ਭਾਰਤ ਵਿਚ ਬੈਨ ਕੀਤੇ ਗਏ ਮਸ਼ਹੂਰ ਚੀਨੀ ਐਪਸ, ਹੁਣ ਤੁਹਾਡੇ ਕੋਲ ਹੈ ਇਹ ਵਿਕਲਪ

ਏਜੰਸੀ

ਖ਼ਬਰਾਂ, ਰਾਸ਼ਟਰੀ

ਦੁਨੀਆ ਦੇ ਸਭ ਤੋਂ ਮਸ਼ਹੂਰ ਐਪਸ ਵਿਚੋਂ ਇਕ ਟਿਕ-ਟਾਕ ਨੂੰ ਭਾਰਤ ਵਿਚ ਬੈਨ ਕਰ ਦਿੱਤਾ ਗਿਆ ਹੈ।

Applications

ਨਵੀਂ ਦਿੱਲੀ: ਦੁਨੀਆ ਦੇ ਸਭ ਤੋਂ ਮਸ਼ਹੂਰ ਐਪਸ ਵਿਚੋਂ ਇਕ ਟਿਕ-ਟਾਕ ਨੂੰ ਭਾਰਤ ਵਿਚ ਬੈਨ ਕਰ ਦਿੱਤਾ ਗਿਆ ਹੈ। ਇਸ ਚੀਨੀ ਐਪ ਨੂੰ ਉੱਥੋਂ ਦੀ ਕੰਪਨੀ Bytedance ਨੇ ਤਿਆਰ ਕੀਤਾ ਹੈ। ਭਾਰਤ ਵਿਚ ਇਸ ਦੇ ਕਰੋੜਾਂ ਯੂਜ਼ਰਸ ਹਨ, ਅਜਿਹੇ ਵਿਚ ਹੁਣ ਇਹ ਯੂਜ਼ਰਸ ਅਪਣੇ ਕੰਟੈਂਟ ਲਈ ਦੂਜੇ ਐਪਸ ਵੱਲ ਰੁਖ ਕਰ ਰਹੇ ਹਨ। 

ਟਿਕਟਾਕ ਦੀ ਤਰ੍ਹਾਂ ਹੀ ਯੂਸੀ ਬ੍ਰਾਊਜ਼ਰ ਵੀ ਭਾਰਤ ਵਿਚ ਕਾਫੀ ਮਸ਼ਹੂਰ ਹੈ। ਇਸ ਐਪ ਨੂੰ Ali Baba ਕੰਪਨੀ ਨੇ ਤਿਆਰ ਕੀਤਾ ਹੈ, ਜੋ ਕਿ ਚੀਨ ਦੀ ਸਭ ਤੋਂ ਵੱਡੀ ਕੰਪਨੀ ਹੈ। ਇਹ ਬ੍ਰਾਊਜ਼ਰ ਸਮਾਰਟ ਫੋਨ ਵਿਚ ਕਾਫੀ ਜ਼ਿਆਦਾ ਵਰਤਿਆ ਜਾਂਦਾ ਹੈ, ਖਾਸ ਕਰ ਕੇ ਚੀਨੀ ਸਮਾਰਟ ਫੋਨ ਵਿਚ। ਚੀਨੀ ਸਮਾਰਟ ਫੋਨ ਕੰਪਨੀਆਂ ਟਿਕਟਾਕ ਅਤੇ ਯੂਸੀ ਬ੍ਰਾਊਜ਼ਰ ਆਦਿ ਐਪਸ ਨੂੰ ਅਪਣੇ ਸਮਾਰਟਫੋਨ ਵਿਚ ਪਹਿਲਾਂ ਤੋਂ ਹੀ ਇੰਸਟਾਲ ਕਰ ਕੇ ਵੇਚਦੀਆਂ ਹਨ।

ਹੁਣ ਭਾਰਤ ਵਿਚ ਇਹਨਾਂ ਐਪਸ ਨੂੰ ਬੈਨ ਕਰ ਦਿੱਤਾ ਗਿਆ ਹੈ। ਇਹ ਐਪ ਕੰਮ ਤਾਂ ਕਰਨਗੇ ਪਰ ਸ਼ਾਇਦ ਆਉਣ ਵਾਲੇ ਸਮੇਂ ਵਿਚ ਇਹਨਾਂ ਦਾ ਸਪੋਰਟ ਖਤਮ ਕੀਤਾ ਜਾ ਸਕਦਾ ਹੈ। ਟਿਕਟਾਕ ਅਤੇ ਯੂਸੀ ਬ੍ਰਾਊਜ਼ਰ ਸਮੇਤ ਕੁਝ ਹੋਰ ਪ੍ਰਸਿੱਧ ਚੀਨੀ ਐਪਸ ਹਨ, ਜਿਨ੍ਹਾਂ ਦਾ ਵਿਕਪਲ ਤੁਹਾਡੇ ਕੋਲ ਹਾਲੇ ਵੀ ਮੌਜੂਦ ਹੈ। ਯਾਨੀ ਜੇਕਰ ਤੁਸੀਂ ਇਹਨਾਂ ਐਪਸ ‘ਤੇ ਨਿਰਭਰ ਹੋ ਤਾਂ ਇਹਨਾਂ ਐਪਸ ਦੇ ਵਿਕਲਪ ਦੇ ਤੌਰ ‘ਤੇ ਦੂਜੇ ਐਪਸ ਟ੍ਰਾਈ ਕਰ ਸਕਦੇ ਹਨ।

ਬੈਨ ਕੀਤੇ ਗਏ ਐਪਸ ਵਿਚ ਕਈ ਕਲੀਨਿੰਗ ਐਪਸ ਵੀ ਸ਼ਾਮਲ ਹਨ। ਇਸ ਤੋਂ ਇਲਾਵਾ Camscanner  ਦੀ ਜਗ੍ਹਾ ਤੁਸੀਂ Adobe Scan ਦੀ ਵਰਤੋਂ ਕਰ ਸਕਦੇ ਹੋ। Microsoft office Lens ਦੀ ਜਗ੍ਹਾ ਤੁਸੀਂ Evernote scannable ਦੀ ਵਰਤੋਂ ਕਰ ਸਕਦੇ ਹੋ। UC Browser ਦੀ ਜਗ੍ਹਾ ਤੁਸੀਂ Google Chrome ਦੀ ਵਰਤੋਂ ਕਰ ਸਕਦੇ ਹੋ।

Google News ਦੀ ਜਗ੍ਹਾ ਤੁਸੀਂ Mozilla Firefox ਦੀ ਵਰਤੋਂ ਕਰ ਸਕਦੇ ਹੋ। TikTok, Bigo Video ਦੀ ਜਗ੍ਹਾ ਤੁਸੀਂ Dubsmash, Roposo, Chingari, Mitron ਦੀ ਵਰਤੋਂ ਕਰ ਸਕਦੇ ਹੋ। ਇਸ ਤੋਂ ਇਲਾਵਾ ਹੋਰ ਵੀ ਕਈ ਚੀਨੀ ਐਪਸ ਹਨ, ਜਿਨ੍ਹਾਂ ਦੇ ਵਿਕਲਪ ਮੌਜੂਦ ਹਨ।