਿਖਾਉਂਣ ਤੋਂ ਮਨਾ ਕਰ ਦਿੱਤਾ। ਉਸ ਤੋਂ ਬਾਅਦ ਉਨ੍ਹੇ ਨਾ ਡਾਕਟਰ ਸਾਹਿਬਾ ਨੂੰ ਸਲਾਮੀ ਦਿੱਤੀ ਅਤੇ ਉਸ ਤੋਂ ਬਾਅਦ ਉਨ੍ਹਾਂ ਨੇ ਕਿਹਾ ਕਿ ਹੁਣ ਤੁਸੀਂ ਜਾ ਸਕਦੇ ਹੋ।
ਦੱਸ ਦੱਈਏ ਕਿ ਡਾ: ਸੁਲਤਾਨਾ, ਜੋ ਇਸ ਮਾਮਲੇ ਤੇ ਬਹੁਤ ਭਾਵੁਕ ਹੋਈ ਸੀ, ਕਹਿੰਦੀ ਹੈ ਕਿ ਇਹ ਸਭ ਤੋਂ ਵਧੀਆ ਇਨਾਮ ਹੈ ਜੋ ਉਸਨੂੰ ਇੱਕ ਡਾਕਟਰ ਵਜੋਂ ਮਿਲਿਆ ਹੈ. ਮੈਂ ਇਸ ਸਨਮਾਨ ਅਤੇ ਇਸ ਤਜਰਬੇ ਨੂੰ ਕਦੇ ਨਹੀਂ ਭੁੱਲਾਂਗਾ. ਉਸਨੇ ਇਹ ਗੱਲ ਆਪਣੇ ਟਵਿੱਟਰ ਅਕਾਊਟ 'ਤੇ ਵੀ ਸਾਂਝੀ ਕੀਤੀ ਹੈ। ਪੁਲਿਸ ਕਰਮਚਾਰੀ ਦਾ ਧੰਨਵਾਦ ਕਰਦਿਆਂ ਉਸਨੇ ਲਿਖਿਆ, 'ਮੈਂ ਯੂਏਈ ਵਿਚ ਰਹਿੰਦੇ ਹੋਏ ਅਤੇ ਇਕ ਡਾਕਟਰ ਦੇ ਰੂਪ ਵਿਚ ਇਥੇ ਲੋਕਾਂ ਦੀ ਸੇਵਾ ਕਰਨ ਧੰਨ ਹਾਂ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।