Man Vs Wild 'ਚ ਬੇਅਰ ਗ੍ਰਿਲਸ ਨਾਲ ਦਿਸਣਗੇ ਮੋਦੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਡਿਸਕਵਰੀ ਪ੍ਰੋਗਰਾਮ 'ਮੈਨ ਵਰਸਿਜ਼ ਵਾਈਲਡ' ਦਾ ਟੀਜ਼ਰ ਜਾਰੀ

PM Narendra Modi to feature in Discovery channel's popular show Man vs Wild with Bear Grylls

ਨਵੀਂ ਦਿੱਲੀ : ਡਿਸਕਵਰੀ ਚੈਨਲ ਦੇ ਪ੍ਰਸਿੱਧ ਸ਼ੋਅ 'ਮੈਨ ਵਰਸਿਜ਼ ਵਾਈਲਡ' ਵਿਚ ਛੇਤੀ ਹੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਨਜ਼ਰ ਆਉਣਗੇ। ਕੌਮਾਂਤਰੀ ਬਾਘ ਦਿਵਸ ਮੌਕੇ ਸ਼ੋਅ ਦੇ ਸਟਾਰ ਬੇਅਰ ਗ੍ਰਿਲਸ ਨੇ ਆਪਣੇ ਟਵਿਟਰ ਅਕਾਊਂਟ 'ਤੇ ਜਾਣਕਾਰੀ ਦਿਤੀ ਕਿ ਪ੍ਰਧਾਨ ਮੰਤਰੀ ਮੋਦੀ ਦੇ ਨਾਲ ਭਾਰਤ 'ਚ ਜੰਗਲੀ ਜੀਵਾਂ ਦੀ ਸੁਰੱਖਿਆ ਲਈ ਕੀਤੇ ਜਾ ਰਹੇ ਕਾਰਜਾਂ ਬਾਰੇ ਉਨ੍ਹਾਂ ਨੇ ਖ਼ਾਸ ਪ੍ਰੋਗਰਾਮ ਸ਼ੂਟ ਕੀਤਾ ਹੈ। ਇਸ ਸ਼ੋਅ 'ਚ ਨਰਿੰਦਰ ਮੋਦੀ, ਬੇਅਰ ਗ੍ਰਿਲਸ ਨਾਲ ਪਸ਼ੂ ਸੰਭਾਲ ਅਤੇ ਵਾਤਾਵਰਣ ਸੰਭਾਲ ਦੇ ਮੁੱਦਿਆਂ 'ਤੇ ਗੱਲ ਕਰਦੇ ਨਜ਼ਰ ਆਉਣਗੇ। Man Vs Wild 'ਚ ਮੇਰੇ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਡਿਸਕਵਰੀ 'ਤੇ 12 ਅਗਸਤ ਨੂੰ ਵੇਖੋ।" 

45 ਸਕਿੰਟ ਦਾ ਜੋ ਵੀਡੀਓ ਜਾਰੀ ਕੀਤਾ ਗਿਆ ਹੈ, ਉਸ ਵਿਚ ਪ੍ਰਧਾਨ ਮੰਤਰੀ ਮੋਦੀ ਬੇਅਰ ਗ੍ਰਿਲਸ ਦਾ ਸਵਾਗਤ ਕਰਦੇ ਨਜ਼ਰ ਆ ਰਹੇ ਹਨ। ਵੀਡੀਓ ਵਿਚ ਮੋਦੀ, ਬੇਅਰ ਨੂੰ ਬਾਂਸ ਦੇ ਡੰਡੇ ਵੱਲ ਇਸ਼ਾਰਾ ਕਰਦੇ ਹੋਏ ਕਹਿੰਦੇ ਨੇ "ਮੈਂ ਤੁਹਾਡੇ ਲਈ ਇਸ ਨੂੰ ਅਪਣੇ ਕੋਲ ਰੱਖਾਂਗਾ।" ਇਸ ਦੇ ਜਵਾਬ ਵਿਚ ਬੇਅਰ ਗ੍ਰਿਲਸ ਕਹਿੰਦੇ ਹਨ "ਤੁਸੀਂ ਭਾਰਤ ਵਿਚ ਸਭ ਤੋਂ ਮਹੱਤਵਪੂਰਨ ਵਿਅਕਤੀ ਹੋ, ਇਸ ਲਈ ਤੁਹਾਨੂੰ ਸੁਰੱਖਿਅਤ ਰੱਖਣਾ ਮੇਰਾ ਕੰਮ ਹੈ।"

ਸ਼ੋਅ ਮੁਤਾਬਕ ਮੋਦੀ ਸਪੋਰਟਸ ਡਰੈਸਅਪ 'ਚ ਹਨ ਅਤੇ ਬੇਅਰ ਗ੍ਰਿਲਸ ਨਾਲ ਛੋਟੀ ਕਿਸ਼ਤੀ 'ਚ ਨਦੀ ਪਾਰ ਕਰਦੇ, ਜੰਗਲ ਦੀ ਚੜ੍ਹਾਈ ਕਰਦੇ ਵਿਖਾਈ ਦੇ ਰਹੇ ਹਨ। ਸ਼ਿਕਾਰ ਅਤੇ ਦੂਜੇ ਕੰਮਾਂ ਲਈ ਬੇਅਰ ਗ੍ਰਿਲਸ ਜੰਗਲ 'ਚ ਮੌਜੂਦ ਚੀਜ਼ਾਂ ਨਾਲ ਹੀ ਹਥਿਆਰ ਬਣਾਉਂਦੇ ਹਨ। ਇਸ ਪੂਰੇ ਐਪੀਸੋਡ ਨੂੰ 12 ਅਗਸਤ ਨੂੰ ਰਾਤ 9 ਵਜੇ ਡਿਸਕਵਰੀ ਚੈਨਲ 'ਤੇ ਪ੍ਰਸਾਰਤ ਕੀਤਾ ਜਾਵੇਗਾ।

ਜ਼ਿਕਰਯੋਗ ਹੈ ਕਿ 'ਮੈਨ ਵਰਸਿਜ਼ ਵਾਈਲਡ' ਇਕ ਬਹੁਤ ਹੀ ਪ੍ਰਸਿੱਧ ਪ੍ਰੋਗਰਾਮ ਹੈ, ਜਿਸ 'ਚ ਵਾਤਾਵਰਣ ਅਤੇ ਜਾਨਵਰਾਂ ਬਾਰੇ ਮਹੱਤਵਪੂਰਨ ਜਾਣਕਾਰੀ ਦਿੱਤੀ ਜਾਂਦੀ ਹੈ। ਇਸ ਸ਼ੋਅ 'ਚ ਦੁਨੀਆ ਦੀਆਂ ਕਈ ਪ੍ਰਸਿੱਧ ਸ਼ਖ਼ਸੀਅਤਾਂ ਸ਼ਿਰਕਤ ਕਰ ਚੁੱਕੀਆਂ ਹਨ। ਇਸ ਸ਼ੋਅ ਨੂੰ ਕਈ ਦੇਸ਼ਾਂ ਦੀ ਭਾਸ਼ਾਵਾਂ 'ਚ ਡੱਬ ਕੀਤਾ ਜਾਂਦਾ ਹੈ। ਇਸ ਸ਼ੋਅ 'ਚ ਅਮਰੀਕਾ ਦਾ ਰਾਸ਼ਟਰਪਤੀ ਰਹਿਣ ਦੌਰਾਨ ਬਰਾਕ ਓਬਾਮਾ ਨੇ ਵੀ ਹਿੱਸਾ ਲਿਆ ਸੀ।