ਕੇਂਦਰ ਅਤੇ ਸੂਬਾ ਸੂਚਨਾ ਕਮਿਸ਼ਨਾਂ 'ਚ ਖ਼ਾਲੀ ਆਸਾਮੀਆਂ ਤੋਂ ਸੁਪਰੀਮ ਕੋਰਟ ਨਾਰਾਜ਼

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸੁਪਰੀਮ ਕੋਰਟ ਨੇ ਕੇਂਦਰੀ ਸੂਚਨਾ ਕਮਿਸ਼ਨ ਅਤੇ ਸੂਬਾ ਸੂਚਨਾ ਕਮਿਸ਼ਨਾਂ 'ਚ ਖ਼ਾਲੀ ਆਸਾਮੀਆਂ 'ਤੇ ਅੱਜ ਚਿੰਤਾ ਜ਼ਾਹਰ ਕੀਤੀ.............

Supreme Court of India

ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਕੇਂਦਰੀ ਸੂਚਨਾ ਕਮਿਸ਼ਨ ਅਤੇ ਸੂਬਾ ਸੂਚਨਾ ਕਮਿਸ਼ਨਾਂ 'ਚ ਖ਼ਾਲੀ ਆਸਾਮੀਆਂ 'ਤੇ ਅੱਜ ਚਿੰਤਾ ਜ਼ਾਹਰ ਕੀਤੀ। ਅਦਾਲਤ ਨੇ ਕੇਂਦਰ ਅਤੇ ਸੱਤ ਸੂਬਿਆਂ ਨੂੰ ਚਾਰ ਹਫ਼ਤਿਆਂ ਅੰਦਰ ਹਲਫ਼ਨਾਮਾ ਦਾਖ਼ਲ ਕਰਨ ਕੇ ਇਹ ਦੱਸਣ ਨੂੰ ਕਿਹਾ ਕਿ ਖ਼ਾਲੀ ਆਸਾਮੀਆਂ 'ਤੇ ਕਿੰਨੇ ਸਮੇਂ ਅੰਦਰ ਨਿਯੁਕਤੀਆਂ ਹੋਣ ਜਾਣਗੀਆਂ। ਜਸਟਿਸ ਏ.ਕੇ. ਸੀਕਰੀ ਅਤੇ ਜਸਟਿਸ ਅਸ਼ੋਕ ਭੂਸ਼ਣ ਦੀ ਬੈਂਚ ਨੇ ਕਿਹਾ ਕਿ ਕੇਂਦਰੀ ਸੂਚਨਾ ਕਮਿਸ਼ਨ 'ਚ ਇਸ ਵੇਲੇ ਚਾਰ ਅਹੁਦੇ ਖ਼ਾਲੀ ਹਨ

ਅਤੇ ਦਸੰਬਰ ਤਕ ਚਾਰ ਅਹੁਦੇ ਹੋਰ ਖ਼ਾਲੀ ਹੋ ਜਾਣਗੇ। ਬੈਂਚ ਨੇ ਕੇਂਦਰ ਤੋਂ ਪੁਛਿਆ ਕਿ 2016 'ਚ ਇਸ਼ਤਿਹਾਰ ਦੇਣ ਦੇ ਬਾਵਜੂਦ ਅਜੇ ਤਕ ਕੇਂਦਰੀ ਸੂਚਨਾ ਕਮਿਸ਼ਨ 'ਚ ਅਹੁਦੇ ਖ਼ਾਲੀ ਕਿਉਂ ਹਨ? ਇਸੇ ਤਰ੍ਹਾਂ ਅਦਾਲਤ ਨੇ ਮਹਾਰਾਸ਼ਟਰ, ਆਂਧਰ ਪ੍ਰਦੇਸ਼, ਉੜੀਸਾ, ਤੇਲੰਗਾਨਾ, ਗੁਜਰਾਤ, ਕੇਰਲ ਅਤੇ ਕਰਨਾਟਕ ਨੂੰ ਵੀ ਹਲਫ਼ਨਾਮੇ ਦਾਖ਼ਲ ਕਰਨ ਨੂੰ ਕਿਹਾ ਹੈ।  (ਪੀਟੀਆਈ)