ਪੀਐਮ ਮੋਦੀ ਅੱਜ ਕਰਨਗੇ ‘ਮਨ ਕੀ ਬਾਤ’, ਦੂਜੀ ਲਹਿਰ ਅਤੇ ਵੈਕਸੀਨ ਦੀ ਕਮੀ ’ਤੇ ਕਰ ਸਕਦੇ ਚਰਚਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸਵੇਰੇ 11 ਵਜੇ ਮਨ ਕੀ ਬਾਤ ਪ੍ਰੋਗਰਾਮ ਜ਼ਰੀਏ ਦੇਸ਼ ਦੀ ਜਨਤਾ ਨੂੰ ਸੰਬੋਧਨ ਕਰਨਗੇ।

PM Modi

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸਵੇਰੇ 11 ਵਜੇ ਮਨ ਕੀ ਬਾਤ ਪ੍ਰੋਗਰਾਮ ਜ਼ਰੀਏ ਦੇਸ਼ ਦੀ ਜਨਤਾ ਨੂੰ ਸੰਬੋਧਨ ਕਰਨਗੇ। ਦਰਅਸਲ ਪੀਐਮ ਮੋਦੀ ਹਰ ਮਹੀਨੇ ਦੇ ਆਖਰੀ ਐਤਵਾਰ ਨੂੰ ਰੇਡੀਓ ਪ੍ਰੋਗਰਾਮ ਜ਼ਰੀਏ ‘ਮਨ ਕੀ ਬਾਤ’ ਪ੍ਰੋਗਰਾਮ ਕਰਦੇ ਹਨ। ਹੁਣ ਤੱਕ ਇਸ ਪ੍ਰੋਗਰਾਮ ਦੇ 76 ਐਪੀਸੋਡ ਹੋ ਚੁੱਕੇ ਹਨ।

ਇਸ ਦੌਰਾਨ ਉਮੀਦ ਜਤਾਈ ਜਾ ਰਹੀ ਹੈ ਕਿ ਪ੍ਰਧਾਨ ਮੰਤਰੀ ਅੱਜ ਦੇ ਐਪੀਸੋਡ ਵਿਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਅਤੇ ਵੈਕਸੀਨ ਦੀ ਕਮੀ ’ਤੇ ਅਪਣੇ ਵਿਚਾਰ ਰੱਖ ਸਕਦੇ ਹਨ। ਦੱਸ ਦਈਏ ਕਿ ਪਿਛਲੇ ਪ੍ਰੋਗਰਾਮ ਵਿਚ ਉਹਨਾਂ ਨੇ ਡਾਕਟਰਾਂ, ਨਰਸਾਂ, ਫਰੰਟਲਾਈਨ ਵਰਕਰਾਂ ਨਾਲ ਗੱਲ ਕੀਤੀ ਸੀ।

ਇਸ ਤੋਂ ਇਲ਼ਾਵਾ ਉਹਨਾਂ ਨੂੰ ਕੋਰੋਨਾ ਵੈਕਸੀਨ ਨੂੰ ਲੈ ਕੇ ਅਫ਼ਵਾਹ ਵਿਚ ਨਾ ਆਉਣ ਦੀ ਅਪੀਲ ਕੀਤੀ ਸੀ। ਇਹ ਪ੍ਰੋਗਰਾਮ ਆਕਾਸ਼ਵਾਣੀ ਅਤੇ ਦੂਰਦਰਸ਼ਨ ਦੇ ਪੂਰੇ ਨੈਟਵਰਕ ਅਤੇ ਆਕਾਸ਼ਵਾਣੀ ਸਮਾਚਾਰ ਵੈਬਸਾਈਟ ਨਾਲ ਐਪ 'ਤੇ ਵੀ ਪ੍ਰਸਾਰਿਤ ਕੀਤਾ ਜਾਵੇਗਾ।