ਪਾਬੰਦੀ ਦੇ ਬਾਵਜੂਦ ਹੁਣ ਤੱਕ Play Store/ App Store ‘ਤੇ ਕਿਉਂ ਦਿਖ ਰਹੇ ਇਹ ਚੀਨੀ ਐਪਸ?

ਏਜੰਸੀ

ਖ਼ਬਰਾਂ, ਰਾਸ਼ਟਰੀ

Play Store/ App Store ‘ਤੇ ਕਿਉਂ ਦਿਖ ਰਹੇ ਇਹ ਐਪਸ?

Apps

ਨਵੀਂ ਦਿੱਲੀ: ਭਾਰਤ-ਚੀਨ ਵਿਚਕਾਰ ਜਾਰੀ ਤਣਾਅ ਦੇ ਚਲਦਿਆਂ ਕੇਂਦਰ ਸਰਕਾਰ ਨੇ 59 ਚੀਨੀ ਐਪਸ ਨੂੰ ਬੈਨ ਕਰ ਦਿੱਤਾ ਹੈ। ਇਹਨਾਂ ਵਿਚ ਭਾਰਤ ਵਿਚ ਬੇਹੱਦ ਪਸੰਦੀਦਾ ਰਹੇ ਟਿਕ-ਟਾਕ, ਸ਼ੇਅਰ ਇਟ, ਯੂਸੀ ਬ੍ਰਾਊਜ਼ਰ ਆਦਿ ਐਪ ਵੀ ਸ਼ਾਮਲ ਹਨ। ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ ਨੇ 59 ਅਜਿਹੇ ਚੀਨੀ ਐਪਸ ਦੀ ਸੂਚੀ ਜਾਰੀ ਕੀਤੀ ਹੈ, ਜਿਨ੍ਹਾਂ 'ਤੇ ਹੁਣ ਭਾਰਤ ਵਿਚ ਪਾਬੰਦੀ ਹੈ।

ਮੰਤਰਾਲੇ ਨੇ ਕਿਹਾ, "ਸਾਡੇ ਕੋਲ ਭਰੋਸੇਯੋਗ ਜਾਣਕਾਰੀ ਹੈ ਕਿ ਇਹ ਐਪਸ ਅਜਿਹੀ ਗਤੀਵਿਧੀ ਵਿਚ ਲੱਗੇ ਹੋਏ ਸਨ ਜੋ ਸਾਡੀ ਪ੍ਰਭੂਸੱਤਾ, ਅਖੰਡਤਾ ਅਤੇ ਰੱਖਿਆ ਲਈ ਖਤਰਾ ਪੈਦਾ ਕਰ ਰਹੀਆਂ ਸਨ, ਇਸ ਲਈ ਅਸੀਂ ਇਹ ਕਦਮ ਚੁੱਕੇ ਹਨ।" ਸਰਕਾਰ ਨੇ ਇਹਨਾਂ ਐਪਸ 'ਤੇ ਪਾਬੰਦੀ ਲਗਾਈ ਹੈ, ਪਰ ਮੰਗਲਵਾਰ ਸਵੇਰ ਤੱਕ ਇਹ ਐਪਸ ਗੂਗਲ ਪਲੇ ਸਟੋਰ 'ਤੇ ਮੌਜੂਦ ਹਨ। ਯਾਨੀ ਹੁਣ ਵੀ ਹਰ ਕੋਈ ਇਹਨਾਂ ਐਪਸ ਨੂੰ ਆਪਣੇ ਸਮਾਰਟਫੋਨ 'ਤੇ ਡਾਊਨਲੋਡ ਕਰ ਸਕਦਾ ਹੈ।

ਜਦੋਂ ਮੰਗਲਵਾਰ ਸਵੇਰੇ ਪਾਬੰਦੀਸ਼ੁਦਾ ਐਪਸ ਦੀ ਸੂਚੀ ਵਿਚ ਸ਼ਾਮਲ ਯੂਸੀ ਬ੍ਰਾਊਜ਼ਰ ਨੂੰ ਡਾਊਨਲੋਡ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਇਹ ਐਪ ਅਸਾਨੀ ਨਾਲ ਡਾਊਨਲੋਡ ਹੋ ਕੇ ਇੰਸਟਾਲ ਵੀ ਹੋ ਗਿਆ। ਦੇਰ ਰਾਤ ਤੱਕ ਐਪਲ ਦੇ ਐਪ ਸਟੋਰ ‘ਤੇ ਵੀ ਇਹ ਸਾਰੀਆਂ 59 ਚੀਨੀ ਐਪਸ ਲਾਈਵ ਹਨ। ਯਾਨੀ ਯੂਜ਼ਰ ਇਹਨਾਂ ਨੂੰ ਹਾਲੇ ਵੀ ਡਾਊਨਲੋਡ ਕਰ ਸਕਦੇ ਹਨ। ਜਿਨ੍ਹਾਂ ਲੋਕਾਂ ਕੋਲ ਇਹ ਐਪ ਪਹਿਲਾਂ ਤੋਂ ਮੌਜੂਦ ਹਨ, ਉਹਨਾਂ ਕੋਲ ਵੀ ਇਹ ਐਪਜ਼ ਚਾਲੂ ਹਨ।

ਦੱਸ ਦਈਏ ਕਿ ਸਰਕਾਰ ਵੱਲੋਂ ਇਹਨਾਂ ਐਪਸ ‘ਤੇ ਪਾਬੰਧੀ ਲਗਾਉਣ ਤੋਂ ਬਾਅਦ ਇਸ ਦੀ ਸੂਚਨਾ Android  ਅਤੇ iOS platforms  ਪਲੇਟਫਾਰਜ਼ ਨੂੰ ਦਿੱਤੀ ਜਾਂਦੀ ਹੈ। ਸਰਕਾਰ ਦੇ ਇਸ ਨਿਰਦੇਸ਼ ‘ਤੇ ਅਮਲ ਕਰਨ ਵਿਚ ਕੰਪਨੀਆਂ ਕੁਝ ਸਮਾਂ ਲੈਂਦੀਆਂ ਹਨ ਅਤੇ ਇਸ ਤੋਂ ਬਾਅਦ ਇਹਨਾਂ ਨੂੰ ਐਪ ਪਲੇਟਫਾਰਮ ਤੋਂ ਹਟਾਇਆ ਜਾਂਦਾ ਹੈ।

ਇਸ ਦੇ ਚਲਦਿਆਂ ਸੋਸ਼ਲ ਮੀਡੀਆ ‘ਤੇ ਵੀ ਯੂਜ਼ਰ ਲਗਾਤਾਰ ਇਹ ਸਵਾਲ ਪੁੱਛ ਰਹੇ ਹਨ ਕਿ ਇਹ ਕਿਸ ਤਰ੍ਹਾਂ ਦੀ ਪਾਬੰਦੀ ਹੈ ਕਿਉਂਕਿ ਐਪ ਤਾਂ ਹੁਣ ਵੀ ਕੰਮ ਕਰ ਰਹੇ ਹਨ ਅਤੇ ਇਹ ਪਲੇ ਸਟੋਰ ਆਦਿ ‘ਤੇ ਵੀ ਮੌਜੂਦ ਹੈ।