12 ਕਰੋੜ ਲਾਭਪਾਤਰੀਆਂ ਨੂੰ ਛੇ ਲੱਖ ਕਰੋੜ ਦੇ ਕਰਜ਼ੇ ਵੰਡੇ : ਮੋਦੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਬੈਂਕਾਂ ਅਤੇ ਵਿੱਤੀ ਸੰਸਥਾਵਾ ਨੇ 12 ਕਰੋੜ ਲਾਭਪਾਤਰੀਆਂ ਨੂੰ ਛੇ ਲੱਖ ਕਰੋੜ ਰੁਪਏ ਦੇ ਮੁਦਰਾ ਕਰਜ਼ੇ ਵੰਡੇ ਹਨ...
ਨਵੀਂ ਦਿੱਲੀ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਬੈਂਕਾਂ ਅਤੇ ਵਿੱਤੀ ਸੰਸਥਾਵਾ ਨੇ 12 ਕਰੋੜ ਲਾਭਪਾਤਰੀਆਂ ਨੂੰ ਛੇ ਲੱਖ ਕਰੋੜ ਰੁਪਏ ਦੇ ਮੁਦਰਾ ਕਰਜ਼ੇ ਵੰਡੇ ਹਨ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰ ਨੇ ਛੋਟੇ ਕਾਰੋਬਾਰਾਂ ਦੀ ਮਦਦ ਨਾਲ ਢੁਕਵੇਂ ਉਪਾਅ ਕਰਨ ਦੀ ਬਜਾਏ ਮਦਦ ਦਾ ਵਿਖਾਵਾ ਕੀਤਾ।
ਮੋਦੀ ਨੇ ਕਿਹਾ ਕਿ ਪਿਛਲੀਆਂ ਸਰਕਾਰ ਦੇ ਕਰਜ਼ਾ ਮੇਲਾ ਪ੍ਰੋਗਰਾਮਾਂ ਦੇ ਉਲਟ ਪ੍ਰਧਾਨ ਮੰਤਰੀ ਮੁਦਰਾ ਯੋਜਨਾ ਨੇ ਲੋਕਾਂ ਨੂੰ ਲੀਕ ਤੋਂ ਹਟ ਕੇ ਚੱਲਣ ਲਈ ਹੱਲਾਸ਼ੇਰੀ ਦਿਤੀ।
ਇਸ ਨਾਲ ਲੋਕਾਂ ਨੂੰ ਅਪਣਾ ਛੋਟਾ ਮੋਟਾ ਕਾਰੋਬਾਰ ਸਥਾਪਤ ਕਰ ਕੇ ਅਪਣਿਆਂ ਸੁਪਨਿਆਂ ਨੂੰ ਸਾਕਾਰ ਕਰਨ ਦੇ ਨਾਲ-ਨਾਲ ਹੋਰ ਲੋਕਾਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਵਿਚ ਮਦਦ ਮਿਲੀ। ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਮੁਦਰਾ ਯੋਜਨਾ ਦੀ ਸ਼ੁਰੂਆਤ ਮੋਦੀ ਨੇ ਅੱਠ ਅਪ੍ਰੈਲ 2015 ਨੂੰ ਕੀਤੀ ਸੀ। ਇਸ ਦਾ ਮਕਸਦ ਛੋਟੇ ਅਤੇ ਦਰਮਿਆਨੇ ਉਦਮੀਟਾਂ ਨੂੰ ਗ਼ੈਰ-ਕਾਰਪੋਰੇਟ, ਗ਼ੈਰ ਖੇਤੀ ਕੰਮਾਂ ਲਈ 10 ਲੱਖ ਰੁਪਏ ਤਕ ਦਾ ਕਰਜ਼ਾ ਉਪਲਭਧ ਕਰਾਇਆ ਜਾਂਦਾ ਹੈ।
ਪਿਛਲੇ ਵਿੱਤੀ ਵਰ੍ਹੇ ਵਿਚ ਸਰਕਾਰ ਨੇ ਮੁਦਰਾ ਯੋਜਨਾ ਤਹਿਤ 2.53 ਲੱਖ ਰੁਪਏ ਦੇ ਕਰਜ਼ੇ ਦਿਵਾਈ ਜਦਕਿ ਪਿਛਲੇ ਤਿੰਨ ਸਾਲ ਵਿਚ ਇਸ ਯੋਜਨਾ ਤਹਿਤ ਕੁਲ 5.73 ਲੱਖੀ ਰੁਪਏ ਦੇ ਕਰਜ਼ੇ ਦਿਤੇ ਗਏ ਹਨ। ਮੁਦਰਾ ਕਰਜ਼ੇ ਦੇ ਲਾਭਪਾਤਰੀਆਂ ਨਾਲ ਵੀਡੀਉ ਕਾਨਫ਼ਰੰਸ ਵਿਚ ਮੋਦੀ ਨੇ ਕਿਹਾ ਕਿ ਪਹਿਲਾਂ ਲੱਗਣ ਵਾਲੇ ਕਰਜ਼ਾ ਮੇਲਿਆਂ ਵਿਚ ਚੋਣਵੇਂ ਲੋਕਾਂ ਨੂੰ ਕਰਜ਼ਾ ਮਿਲਦਾ ਸੀ
ਅਤੇ ਕੋਈ ਇਸ ਦੇ ਭੁਗਤਾਨ ਦੀ ਚਿੰਤਾ ਵੀ ਨਹੀਂ ਕਰਦਾ ਸੀ। ਉਨ੍ਹਾਂ ਕਿਹਾ ਕਿ ਅੱਜ ਤੋਂ 25-30 ਸਾਲ ਪਹਿਲਾਂ ਰਾਜਸੀ ਫ਼ਾਇਦੇ ਲਈ ਕਰਜ਼ੇ ਮੇਲੇ ਲਾਏ ਜਾਂਦੇ ਸਨ ਅਤੇ ਜਿਹੜੇ ਲੋਕ ਰਾਜਸੀ ਲੀਡਰਾਂ ਦੇ ਕਰੀਬ ਹੁੰਦੇ ਸਨ, ਉਨ੍ਹਾਂ ਨੂੰ ਕਰਜ਼ਾ ਮਿਲਦਾ ਸੀ ਪਰ ਹੁਣ ਅਜਿਹਾ ਨਹੀਂ ਹੁੰਦਾ। ਹੁਣ ਲੋੜਵੰਦਾਂ ਨੂੰ ਕਰਜ਼ਾ ਮਿਲਦਾ ਹੈ। (ਏਜੰਸੀ)