PM ਮੋਦੀ ਅੱਜ 4 ਵਜੇ ਕਰਨਗੇ ਦੇਸ਼ ਨੂੰ ਸੰਬੋਧਨ, ਇਨ੍ਹਾਂ ਮਾਮਲਿਆਂ 'ਤੇ ਹੋ ਸਕਦੇ ਨੇ ਵੱਡੇ ਐਲਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸਾਮ ਚਾਰ ਵਜੇ ਦੇਸ਼ ਨੂੰ ਸਬੰਧਨ ਕਰਗੇ। ਦੇਸ਼ ਇਸ ਸਮੇਂ ਦੋ ਮੁਸ਼ਕਿਲ ਹਲਾਤਾਂ ਨਾਲ ਲੜ ਰਿਹਾ ਹੈ।

Narendra Modi

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸਾਮ ਚਾਰ ਵਜੇ ਦੇਸ਼ ਨੂੰ ਸਬੰਧਨ ਕਰਗੇ। ਦੇਸ਼ ਇਸ ਸਮੇਂ ਦੋ ਮੁਸ਼ਕਿਲ ਹਲਾਤਾਂ ਨਾਲ ਲੜ ਰਿਹਾ ਹੈ। ਇਕ ਪਾਸੇ ਚੀਨ ਅਤੇ ਦੂਜੇ ਪਾਸੇ ਕਰੋਨਾ ਵਾਇਰਸ ਬੇਕਾਬੂ ਹੋ ਰਿਹਾ ਹੈ। ਇਸ ਵਿਚ ਇਹ ਅੰਦਾਜੇ ਲਗਾਏ ਜਾ ਰਹੇ ਹਨ ਕਿ ਇਸ ਵਿਚ ਪ੍ਰਧਾਨ ਮੰਤਰੀ ਵਿਰੋਧੀ ਦੇ ਚੀਨ ਨੂੰ ਲੈ ਕੇ ਕੀਤੇ ਸਵਾਲਾ ਦੇ ਜਵਾਬ ਦਿੱਤੇ ਜਾ ਸਕਦੇ ਹਨ

ਅਤੇ ਇਸ ਦੇ ਨਾਲ ਹੀ ਕਰੋਨਾ ਵਾਇਰਸ ਨੂੰ ਲੈ ਕੇ ਵੀ ਅਹਿਮ ਫੈਸਲਾ ਲਿਆ ਜਾ ਸਕਦਾ ਹੈ। ਚੀਨ ਨੂੰ ਲੈ ਕੇ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਪਹਿਲਾਂ ਹੀ ਐਤਵਾਰ ਨੂੰ ਮਨ ਕੀ ਬਾਤ ਵਿਚ ਸਾਫ ਕਰ ਦਿੱਤਾ ਸੀ ਕਿ ਭਾਰਤ ਜਿੱਥੇ ਦੋਸਤੀ ਨਿਭਾਉਂਣਾ ਜਾਣਦਾ ਹੈ ਉੱਥੇ ਵਿਰੋਧੀਆਂ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਉਨ੍ਹਾਂ ਨੂੰ ਜਵਾਬ ਦੇਣਾ ਵੀ ਆਉਂਦਾ ਹੈ।

ਜ਼ਿਕਰਯੋਗ ਹੈ ਕਿ ਕਰੋਨਾ ਸੰਕਟ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਤੋਂ ਪਹਿਲਾਂ ਪੰਜ ਵਾਰ ਦੇਸ਼ ਨੂੰ ਸੰਬੋਧਨ ਕਰ ਚੁੱਕੇ ਹਨ। ਹੁਣ ਜਿਆਦਾਤਰ ਲੋਕਾਂ ਦੇ ਮਨ ਵਿਚ ਇਹ ਸਵਾਲ ਹਨ ਕਿ ਪ੍ਰਧਾਨ ਮੰਤਰੀ ਕੀ ਐਲਾਨ ਕਰਨਗੇ? ਕੀ ਭਾਰਤ ਚੀਨ ਖਿਲਾਫ ਕੋਈ ਹੋਰ ਸਖਤ ਐਕਸ਼ਨ ਲੈ ਸਕੇਗਾ? ਦੱਸ ਦੱਈਏ ਕਿ  ਕੱਲ ਭਾਰਤ ਸਰਕਾਰ ਨੇ ਚੀਨ ਦੇ 59 ਐਪ ਬੈਨ ਕਰ ਦਿੱਤੇ ਹਨ। ਉਮੀਦ ਕੀਤੀ ਜਾ ਰਹੀ ਹੈ ਕਿ ਪ੍ਰਧਾਨ ਮੰਤਰੀ ਮੋਦੀ ਚੀਨ ਅਤੇ ਕਰੋਨਾ ਨੂੰ ਲੈ ਕੇ ਆਪਣੀ ਰਣਨੀਤੀ ਤੇ ਬੋਲਣਗੇ। ਪ੍ਰਧਾਨ ਮੰਤਰੀ  ਦੇ ਲਾਈਵ ਨੂੰ ਦੂਰਦਰਸ਼ਨ ਤੇ ਦਿਖਾਇਆ ਜਾਵੇਗਾ ਅਤੇ ਇਸ ਨੂੰ ਤੁਸੀਂ ਆਪਣੇ ਫੋਨ ਤੇ ਵੀ ਲਾਈਵ ਸੁਣ ਸਕਦੇ ਹੋ।  

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।