'ਮਨ ਕੀ ਬਾਤ' 'ਚ PM ਮੋਦੀ ਨੇ ਚੀਨ ਨੂੰ ਦਿੱਤਾ ਠੋਕਵਾਂ ਜਵਾਬ, ਨੌਜਵਾਨਾਂ ਨੂੰ ਦਿੱਤੀ ਇਹ ਸਲਾਹ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ‘ਮਨ ਕੀ ਬਾਤ’ ਪ੍ਰੋਗਰਾਮ ਦੇ ਵਿਚ ਇਸ਼ਾਰਿਆਂ-ਇਸ਼ਾਰਿਆਂ ਵਿਚ ਕਈ ਵਾਰ ਚੀਨ ਨੂੰ ਜਵਾਬ ਦਿੱਤਾ ਗਿਆ ਹੈ।

Narendra Modi

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ‘ਮਨ ਕੀ ਬਾਤ’ ਪ੍ਰੋਗਰਾਮ ਦੇ ਵਿਚ ਇਸ਼ਾਰਿਆਂ-ਇਸ਼ਾਰਿਆਂ ਵਿਚ ਕਈ ਵਾਰ ਚੀਨ ਨੂੰ ਜਵਾਬ ਦਿੱਤਾ ਗਿਆ ਹੈ। ਪ੍ਰਧਾਨ ਮੰਤਰੀ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਕਈ ਵਾਰ ਹਮਲਾਵਰਾਂ ਨੇ ਭਾਰਤ ਤੇ ਹਮਲਾ ਕੀਤਾ ਹੈ ਪਰ ਭਾਰਤ ਨੇ ਹਮੇਸ਼ਾਂ ਹੀ ਮਜ਼ਬੂਤ ਹੋ ਕੇ ਹਰ ਇਕ ਸਥਿਤੀ ਦਾ ਸਹਾਮਣਾ ਕੀਤਾ ਹੈ।

ਚੀਨ ਦਾ ਨਾਮ ਬਿਨਾ ਲਏ ਪੀਐੱਮ ਨੇ ਕਿਹਾ ਕਿ ਲੱਦਾਖ ਵਿਚ ਭਾਰਤ ਨੂੰ ਅੱਖਾਂ ਦਿਖਾਉਂਣ ਵਾਲਿਆਂ ਨੂੰ ਮੂੰਹ ਤੋੜ ਜਵਾਬ ਦਿੱਤਾ ਜਾਵੇਗਾ। ਭਾਰਤੀ ਬਜ਼ਾਰ ਵਿਚ ਚੀਨੀ ਖਿਡੌਣਿਆ ਨੂੰ ਲੈ ਕੇ ਵੀ ਪ੍ਰਧਾਨ ਮੰਤਰੀ ਨੇ ਆਪਣੀ ਗੱਲ ਕਹੀ ਅਤੇ ਇੰਡੋਰ ਗ੍ਰੇਮ ਤੇ ਜ਼ੋਰ ਦੇਣ ਨੂੰ ਕਿਹਾ। ਉਨ੍ਹਾਂ ਨੇ ਕਿਹਾ ਕਿ ਸਾਡੀ ਨੌਜਵਾਨ ਪੀੜੀ ਲਈ, ਅਤੇ ਸਾਡੇ ਸਟਾਰਅੱਪਸ ਦੇ ਲਈ ਵੀ, ਇਹ ਇਕ ਨਵਾਂ ਅਤੇ ਮਜ਼ਬੂਤ ਮੌਕਾ ਹੈ। ਅਸੀਂ ਭਾਰਤ ਦੇ ਪਰੰਪਰਾਗਤ ਇੰਨਡੋਰ ਖੇਡਾਂ ਨੂੰ ਨਵੇਂ ਅਤੇ ਆਕਰਸ਼ਿਤ ਤਰੀਕੇ ਨਾਲ ਪੇਸ਼ ਕਰਾਂਗੇ।

