40 ਲੱਖ ਲੋਕਾਂ ਦੇ ਨਾਮ ਲਿਸਟ 'ਚ ਨਾ ਹੋਣ 'ਤੇ ਕੇਂਦਰ ਸਰਕਾਰ 'ਤੇ ਮਮਤਾ ਬੈਨਰਜੀ ਦਾ ਹਮਲਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਅਸਾਮ ਵਿਚ ਸੋਮਵਾਰ ਨੂੰ ਜਾਰੀ ਨੈਸ਼ਨਲ ਰਜਿਸਟਰ ਆਫ ਸਿਟਿਜ਼ਨ ਦੇ ਫਾਇਨਲ ਡਰਾਫਟ ਉੱਤੇ ਸਿਆਸੀ ਯੁੱਧ ਸ਼ੁਰੂ ਹੋ ਗਿਆ ਹੈ

Mamata Banerjee on NRC release

ਕੋਲਕਾਤਾ, ਅਸਾਮ ਵਿਚ ਸੋਮਵਾਰ ਨੂੰ ਜਾਰੀ ਨੈਸ਼ਨਲ ਰਜਿਸਟਰ ਆਫ ਸਿਟਿਜ਼ਨ ਦੇ ਫਾਇਨਲ ਡਰਾਫਟ ਉੱਤੇ ਸਿਆਸੀ ਯੁੱਧ ਸ਼ੁਰੂ ਹੋ ਗਿਆ ਹੈ। ਪੱਛਮ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਲਿਸਟ ਵਿਚੋਂ 40 ਲੱਖ ਲੋਕਾਂ ਦੇ ਨਾਮ ਨਾ ਹੋਣ 'ਤੇ ਕੇਂਦਰ ਸਰਕਾਰ ਉੱਤੇ ਜਮਕੇ ਨਿਸ਼ਾਨਾ ਸਾਧਿਆ। ਉਨ੍ਹਾਂ ਨੇ ਬਾਂਗਲਾ ਕਾਰਡ ਖੇਡਦੇ ਹੋਏ ਗ੍ਰਹਿ ਮੰਤਰੀ ਰਾਜਨਾਥ ਸਿੰਘ ਦੇ ਨਿਰਪੱਖਤਾ ਨਾਲ ਲਿਸਟ ਤਿਆਰ ਕਰਨ ਦੇ ਦਾਵੇ 'ਤੇ ਸਵਾਲ ਚੁੱਕੇ ਅਤੇ ਕਿਹਾ ਕਿ ਕੁੱਝ ਭਾਈਚਾਰੇ ਅਤੇ ਭਾਸ਼ਾ ਵਿਸ਼ੇਸ਼ ਦੇ ਲੋਕਾਂ ਨੂੰ ਜ਼ਬਰਨ ਨਿਸ਼ਾਨਾ ਬਣਾਇਆ ਜਾ ਰਿਹਾ ਹੈ।