ਮਨੀਪੁਰ ਵੀਡੀਉ ਮਾਮਲਾ: ਪੀੜਤਾ ਦੀ ਮਾਂ ਨੇ ਦੋਸ਼ੀਆਂ ਲਈ ਮੌਤ ਦੀ ਸਜ਼ਾ ਦੀ ਕੀਤੀ ਮੰਗ

ਏਜੰਸੀ

ਖ਼ਬਰਾਂ, ਰਾਸ਼ਟਰੀ

ਕਿਹਾ, ਅਪਣੇ ਪੁੱਤ ਅਤੇ ਪਤੀ ਦੀਆਂ ਦੇਹਾਂ ਦੇਖਣਾ ਚਾਹੁੰਦੀ ਹਾਂ

Image: For representation purpose only.

 


ਇੰਫਾਲ: ਮਨੀਪੁਰ ਵਿਚ ਭੀੜ ਵਲੋਂ ਨਗਨ ਹਾਲਤ ਵਿਚ ਘੁੰਮਾਈ ਗਈ ਲੜਕੀ ਦੀ ਮਾਂ ਨੇ ਦੋਸ਼ੀਆਂ ਲਈ ਮੌਤ ਦੀ ਸਜ਼ਾ ਦੀ ਮੰਗ ਕੀਤੀ ਹੈ ਅਤੇ ਕਿਹਾ ਕਿ ਉਹ ਉਸੇ ਦਿਨ ਮਾਰੇ ਗਏ ਅਪਣੇ ਪੁੱਤਰ ਅਤੇ ਪਤੀ ਦੀਆਂ ਲਾਸ਼ਾਂ ਨੂੰ ਦੇਖਣਾ ਚਾਹੁੰਦੀ ਹੈ। .

ਇਹ ਵੀ ਪੜ੍ਹੋ: ਨਿਊਯਾਰਕ 'ਚ ਸਿੱਖ ਪੁਲਿਸ ਮੁਲਾਜ਼ਮ ਨੂੰ ਦਾੜ੍ਹੀ ਵਧਾਉਣ ਤੋਂ ਰੋਕਿਆ, ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਜਤਾਇਆ ਰੋਸ

ਵਿਰੋਧੀ ਪਾਰਟੀਆਂ ਦੇ ਗਠਜੋੜ 'ਭਾਰਤ' ਦੇ ਸੰਸਦ ਮੈਂਬਰਾਂ ਵਲੋਂ ਪੀੜਤ ਪ੍ਰਵਾਰ ਨਾਲ ਮੁਲਾਕਾਤ ਕਰਨ ਤੋਂ ਬਾਅਦ ਔਰਤ ਨੇ ਸਮਾਚਾਰ ਏਜੰਸੀ ਨਾਲ ਗੱਲ ਕੀਤੀ। ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਦੇਣ ਦੀ ਮੰਗ ਕਰਦੇ ਹੋਏ ਪੀੜਤਾ ਦੀ ਮਾਂ ਨੇ ਕਿਹਾ, ''ਮੈਨੂੰ ਕੇਂਦਰ ਸਰਕਾਰ 'ਤੇ ਭਰੋਸਾ ਹੈ, ਪਰ ਸੂਬਾ ਸਰਕਾਰ 'ਤੇ ਨਹੀਂ।''

ਇਹ ਵੀ ਪੜ੍ਹੋ: ਪਿੰਡ ਮੂਸਾ 'ਚ ਡਿੱਗੀ ਗਰੀਬ ਪ੍ਰਵਾਰ ਦੇ ਮਕਾਨ ਦੀ ਛੱਤ

ਉਨ੍ਹਾਂ ਇਹ ਵੀ ਕਿਹਾ, ''ਮੈਂ ਇਹ ਦੱਸਣਾ ਚਾਹੁੰਦੀ ਹਾਂ ਕਿ ਅਸੀਂ ਆਦਿਵਾਸੀ ਹਾਂ, ਘੱਟ ਗਿਣਤੀ ਹਾਂ, ਅਸੀਂ ਹੁਣ ਮੇਇਤੀ ਨਾਲ ਨਹੀਂ ਰਹਿ ਸਕਦੇ। ਦੂਜੀ ਗੱਲ, ਜੇ ਸੰਭਵ ਹੋਵੇ ਤਾਂ ਘੱਟੋ ਘੱਟ ਅਪਣੇ ਬੇਟੇ ਅਤੇ ਪਤੀ ਦੀ ਦੇਹ ਦੇਖਣਾ ਚਾਹੁੰਦੀ ਹਾਂ”।

ਇਹ ਵੀ ਪੜ੍ਹੋ: ਅਹਿਮਦਾਬਾਦ ਦੇ ਹਸਪਤਾਲ ਵਿਚ ਲੱਗੀ ਅੱਗ, 100 ਮਰੀਜ਼ਾਂ ਨੂੰ ਸੁਰੱਖਿਅਤ ਕੱਢਿਆ ਗਿਆ ਬਾਹਰ  


ਦੱਸ ਦੇਈਏ ਕਿ 4 ਮਈ ਨੂੰ ਮਨੀਪੁਰ 'ਚ ਇਕ 21 ਸਾਲਾ ਲੜਕੀ ਨੂੰ ਨਗਨ ਹਾਲਤ ਵਿਚ ਘੁੰਮਾਇਆ ਗਿਆ ਅਤੇ ਉਸੇ ਦਿਨ ਉਸ ਦੇ ਭਰਾ ਅਤੇ ਪਿਤਾ ਨੂੰ ਭੀੜ ਨੇ ਮਾਰ ਦਿਤਾ ਸੀ। ਵਿਰੋਧੀ ਪਾਰਟੀਆਂ ਦੇ 21 ਸੰਸਦ ਮੈਂਬਰਾਂ ਦਾ ਇਕ ਵਫ਼ਦ ਸੂਬੇ ਦੇ ਦੋ ਦਿਨਾਂ ਦੌਰੇ 'ਤੇ ਹੈ ਅਤੇ ਹਿੰਸਾ ਤੋਂ ਪ੍ਰਭਾਵਤ ਲੋਕਾਂ ਨਾਲ ਮੁਲਾਕਾਤ ਕਰ ਰਿਹਾ ਹੈ।