ਸੁਪਰੀਮ ਕੋਰਟ ਦਾ ਆਦੇਸ਼- ਕੋਰੋਨਾ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਦੇਵੇ ਸਰਕਾਰ

ਏਜੰਸੀ

ਖ਼ਬਰਾਂ, ਰਾਸ਼ਟਰੀ

ਕੋਰੋਨਾ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਦੇਣ ਲਈ ਸੁਪਰੀਮ ਕੋਰਟ ਨੇ ਅਹਿਮ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ।

Frame guidelines for compensation to families of Covid victims: SC to Centre

ਨਵੀਂ ਦਿੱਲੀ: ਕੋਰੋਨਾ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਦੇਣ ਲਈ ਸੁਪਰੀਮ ਕੋਰਟ (Supreme Court) ਨੇ ਅਹਿਮ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ। ਅਦਾਲਤ ਨੇ ਕੇਂਦਰ ਨੂੰ ਨਿਰਦੇਸ਼ ਦਿੱਤੇ ਹਨ ਕਿ ਜਿਨ੍ਹਾਂ ਲੋਕਾਂ ਦੀ ਮੌਤ ਕੋਰੋਨਾ ਕਾਰਨ ਹੋਈ ਹੈ ਉਹਨਾਂ ਦੇ ਪਰਿਵਾਰ (Covid victims families) ਲਈ ਮੁਆਵਜ਼ੇ ਦੀ ਰਕਮ ਤੈਅ ਕਰੋ। ਇਸ ਦੇ ਨਾਲ ਹੀ ਨੈਸ਼ਨਲ ਡਿਜ਼ਾਸਟਰ ਮੈਨੇਜਮੈਂਟ ਅਥਾਰਟੀ (National Disaster Management Authority) ਨੂੰ ਨਿਰਦੇਸ਼ ਦਿੱਤੇ ਗਏ ਕਿ ਉਹ ਨਵੀਆਂ ਗਾਈਡਲਾਈਨਜ਼ ਜਾਰੀ ਕਰਨ।

ਹੋਰ ਪੜ੍ਹੋ: ਸ਼ਹੀਦ ਦੀ ਪਤਨੀ ਨੇ PM ਨੂੰ ਲਾਈ ਮਦਦ ਦੀ ਗੁਹਾਰ, ਪ੍ਰੀਖਿਆ ਪਾਸ ਕਰਨ ਤੋਂ ਬਾਅਦ ਵੀ ਨਹੀਂ ਮਿਲੀ ਨੌਕਰੀ

ਦੱਸ ਦਈਏ ਕਿ ਕੋਵਿਡ ਕਾਰਨ ਹੋਈਆਂ ਮੌਤਾਂ (Covid Deaths) ’ਤੇ ਸੁਪਰੀਮ ਕੋਰਟ ਨੇ ਚਾਰ ਲੱਖ ਰੁਪਏ ਮੁਆਵਜ਼ਾ ਦੇਣ ਦੇ ਆਦੇਸ਼ ਤੋਂ ਇਨਕਾਰ ਕਰ ਦਿੱਤਾ ਹੈ। ਸੁਪਰੀਮ ਕੋਰਟ ਨੇ ਕਿਹਾ ਕਿ ਇਸ ਤੋਂ ਇਨਕਾਰ ਨਹੀਂ ਕੀਤਾ ਦਾ ਸਕਦਾ ਕਿ ਜੇਕਰ ਚਾਰ ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਜਾਂਦਾ ਹੈ ਤਾਂ ਇਸ ਨਾਲ ਸਰਕਾਰ ਨੂੰ ਆਰਥਿਕ ਸਮੱਸਿਆ ਹੋ ਸਕਦੀ ਹੈ।  ਸੁਪਰੀਮ ਕੋਰਟ ਨੇ ਕਿਹਾ ਕਿ ਕੋਵਿਡ ਕਾਰਨ ਜਾਨ ਗਵਾਉਣ ਵਾਲੇ ਵਿਅਕਤੀਆਂ ਦੇ ਪਰਿਵਾਰਾਂ ਨੂੰ ਐਕਸ ਗ੍ਰੇਸ਼ੀਆ (Ex Gratia Payment) ਸਹਾਇਤਾ ਦੇਣਾ ਆਪਦਾ ਪ੍ਰਬੰਧਨ ਐਕਟ ਦੀ ਧਾਰਾ 12 ਅਧੀਨ ਨਿਰਧਾਰਤ ਕੀਤੇ ਗਏ ‘ਰਾਹਤ ਦੇ ਘੱਟੋ-ਘੱਟ ਮਾਪਦੰਡਾਂ’ ਦਾ ਹਿੱਸਾ ਹੈ।

ਹੋਰ ਪੜ੍ਹੋ: ਸਰਕਾਰ ਨੇ ਨਿੱਜੀ ਹਸਪਤਾਲਾਂ ਦੇ ਸਿੱਧੇ ਵੈਕਸੀਨ ਖਰੀਦਣ 'ਤੇ ਲਗਾਈ ਰੋਕ, ਤੈਅ ਕੀਤੀ ਸੀਮਾ 

ਅਦਾਲਤ ਨੇ ਇਹ ਵੀ ਕਿਹਾ ਕਿ ਅਸੀਂ ਮੁਆਵਜ਼ਾ ਤੈਅ ਨਹੀਂ ਕਰ ਰਹੇ ਇਸ ਲਈ ਐਨਡੀਐਮਏ ਤਹਿਤ ਛੇ ਹਫ਼ਤਿਆਂ ਵਿਚ ਕੋਵਿਡ ਪੀੜਤ ਵਿਅਕਤੀ ਨੂੰ ਭੁਗਤਾਨ (Compensation To Families ) ਕੀਤੀ ਜਾਣ ਵਾਲੀ ਐਕਸ ਗ੍ਰੇਸ਼ੀਆ ਰਕਮ ਤੈਅ ਕੀਤੀ ਜਾਵੇ।ਭਾਰਤ ਵਿਚ ਕੋਵਿਡ ਮਹਾਮਾਰੀ ਕਾਰਨ ਤਕਰੀਬਨ 3.9 ਲੱਖ ਮੌਤਾਂ ਹੋਈਆਂ ਹਨ, ਜਿਸ ਨੂੰ ਆਪਦਾ ਪ੍ਰਬੰਧਨ ਐਕਟ ਦੇ ਤਹਿਤ ਆਪਦਾ ਐਲਾਨ ਕੀਤਾ ਗਿਆ ਹੈ।

ਹੋਰ ਪੜ੍ਹੋ: ਜਲ੍ਹਿਆਂਵਾਲਾ ਬਾਗ ਕਤਲੇਆਮ 'ਤੇ ਫਿਲਮ ਬਣਾਉਣਗੇ ਕਰਨ ਜੌਹਰ, ਨਵੇਂ ਪ੍ਰਾਜੈਕਟ ਦਾ ਕੀਤਾ ਐਲਾਨ

ਸੁਪਰੀਮ ਕੋਰਟ ਦੇ ਅਹਿਮ ਨਿਰਦੇਸ਼

  • ਕੋਰੋਨਾ ਨਾਲ ਮੌਤ ਹੋਣ ’ਤੇ ਮੌਤ ਸਰਟੀਫਿਕੇਟ ਜਾਰੀ ਕਰਨ ਦੀ ਵਿਵਸਥਾ ਸਰਲ ਹੋਵੇ। ਅਧਿਕਾਰੀ ਇਸ ਸਬੰਧੀ ਦਿਸ਼ਾ ਨਿਰਦੇਸ਼ ਜਾਰੀ ਕਰਨ।
  • ਫਾਈਨਾਂਸ ਕਮਿਸ਼ਨ ਵਿਚ ਦਿੱਤੇ ਗਏ ਪ੍ਰਸਤਾਵ ਦੇ ਅਧਾਰ ’ਤੇ ਕੇਂਦਰ ਉਹਨਾਂ ਵਿਅਕਤੀਆਂ ਦੇ ਪਰਿਵਾਰਾਂ ਲਈ ਬੀਮਾ ਸਕੀਮ ਬਣਾਏ, ਜਿਨ੍ਹਾਂ ਦੀ ਜਾਨ ਚਲੀ ਗਈ।
  • NDMA ਰਾਹਤ ਦੇ ਮਾਪਦੰਡਾਂ ਨੂੰ ਧਿਆਨ ਵਿਚ ਰੱਖਦੇ ਹੋਏ ਕੋਵਿਡ ਮ੍ਰਿਤਕਾਂ ਦੇ ਪਰਿਵਾਰਾਂ ਲਈ ਦਿਸ਼ਾ ਨਿਰਦੇਸ਼ 6 ਹਫ਼ਤਿਆਂ ਵਿਚ ਜਾਰੀ ਕੀਤੇ ਜਾਣ।