ਬਿਹਾਰ ਬੋਰਡ : ਵਿਦਿਆਰਥਣ ਨੂੰ 1 ਨੰਬਰ ਦੇਣਾ ਭੁੱਲੇ, ਹੁਣ ਦੇਣੇ ਹੋਣਗੇ 5 ਲੱਖ ਰੁਪਏ
ਬੀਤੇ ਦਿਨ ਹੀ ਪਟਨਾ ਹਾਈ ਕੋਰਟ ਨੇ ਬਿਹਾਰ ਸਕੂਲ ਪ੍ਰੀਖਿਆ ਕੌਂਸਲ `ਤੇ 5 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਹੈ। ਤੁ
ਪਟਨਾ : ਬੀਤੇ ਦਿਨ ਹੀ ਪਟਨਾ ਹਾਈ ਕੋਰਟ ਨੇ ਬਿਹਾਰ ਸਕੂਲ ਪ੍ਰੀਖਿਆ ਕੌਂਸਲ `ਤੇ 5 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਹੈ। ਤੁਹਾਨੂੰ ਦਸ ਦਈਏ ਕਿ ਇਹ ਜੁਰਮਾਨਾ 2017 ਵਿਚ 10ਵੀ ਦੀ ਪ੍ਰੀਖਿਆ ਵਿਚ ਸ਼ਾਮਿਲ ਹੋਈ ਇੱਕ ਵਿਦਿਆਰਥਣ ਦੇ ਮਾਮਲੇ ਵਿਚ ਲਗਾਇਆ ਗਿਆ , ਜਿਸ ਦੀ ਹਿੰਦੀ ਦੀ ਕਾਪੀ ਚੈੱਕ ਕਰਨ ਵਿਚ 2 ਨੰਬਰ ਦੇ ਇੱਕ ਜਵਾਬ ਦੇ ਨੰਬਰ ਅੰਤਿਮ ਰਿਜਲਟ ਵਿਚ ਨਹੀਂ ਜੋੜੇ ਗਏ ਸਨ।
ਦਸਿਆ ਜਾ ਰਿਹਾ ਹੈ ਕਿ ਬਾਅਦ ਵਿਚ ਜਦੋਂ ਕਾਪੀ ਦੁਬਾਰਾ ਚੈੱਕ ਕੀਤੀ ਗਈ ਤਾਂ ਉਹੀ ਵਿਦਿਆਰਥਣ ਸੂਬੇ `ਚੋ ਦੂਸਰੇ ਨੰਬਰ `ਤੇ ਆਉਣ ਵਾਲੀ ਲੜਕੀ ਨਿਕਲੀ। ਨਾਲ ਹੀ ਰਿਜਲਟ ਦੇ ਰਿਵਿਜਨ ਆਉਣ ਦੇ ਬਾਅਦ ਬੇਗੂਸਰਾਏ ਦੀ ਰਹਿਣ ਵਾਲੀ ਭਵਿਆ ਕੁਮਾਰੀ ਨੂੰ ਉਸ ਜਵਾਬ ਦੇ ਬਦਲੇ ਇੱਕ ਅੰਕ ਦਿੱਤਾ ਗਿਆ ਹੈ। ਕਿਹਾ ਜਾ ਰਿਹਾ ਹੈ ਕਿ ਭਵਿਆ ਦੇ ਹੁਣ 500 ਵਿੱਚ 465 ਨੰਬਰ ਹੋ ਗਏ ਹਨ , ਜੋ ਸਾਲ 2017 ਵਿਚ ਟਾਪ ਕਰਨ ਵਾਲੇ ਵਿਦਿਆਰਥੀ ਦੇ ਬਰਾਬਰ ਹੀ ਹਨ।
ਇਸ ਮਾਮਲੇ ਸਬੰਧੀ ਕੋਰਟ ਨੂੰ ਦੱਸਿਆ ਗਿਆ ਕਿ ਹਿੰਦੀ ਦੀ ਕਾਪੀ ਵਿਚ ਤਿੰਨ ਜਵਾਬ ਅਤੇ ਸੰਸਕ੍ਰਿਤ ਅਤੇ ਸੋਸ਼ਲ ਸਾਇੰਸ ਦੀ ਕਾਪੀ ਵਿਚ ਇਕ - ਇਕ ਜਵਾਬ ਦਾ ਲੇਖਾ ਜੋਖਾ ਹੀ ਨਹੀਂ ਕੀਤਾ ਗਿਆ ਸੀ। ਹਾਲਾਂਕਿ ਵਕੀਲ ਦੇ ਮੁਤਾਬਕ , ