180 ਦੇਸ਼ਾਂ ਦੇ ਲੋਕ ਦੇਖਣਗੇ ਪੀਐਮ ਮੋਦੀ ਦਾ ਨਵਾਂ ਜਲਵਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਦੁਨੀਆਂ ਦੇ ਵੱਡੇ ਤੋਂ ਵੱਡੇ ਨੇਤਾ ਆਪਣਾ ਕੰਮ ਕਰਵਾਉਣ ਲਈ ਨਰਿੰਦਰ ਮੋਦੀ ਦੇ ਨਾਮ ਦਾ ਸਹਾਰਾ ਲੈਂਦੇ ਹਨ

Narender Modi

ਨਵੀਂ ਦਿੱਲੀ- ਅੱਜ ਦੁਨੀਆਂ ਵਿਚ ਇਕ ਨੇਤਾ ਦਾ ਹੀ ਜਲਵਾ ਜ਼ਿਆਦਾਤਰ ਚਲਦਾ ਹੈ ਉਹ ਹਨ ਨਰਿੰਦਰ ਮੋਦੀ। ਦੁਨੀਆਂ ਦੇ ਵੱਡੇ ਤੋਂ ਵੱਡੇ ਨੇਤਾ ਆਪਣਾ ਕੰਮ ਕਰਵਾਉਣ ਲਈ ਨਰਿੰਦਰ ਮੋਦੀ ਦੇ ਨਾਮ ਦਾ ਸਹਾਰਾ ਲੈਂਦੇ ਹਨ। ਪ੍ਰਧਾਨ ਮੰਤਰੀ ਮੋਦੀ ਦੇ ਰਾਜ ਵਿਚ ਜਿੱਥੇ ਟਾਈਗਰ ਜ਼ਿੰਦਾ ਹੈ ਉੱਥੇ ਹੀ ਮੋਦੀ ਦੇ ਇਸ ਐਡਵੈਂਚਰ ਨੂੰ 12 ਅਗਸਤ ਦੇ ਦਿਨ 180 ਦੇਸ਼ਾਂ ਦੇ ਲੋਕ ਦੇਖਣਗੇ।

ਦੱਸ ਦਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਅੰਤਰ-ਰਾਸ਼ਟਰੀ ਟਾਈਗਰ ਦਿਵਸ ਤੇ ਦੇਸ਼ 'ਚ ਟਾਈਗਰਾਂ ਦੀ ਹਿਫਾਜ਼ਤ ਲਈ ਆਪਣੀ ਸਰਕਾਰ ਦੀ ਪ੍ਰਤੀਬੱਧਤਾ ਜਾਹਰ ਕੀਤੀ ਹੈ। ਉਨ੍ਹਾਂ ਕਿਹਾ ਕਿ 'ਏਕ ਥਾ ਟਾਇਗਰ' ਤੋਂ ਸ਼ੁਰੂ ਹੋਈ ਕਹਾਣੀ ਨੂੰ ਟਾਇਗਰ ਜ਼ਿੰਦਾ ਹੈ ਤੱਕ ਪਹੁੰਚਾਉਣ ਲਈ ਲਗਾਤਾਰ ਕੋਸ਼ਿਸ਼ ਕਰਨੀ ਚਾਹੀਦੀ ਹੈ।

ਮੋਦੀ ਨੇ ਅੰਤਰਰਾਸ਼ਟਰੀ ਟਾਈਗਰ ਦਿਵਸ 'ਤੇ ਆਲ ਇੰਡੀਆ ਟਾਈਗਰ 'ਇਸਟੀਮੇਸ਼ਨ - 2018' ਨੂੰ ਜਾਰੀ ਕਰਦੇ ਹੋਏ ਕਿਹਾ, ਅੱਜ ਅਸੀ ਟਾਈਗਰਾਂ ਦੇ ਹਿਫਾਜ਼ਤ ਲਈ ਆਪਣੀ ਪ੍ਰਤੀਬੱਧਤਾ ਜ਼ਾਹਰ ਕਰਦੇ ਹਾਂ। ਟਾਈਗਰ ਜਨਗਣਨਾ ਦੇ ਨਤੀਜੇ ਹਰ ਭਾਰਤੀ ਨਾਗਰਿਕ ਨੂੰ ਖੁਸ਼ ਕਰਨਗੇ।  ਉਨ੍ਹਾਂ ਕਿਹਾ ਕਿ 9 ਸਾਲ ਪਹਿਲਾਂ ਸੈਂਟ ਪੀਟਰਸਬਰਗ ਵਿਚ ਸਾਲ 2022 ਤੱਕ ਟਾਈਗਰਾਂ ਦੀ ਗਿਣਤੀ ਨੂੰ ਦੁੱਗਣਾ ਕਰਨ ਦਾ ਟੀਚਾ ਪੂਰਾ ਕਰਨ ਦਾ ਫ਼ੈਸਲਾ ਲਿਆ ਗਿਆ ਸੀ। ਮੋਦੀ ਨੇ ਪ੍ਰੋਗਰਾਮ ਨੂੰ ਸੰਬੋਧਿਤ ਕਰਦੇ ਹੋਏ ਕਿਹਾ, ਅੱਜ ਅਸੀਂ ਮਾਣ ਨਾਲ ਕਹਿ ਸਕਦੇ ਹਾਂ ਕਿ ਭਾਰਤ ਵਿਚ ਕਰੀਬ 3000 ਟਾਈਗਰ ਹਨ।

ਪ੍ਰਧਾਨਮੰਤਰੀ ਨੇ ਦੇਸ਼ ਵਿਚ ਟਾਈਗਰ ਹਿਫਾਜ਼ਤ ਨੂੰ ਹੱਲਾਸ਼ੇਰੀ ਦੇਣ ਦੀਆਂ ਕੋਸ਼ਿਸ਼ਾਂ 'ਤੇ ਜ਼ੋਰ ਦਿੰਦੇ ਹੋਏ ਕਿਹਾ ਇਸ ਖੇਤਰ ਨਾਲ ਜੁੜੇ ਹੋਏ ਲੋਕਾਂ ਨੂੰ ਇਹ ਕਹਿਣਾ ਚਾਹੁੰਦਾ ਹਾਂ ਕਿ 'ਏਕ ਥਾ ਟਾਇਗਰ' ਤੋਂ ਸ਼ੁਰੂ ਹੋਈ ਕਹਾਣੀ ਨੂੰ 'ਟਾਇਗਰ ਜ਼ਿੰਦਾ ਹੈ 'ਤੱਕ ਪਹੁੰਚਾਉਣ ਲਈ ਲਗਾਤਾਰ ਕੋਸ਼ਿਸ਼ ਕਰਨੀ ਚਾਹੀਦੀ ਹੈ। ਟਾਈਗਰ ਹਿਫਾਜ਼ਤ ਦੀਆਂ ਕੋਸ਼ਿਸ਼ਾਂ ਦਾ ਵਿਸਥਾਰ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਦੀ ਰਫ਼ਤਾਰ ਨੂੰ ਹੋਰ ਤੇਜ਼ ਕੀਤਾ ਜਾਣਾ ਚਾਹੀਦਾ ਹੈ। ਪ੍ਰੋਗਰਾਮ ਵਿਚ ਵਾਤਾਵਰਣ ਮੰਤਰੀ ਪ੍ਰਕਾਸ਼ ਜਾਵੜੇਕਰ ਵੀ ਮੌਜੂਦ ਸਨ।