ਖਤਨੇ ਦੀ ਪ੍ਰਥਾ 'ਤੇ ਸੁਪਰੀਮ ਕੋਰਟ ਹਰਕਤ ਵਿਚ, ਔਰਤਾਂ ਦਾ ਜੀਵਨ ਸਿਰਫ ਵਿਆਹ ਅਤੇ ਪਤੀ ਲਈ ਨਹੀਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸੁਪਰੀਮ ਕੋਰਟ ਨੇ ਦਾਊਦੀ ਬੋਹਰਾ ਮੁਸਲਮਾਨ ਭਾਈਚਾਰੇ ਵਿਚ ਪ੍ਰਚਲਿਤ ਨਬਾਲਿਗ ਲੜਕੀਆਂ ਦਾ ਖਤਨਾ ਕੀਤੇ ਜਾਣ ਦੀ ਪ੍ਰਥਾ ਉੱਤੇ ਸਵਾਲ ਚੁੱਕੇ ਹਨ

Writ petition to ban female genital mutilation filled before Supreme Court

ਨਵੀਂ ਦਿੱਲੀ, ਸੁਪਰੀਮ ਕੋਰਟ ਨੇ ਦਾਊਦੀ ਬੋਹਰਾ ਮੁਸਲਮਾਨ ਭਾਈਚਾਰੇ ਵਿਚ ਪ੍ਰਚਲਿਤ ਨਬਾਲਿਗ ਲੜਕੀਆਂ ਦਾ ਖਤਨਾ ਕੀਤੇ ਜਾਣ ਦੀ ਪ੍ਰਥਾ ਉੱਤੇ ਸਵਾਲ ਚੁੱਕੇ ਹਨ। ਸੋਮਵਾਰ ਨੂੰ ਖਤਨੇ ਦੇ ਵਿਰੋਧ ਵਿਚ ਦਾਖਲ ਮੰਗ 'ਤੇ ਸੁਣਵਾਈ ਦੇ ਦੌਰਾਨ ਸੁਪਰੀਮ ਕੋਰਟ ਨੇ ਕਿਹਾ ਕਿ ਔਰਤਾਂ ਦਾ ਖਤਨਾ ਸਿਰਫ ਇਸ ਲਈ ਨਹੀਂ ਕੀਤਾ ਜਾ ਸਕਦਾ ਕਿ ਉਨ੍ਹਾਂ ਦਾ ਵਿਆਹ ਕਰਨਾ ਹੁੰਦਾ ਹੈ। ਸੁਪਰੀਮ ਕੋਰਟ ਨੇ ਇਹ ਵੀ ਕਿਹਾ ਕਿ ਔਰਤਾਂ ਦਾ ਜੀਵਨ ਸਿਰਫ ਵਿਆਹ ਅਤੇ ਪਤੀ ਲਈ ਹੀ ਨਹੀਂ ਹੁੰਦਾ।ਸੁਪਰੀਮ ਕੋਰਟ ਵਲੋਂ ਔਰਤਾਂ ਦਾ ਖਤਨਾ ਕੀਤੇ ਜਾਣ ਦੀ ਪ੍ਰਥਾ 'ਤੇ ਭਾਰਤ ਵਿਚ ਪੂਰੀ ਤਰ੍ਹਾਂ ਨਾਲ ਬੈਨ ਲਗਾਉਣ ਦੀ ਮੰਗ ਕੀਤੀ ਗਈ ਹੈ।

ਦਰਅਸਲ, ਸੁਪਰੀਮ ਕੋਰਟ ਨੇ ਦਾਊਦੀ ਬੋਹਰਾ ਮੁਸਲਮਾਨ ਸਮਾਜ ਵਿਚ ਪ੍ਰਚਲਿਤ ਇਸ ਪ੍ਰਥਾ ਉੱਤੇ ਰੋਕ ਲਗਾਉਣ ਵਾਲੀ ਮੰਗ ਉੱਤੇ ਕੇਰਲ ਅਤੇ ਤੇਲੰਗਾਨਾ ਸਰਕਾਰਾਂ ਨੂੰ ਵੀ ਨੋਟਿਸ ਜਾਰੀ ਕੀਤਾ ਸੀ। ਪਟੀਸ਼ਨਰ ਅਤੇ ਸੁਪਰੀਮ ਕੋਰਟ ਵਿਚ ਵਕੀਲ ਸੁਨੀਤਾ ਤਿਹਾੜ ਦੀ ਮੰਗ 'ਤੇ ਕੋਰਟ ਵਿਚ ਸੁਣਵਾਈ ਚੱਲ ਰਹੀ ਹੈ। ਤਿਹਾੜ ਨੇ ਕਿਹਾ ਕਿ ਭਾਰਤ ਨੇ ਸੰਯੁਕਤ ਰਾਸ਼ਟਰ ਬਾਲ ਅਧਿਕਾਰ ਘੋਸ਼ਣਾ ਪੱਤਰ ਉੱਤੇ ਵੀ ਹਸਤਾਖਰ ਕੀਤੇ ਹਨ।