ਪ੍ਰਧਾਨ ਮੰਤਰੀ ਨੇ ਛੋਟੇ ਬੱਚਿਆਂ ਨੂੰ ਕਿਹਾ ਕਿ ਮੇਰੀ ਤੁਹਾਨੂੰ ਇਹ ਬੇਨਤੀ ਹੈ ਕਿ ਜਦੋਂ ਥੋੜਾ ਸਮਾਂ ਮਿਲੇ ਤਾਂ ਆਪਣੇ ਮਾਤਾ-ਪਿਤਾ ਨੂੰ ਪੁੱਛ ਕੇ ਫੋਨ ਉਠਾਉ ਅਤੇ ਤੁਹਾਡੇ ਘਰ ਵਿਚ ਦਾਦਾ-ਦੀਦੀ, ਨਾਨਾ-ਨਾਨੀ ਜੋ ਵੀ ਬਜ਼ੁਰਗ ਹੈ ਉਨ੍ਹਾਂ ਦਾ ਇੰਟਰਵਿਊ ਆਪਣੇ ਮੋਬਾਇਲ ਫੋਨ ਵਿਚ ਰਿਕਾਰਡ ਕਰੋ। ਤੁਸੀਂ ਉਨ੍ਹਾਂ ਤੋਂ ਉਨ੍ਹਾਂ ਦੇ ਬਚਪਨ ਦੇ ਰਹਿਣ ਸਹਿਣ ਦੇ ਬਾਰੇ ਸਵਾਲ ਜਰੂਰ ਪੁਛੋ, ਉਹ ਕਿਹੜੀਆਂ-ਕਿਹੜੀਆਂ ਖੇਡਾ ਖੇਡਦੇ ਸੀ। ਦੱਸ ਦੱਈਏ ਨੇ ਨਰਿੰਦਰ ਮੋਦੀ ਵੱਲੋਂ ਪ੍ਰਧਾਨ ਮੰਤਰੀ ਹੋਣ ਦੇ ਨਾਤੇ ਕਿਸੇ ਦੇਸ਼ ਦਾ ਨਾਮ ਤਾਂ ਨਹੀਂ ਲਿਆ ਗਿਆ ਪਰ ਇਨ੍ਹਾਂ ਜਰੂਰ ਕਿਹਾ ਗਿਆ ਹੈ

ਕਿ ਲੱਦਾਖ ਵਿਚ ਜੋ ਵੀ ਦੇਸ਼ ਵੱਲ ਅੱਖ ਚੁੱਕ ਕੇ ਵੇਖੇਗਾ ਉਸ ਨੂੰ ਕਰਾਰਾ ਜਵਾਬ ਦਿੱਤਾ ਜਾਵੇਗਾ। ਜੇਕਰ ਭਾਰਤ ਵਧੀਆ ਤਰੀਕੇ ਨਾਲ ਮਿੱਤਰਤਾ ਨਿਭਾਉਂਣਾ ਜਾਣਦਾ ਹੈ ਤਾਂ ਉਹ ਦੁਸ਼ਮਣ ਦੀਆਂ ਅੱਖਾਂ ਵਿਚ ਅੱਖਾ ਪਾ ਕੇ ਉਸ ਨੂੰ ਕਰਾਰਾ ਜਾਵਬ ਦੇਣਾ ਵੀ ਜਾਣਦਾ ਹੈ। ਇਸ ਤੋਂ ਇਲਾਵਾ ਪੀਐੱਮ ਨੇ ਲੱਦਾਖ ਵਿਚ ਸ਼ਹੀਦ ਹੋਏ ਜਵਾਨਾਂ ਬਾਰੇ ਗੱਲ ਕਰਦਿਆਂ ਕਿਹਾ ਕਿ ਪੂਰਾ ਦੇਸ਼ ਉਨ੍ਹਾਂ ਦੀ ਸ਼ਹਾਦਤ ਨੂੰ ਸਲਾਮ ਕਰਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੇ ਤਰ੍ਹਾਂ ਹੀ ਦੇਸ਼ ਦਾ ਹਰ ਨਾਗਰਿਕ ਉਨ੍ਹਾਂ ਨੂੰ ਖੋਹਣ ਦੀ ਕਮੀਂ ਮਹਿਸੂਸ ਕਰਦਾ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।