ਦੇਸ਼ ਭਰ ਵਿਚ 30 ਜੂਨ ਤੱਕ ਵਧਿਆ ਲੌਕਡਾਊਨ, ਰੈਸਟੋਰੈਂਟ, ਧਾਰਮਿਕ ਸਥਾਨ ਆਦਿ ਖੋਲ੍ਹਣ ਦੀ ਇਜਾਜ਼ਤ

ਏਜੰਸੀ

ਖ਼ਬਰਾਂ, ਰਾਸ਼ਟਰੀ

1 ਜੂਨ ਤੋਂ 30 ਜੂਨ ਤੱਕ ਰਹੇਗਾ ਲੌਕਡਾਊਨ 5.0

Lockdown

ਨਵੀਂ ਦਿੱਲੀ: ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਦੇਸ਼ ਵਿਚ ਇਕ ਵਾਰ ਫਿਰ ਲੌਕਡਾਊਨ ਲਾਗੂ ਕੀਤਾ ਗਿਆ ਹੈ। ਸਰਕਾਰ ਨੇ ਲੌਕਡਾਊਨ 5.0 ਲਈ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ। ਲੌਕਡਾਉਨ 5.0 1 ਜੂਨ ਤੋਂ 30 ਜੂਨ ਤੱਕ ਹੋਵੇਗਾ। ਕੰਟੇਨਮੈਂਟ ਜ਼ੋਨ ਤੋਂ ਬਾਹਰ, ਸਰਕਾਰ ਨੇ ਇਸ ਨੂੰ ਪੜਾਅਵਾਰ ਛੋਟ ਦਿੱਤੀ ਹੈ।

ਦਿਸ਼ਾ ਨਿਰਦੇਸ਼ਾਂ ਅਨੁਸਾਰ ਤਾਲਾਬੰਦੀ ਤਿੰਨ ਪੜਾਵਾਂ ਵਿਚ ਖੋਲ੍ਹੀ ਜਾਵੇਗੀ। ਸਰਕਾਰ ਨੇ ਪਹਿਲੇ ਪੜਾਅ ਤਹਿਤ 8 ਜੂਨ ਤੋਂ ਧਾਰਮਿਕ ਸਥਾਨ, ਹੋਟਲ, ਸੈਲੂਨ, ਰੈਸਟੋਰੈਂਟ ਖੋਲ੍ਹਣ ਦੀ ਇਜਾਜ਼ਤ ਦੇ ਦਿੱਤੀ ਹੈ। ਹਾਲਾਂਕਿ, ਸਰਕਾਰ ਨੇ ਸ਼ਰਤਾਂ ਦੇ ਨਾਲ ਖੋਲ੍ਹਣ ਦੀ ਇਜਾਜ਼ਤ ਦੇ ਦਿੱਤੀ ਹੈ।

ਦੱਸ ਦੇਈਏ ਕਿ ਦੇਸ਼ ਇਸ ਸਮੇਂ ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਤਾਲਾਬੰਦੀ ਵਿਚੋਂ ਗੁਜ਼ਰ ਰਿਹਾ ਹੈ।  ਲੌਕਡਾਊਨ 4.0 ਦੀ ਮਿਆਦ 31 ਮਈ ਨੂੰ ਖਤਮ ਹੋ ਰਹੀ ਹੈ। ਅਜਿਹੀ ਸਥਿਤੀ ਵਿਚ ਸਰਕਾਰ ਨੇ ਇਸ ਵਿਚ ਹੋਰ ਵਾਧਾ ਕੀਤਾ ਹੈ। ਦੂਜੇ ਪੜਾਅ ਤਹਿਤ ਕੇਂਦਰ ਨੇ ਰਾਜਾਂ ਉੱਤੇ ਸਕੂਲ ਅਤੇ ਕਾਲਜ ਖੋਲ੍ਹਣ ਦਾ ਫੈਸਲਾ ਛੱਡ ਦਿੱਤਾ ਹੈ। ਸੂਬੇ ਜੁਲਾਈ ਵਿਚ ਇਸ ਬਾਰੇ ਫੈਸਲਾ ਲੈਣਗੇ।

ਦੇਸ਼ ਵਿਚ ਰਾਤ 9 ਵਜੇ ਤੋਂ ਸਵੇਰੇ 5 ਵਜੇ ਤੱਕ ਕਰਫਿਊ ਲਾਗੂ ਰਹੇਗਾ। ਹੁਣ ਤੱਕ ਇਹ ਸ਼ਾਮ ਦੇ 7 ਤੋਂ ਸਵੇਰ ਦੇ  7 ਵਜੇ ਤੱਕ ਸੀ। ਲੋਕ ਇਕ ਰਾਜ ਤੋਂ ਦੂਜੇ ਰਾਜ ਵਿਚ ਜਾ ਸਕਣਗੇ। ਲੋਕਾਂ ਨੂੰ ਪਾਸ ਵੀ ਨਹੀਂ ਦਿਖਾਉਣਾ ਪਵੇਗਾ। ਇਸ ਦੇ ਨਾਲ ਹੀ ਸ਼ਾਪਿੰਗ ਮਾਲ ਨੂੰ ਵੀ ਖੋਲ੍ਹਣ ਦੀ ਆਗਿਆ ਦਿੱਤੀ ਗਈ ਹੈ।