Sonia-Rahul ਨੇ ਫਿਰ PM Modi ਨੂੰ ਬਣਾਇਆ ਨਿਸ਼ਾਨਾ, ਮੰਗੇ ਸਵਾਲਾਂ ਦੇ ਜਵਾਬ

ਏਜੰਸੀ

ਖ਼ਬਰਾਂ, ਰਾਸ਼ਟਰੀ

ਜਵਾਨਾਂ ਦੇ ਸ਼ਹੀਦ ਹੋਣ ਸਬੰਧੀ ਸੂਚਨਾ ਅੱਜ ਵੱਖ-ਵੱਖ ਜ਼ਿਲ੍ਹਾ ਪ੍ਰਸ਼ਾਸਨਾਂ...

Sonia gandhi rahul gandhi takes on pm narendra modi india

ਨਵੀਂ ਦਿੱਲੀ: ਲੱਦਾਖ ਵਿਚ ਚੀਨ ਨਾਲ ਚੱਲ ਰਹੇ ਤਣਾਅ ਵਿਚਕਾਰ ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਅਤੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਇਕ ਵਾਰ ਫਿਰ ਇਸ ਮੁੱਦੇ ਤੇ ਨਿਸ਼ਾਨਾ ਲਗਾਇਆ ਹੈ। ਦੋਵਾਂ ਨੇਤਾਵਾਂ ਵੱਲੋਂ ਟਵਿੱਟਰ ਤੇ ਵੀਡੀਓ ਜਾਰੀ ਕਰ ਕੇ ਪੀਐਮ ਮੋਦੀ ਨੂੰ ਕਈ ਸਵਾਲ ਪੁੱਛੇ ਗਏ ਹਨ। ਸੋਨੀਆ ਗਾਂਧੀ ਨੇ ਨਿਸ਼ਾਨਾ ਲਗਾਉਂਦੇ ਹੋਏ ਕਿਹਾ ਕਿ ਪੀਐਮ ਮੋਦੀ ਕਹਿੰਦੇ ਹਨ ਕਿ ਚੀਨ ਨੇ ਸਾਡੀ ਜ਼ਮੀਨ ਤੇ ਕਬਜ਼ਾ ਨਹੀਂ ਕੀਤਾ ਹੈ।

ਜੇ ਚੀਨ ਨੇ ਸਾਡੀ ਸਰਹੱਦ ਵਿਚ ਘੁਸਪੈਠ ਨਹੀਂ ਕੀਤੀ ਤਾਂ ਗਲਵਾਨ ਘਾਟੀ ਵਿਚ ਸਾਡੇ 20 ਜਵਾਨਾਂ ਦੀ ਸ਼ਹਾਦਤ ਕਿਸ ਲਈ ਅਤੇ ਕਿਵੇਂ ਹੋਈ? ਸੋਨੀਆ ਗਾਂਧੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਕਹਿੰਦੇ ਹਨ ਕਿ ਚੀਨ ਨੇ ਝੜਪ ਨਹੀਂ ਕੀਤੀ ਜਦਕਿ ਰੱਖਿਆ ਮੰਤਰੀ ਚੀਨੀ ਝੜਪ ਦੀ ਗੱਲ ਕਰਦੇ ਹਨ। ਸੈਟੇਲਾਈਟ ਤਸਵੀਰਾਂ ਜ਼ਰੀਏ ਮੀਡੀਆ ਵੀ ਚੀਨ ਦੀ ਝੜਪ ਦੀਆਂ ਖ਼ਬਰਾਂ ਦਿਖਾ ਰਿਹਾ ਹੈ।

ਇਸ ਮੁੱਦੇ ਤੇ ਕੀ ਪ੍ਰਧਾਨ ਮੰਤਰੀ ਦੇਸ਼ ਨੂੰ ਵਿਸ਼ਾਵਸ ਵਿਚ ਲੈਣਗੇ? ਸੋਨੀਆ ਗਾਂਧੀ ਨੇ ਪੁਛਿਆ ਕਿ ਚੀਨ ਦੀ ਫ਼ੌਜ ਵੱਲੋਂ ਗਲਤੀ ਕਰ ਕੇ ਲੱਦਾਖ ਇਲਾਕੇ ਵਿਚ ਕਬਜ਼ਾ ਕੀਤੀ ਗਈ ਸਾਡੀ ਸਰਜ਼ਮੀਨ ਨੂੰ ਮੋਦੀ ਸਰਕਾਰ ਕਦੋਂ ਅਤੇ ਕਿਵੇਂ ਵਾਪਸ ਲਵੇਗੀ? ਦਸ ਦਈਏ ਕਿ ਭਾਰਤ-ਚੀਨ ਦੀ ਲੱਦਾਖ ਸਰਹੱਦ ’ਤੇ ਗਲਵਾਨ ਘਾਟੀ ਵਿੱਚ ਸੋਮਵਾਰ ਦੀ ਰਾਤ ਭਾਰਤ ਤੇ ਚੀਨ ਦੀਆਂ ਫੌਜਾਂ ਵਿਚਾਲੇ ਹੋਈ ਹਿੰਸਕ ਝੜਪ ਦੌਰਾਨ ਪੰਜਾਬ ਦੇ ਚਾਰ ਜਵਾਨ ਸ਼ਹੀਦ ਹੋ ਗਏ।

