ਛੇ ਸਾਲਾ ਮਾਸੂਮ ਦੇ ਮੂੰਹ 'ਚ ਭਰੀ ਕੰਪ੍ਰੈਸਰ ਨਾਲ ਹਵਾ, ਹੋਈ ਮੌਤ

ਏਜੰਸੀ

ਖ਼ਬਰਾਂ, ਰਾਸ਼ਟਰੀ

ਮੱਧ ਪ੍ਰਦੇਸ਼ ਦੇ ਇੰਦੌਰ 'ਚ ਸਫਾਈ ਕਰਦੇ ਸਮੇਂ ਇੱਕ ਛੇ ਸਾਲ ਦੇ ਬੱਚੇ ਦੇ ਮੂੰਹ 'ਚ ਕੰਪ੍ਰੈਸਰ ਦੀ ਹਵਾ ਭਰ ਜਾਣ ਨਾਲ ਉਸਦੀ ਮੌਤ ਹੋ ਗਈ।

Compressor air in child mouth died in hospital indore

ਨਵੀਂ ਦਿੱਲੀਂ : ਮੱਧ ਪ੍ਰਦੇਸ਼ ਦੇ ਇੰਦੌਰ 'ਚ ਸਫਾਈ ਕਰਦੇ ਸਮੇਂ ਇੱਕ ਛੇ ਸਾਲ ਦੇ ਬੱਚੇ ਦੇ ਮੂੰਹ 'ਚ ਕੰਪ੍ਰੈਸਰ ਦੀ ਹਵਾ ਭਰ ਜਾਣ ਨਾਲ ਉਸਦੀ ਮੌਤ ਹੋ ਗਈ। ਪੁਲਿਸ ਕੰਪ੍ਰੈਸਰ ਚਲਾਉਣ ਵਾਲੇ ਵਿਅਕਤੀ ਅਮਰ ਦੀ ਤਲਾਸ਼ ਕਰ ਕਰ ਰਹੀ ਹੈ। ਪੁਲਿਸ ਦੇ ਅਨੁਸਾਰ ਭੰਵਰਕੂਆ ਥਾਣਾ ਖੇਤਰ ਦੇ ਉਦਯੋਗ ਨਗਰ ਖੇਤਰ 'ਚ ਦਲੀਆ ਬਣਾਉਣ ਵਾਲੀ ਫੈਕਟਰੀ ਵਿੱਚ ਐਤਵਾਰ ਨੂੰ ਰਾਮਚੰਦ ਦਾ ਪੁੱਤਰ ਕਾਨਹਾ ਆਪਣੀ ਭੈਣ ਦੇ ਨਾਲ ਖੇਡ ਰਿਹਾ ਸੀ।

ਉਦੋਂ ਉਸਦੇ ਮੂੰਹ 'ਚ ਕੰਪ੍ਰੈਸਰ ਦੀ ਹਵਾ ਭਰ ਗਈ। ਬਾਅਦ ਵਿੱਚ ਉਸਨੂੰ ਇਲਾਜ਼ ਲਈ ਹਸਪਤਾਲ ਲਿਜਾਇਆ ਗਿਆ ਜਿੱਥੇ ਉਸਦੀ ਮੌਤ ਹੋ ਗਈ। ਭੰਵਰਕੂਆ ਥਾਣੇ ਦੇ ਇੰਚਾਰਜ ਸੰਜੈ ਸ਼ੁਕਲਾ ਨੇ ਦੱਸਿਆ ਕਿ ਦਲੀਆ ਫੈਕਟਰੀ ਵਿੱਚ ਉੜੀਸ਼ਾ ਦੇ ਨਿਵਾਸੀ ਮਜ਼ਦੂਰ ਅਮਰ ਐਤਵਾਰ ਨੂੰ ਬੋਰੀਆਂ ਦੇ 'ਤੇ ਜੰਮੀ ਧੂੜ ਨੂੰ ਕੰਪ੍ਰੈਸਰ ਦੀ ਹਵਾ ਨਾਲ ਹਟਾ ਰਹੇ ਸੀ ਅਤੇ ਉੱਥੇ ਕਾਨਹਾ ਆਪਣੀ ਭੈਣ ਦੇ ਨਾਲ ਖੇਡ ਰਿਹਾ ਸੀ।