ਦੇਸ਼ 'ਚ ਕਰੋਨਾ ਦਾ ਕਹਿਰ ਜਾਰੀ, ਪੌਜਟਿਵ ਮਰੀਜ਼ਾਂ ਦੀ ਗਿਣਤੀ 32 ਹਜ਼ਾਰ ਦੇ ਕਰੀਬ ਪਹੁੰਚੀ, 1008 ਮੌਤਾਂ
ਦੇਸ਼ ਵਿਚ ਕਰੋਨਾ ਵਾਇਰਸ ਦੇ ਪ੍ਰਭਾਵ ਨੂੰ ਘੱਟ ਕਰਨ ਲਈ ਕੇਂਦਰ ਸਰਕਾਰ ਨੇ ਲੌਕਡਾਊਨ ਲਗਾਇਆ ਹੋਇਆ ਹੈ
ਨਵੀਂ ਦਿੱਲੀ : ਦੇਸ਼ ਵਿਚ ਕਰੋਨਾ ਵਾਇਰਸ ਦੇ ਪ੍ਰਭਾਵ ਨੂੰ ਘੱਟ ਕਰਨ ਲਈ ਕੇਂਦਰ ਸਰਕਾਰ ਨੇ ਲੌਕਡਾਊਨ ਲਗਾਇਆ ਹੋਇਆ ਹੈ ਪਰ ਹਾਲੇ ਵੀ ਆਏ ਦਿਨ ਕਰੋਨਾ ਵਾਇਰਸ ਦੇ ਨਵੇਂ-ਨਵੇਂ ਮਾਮਲੇ ਸਾਹਮਣੇ ਆ ਰਹੇ ਹਨ। ਇਸ ਨਾਲ ਹੁਣ ਦੇਸ਼ ਵਿਚ ਕਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਦਾ ਅੰਕੜਾ 32 ਹਜ਼ਾਰ ਦੇ ਕਰੀਬ ਪਹੁੰਚ ਚੁੱਕਾ ਹੈ। ਉਧਰ ਸਿਹਤ ਵਿਭਾਗ ਵੱਲੋਂ ਮਿਲੀ ਜਾਣਕਾਰੀ ਦੇ ਅਨੁਸਾਰ ਦੇਸ਼ ਵਿਚ ਕੁਲ ਮਰੀਜ਼ਾਂ ਦੀ ਗਿਣਤੀ 31,787 ਤੱਕ ਪਹੁੰਚ ਚੁੱਕੀ ਹੈ
ਅਤੇ ਇਨ੍ਹਾਂ ਵਿਚੋਂ 1008 ਲੋਕਾਂ ਦੀ ਕਰੋਨਾ ਮਹਾਂਮਾਰੀ ਦੇ ਕਾਰਨ ਮੌਤ ਹੋ ਚੁੱਕੀ ਹੈ। ਇਸ ਤੋਂ ਇਲਾਵਾ ਇਹ ਵੀ ਦੱਸ ਦੱਈਏ ਕਿ ਦੇਸ਼ ਵਿਚ ਹੁਣ ਤੱਕ ਦੇਸ਼ ਵਿਚ 7 ਹਜ਼ਾਰ 797 ਲੋਕਾਂ ਨੇ ਕਰੋਨਾ ਵਾਇਰਸ ਨੂੰ ਮਾਤ ਦੇਣ ਤੋਂ ਬਾਅਦ ਠੀਕ ਹੋ ਕੇ ਘਰ ਵੀ ਚਲੇ ਗਏ ਹਨ। ਫਿਲਹਾਲ ਜੇਕਰ ਐਕਟਿਵ ਕੇਸਾਂ ਦੀ ਗੱਲ ਕਰੀਏ ਤਾਂ ਇਹ 22,982 ਹਨ। ਇਸ ਤੋਂ ਇਲਾਵਾ ਥੋੜੀ ਰਾਹਤ ਦੀ ਖਬਰ ਇਹ ਵੀ ਹੈ
ਕਿ ਪਿਛਲੇ 15 ਦਿਨਾਂ ਤੋਂ ਦੇਸ਼ ਦੇ 25 ਰਾਜਾਂ ਵਿਚੋਂ ਹੌਸਪੋਟ ਜ਼ਿਲ੍ਹਿਆਂ ਦੀ ਸੰਖਿਆ 170 ਤੋਂ ਘੱਟ ਹੋ ਕੇ 129 ਤੇ ਪਹੁੰਚ ਗਈ ਹੈ। ਦੱਸ ਦੱਈਏ ਕਿ ਦੇਸ਼ ਵਿਚ ਸਭ ਤੋਂ ਵੱਧ ਪ੍ਰਭਾਵਿਤ ਇਲਾਕਾ ਮਹਾਂਰਾਸ਼ਟਰ ਦੇ ਹੈ ਜਿੱਥੇ ਕਰੋਨਾ ਵਾਇਰਸ ਦੇ ਹਰ ਰੋਜ ਵੱਡੀ ਗਿਣਤੀ ਵਿਚ ਕੇਸ ਸਾਹਮਣੇ ਆਉਂਦੇ ਹਨ।
ਹੁਣ ਤੱਕ ਮਹਾਂਰਾਸ਼ਟਰ ਵਿਚ 9318 ਲੋਕ ਇਸ ਦੇ ਪ੍ਰਭਾਵ ਹੇਠ ਆ ਚੁੱਕੇ ਹਨ ਅਤੇ ਇਸ ਤੋਂ ਇਲਾਵਾ 1388 ਦੇ ਕਰੀਬ ਲੋਕ ਇਸ ਵਾਇਰਸ ਨੂੰ ਮਾਤ ਦੇ ਕੇ ਠੀਕ ਵੀ ਹੋ ਚੁੱਕੇ ਹਨ ਪਰ ਇਸ ਦੇ ਨਾਲ ਹੀ 400 ਦੇ ਕਰੀਬ ਲੋਕਾਂ ਦੀ ਇਸ ਮਹਾਂਮਾਰੀ ਦੇ ਕਾਰਨ ਮੌਤ ਹੋ ਚੁੱਕੀ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।