ਸ਼ਹੀਦਾਂ ਵਿੱਚ ਚੀਮਾ ਮੰਡੀ ਨੇੜਲੇ ਪਿੰਡ ਤੋਲਾਵਾਲ ਦਾ ਗੁਰਵਿੰਦਰ ਸਿੰਘ, ਪਟਿਆਲਾ ਨੇੜਲੇ ਪਿੰਡ ਸੀਲ ਦਾ ਮਨਦੀਪ ਸਿੰਘ, ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਭੋਜਰਾਜ ਦਾ ਸਤਨਾਮ ਸਿੰਘ ਅਤੇ ਜ਼ਿਲਾ ਮਾਨਸਾ ਦੇ ਪਿੰਡ ਬੀਰੇਵਾਲ ਡੋਗਰਾ ਦਾ ਗੁਰਤੇਜ ਸਿੰਘ ਸ਼ਾਮਲ ਹਨ।

ਜਵਾਨਾਂ ਦੇ ਸ਼ਹੀਦ ਹੋਣ ਸਬੰਧੀ ਸੂਚਨਾ ਅੱਜ ਵੱਖ-ਵੱਖ ਜ਼ਿਲ੍ਹਾ ਪ੍ਰਸ਼ਾਸਨਾਂ ਵਲੋਂ ਸ਼ਹੀਦਾਂ ਦੇ ਪਰਿਵਾਰਕ ਮੈਂਬਰਾਂ ਨੂੰ ਦਿੱਤੀ ਗਈ, ਜਿਸ ਮਗਰੋਂ ਪਿੰਡਾਂ ਵਿੱਚ ਮਾਤਮ ਛਾ ਗਿਆ। ਭਾਰਤ ਤੇ ਚੀਨ ਫੌਜੀਆਂ ਵਿਚਾਲੇ ਹਿੰਸਕ ਝੜਪ ’ਚ ਸ਼ਹੀਦ ਹੋਏ ਭਾਰਤੀ ਜਵਾਨਾਂ ’ਚ ਜ਼ਿਲ੍ਹਾ ਮਾਨਸਾ ਦੇ ਹਲਕਾ ਬੁਢਲਾਡਾ ਦੇ ਪਿੰਡ ਬੀਰੇਵਾਲ ਡੋਗਰਾ ਦਾ ਗੁਰਤੇਜ ਸਿੰਘ (23) ਪੁੱਤਰ ਵਿਰਸਾ ਸਿੰਘ ਵੀ ਸ਼ਾਮਲ ਸੀ।

ਕਿਸਾਨ ਵਿਰਸਾ ਸਿੰਘ ਦੇ ਤਿੰਨ ਪੁੱਤਰਾ ’ਚੋਂ ਸਭ ਤੋਂ ਛੋਟਾ ਗੁਰਤੇਜ ਸਿੰਘ ਪੌਣੇ ਦੋ ਸਾਲ ਪਹਿਲਾਂ ਹੀ ਫੌਜ ਵਿੱਚ ਭਰਤੀ ਹੋਇਆ ਸੀ।   20 ਜਵਾਨਾਂ ਦੀਆਂ ਮ੍ਰਿਤਕ ਦੇਹਾਂ ਅੱਜ ਉਨ੍ਹਾਂ ਦੇ ਜੱਦੀ ਪਿੰਡਾਂ/ਸ਼ਹਿਰਾਂ ਵਿੱਚ ਪਹੁੰਚੀਆਂ ਤਾਂ ਸੋਗ ਦੀ ਲਹਿਰ ਫੈਲ ਗਈ।

ਇਸ ਦੌਰਾਨ ਕੌਮੀ ਰਾਜਧਾਨੀ ਦਿੱਲੀ ਸਣੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਚੀਨ ਵਿਰੋਧੀ ਪ੍ਰਦਰਸ਼ਨ ਵੀ ਹੋਏ। ਸ਼ਹੀਦ ਕਰਨਲ ਬੀ ਸੰਤੋਸ਼ ਬਾਬੂ ਦੀ ਮ੍ਰਿਤਕ ਦੇਹ ਇਕ ਵਿਸ਼ੇਸ਼ ਹਵਾਈ ਜਹਾਜ਼ ਰਾਹੀਂ ਹੈਦਰਾਬਾਦ ਲਿਆਂਦੀ ਗਈ, ਜਿੱਥੋਂ ਇਕ ਐਂਬੂਲੈਂਸ ਰਾਹੀਂ ਅੱਗੇ ਉਸ ਦੇ ਜੱਦੀ ਕਸਬੇ ਸੂਰਿਆਪੇਟ ਭੇਜੀ ਗਈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ  ਲਾਈਕ Twitter  ਤੇ follow  ਕਰੋ।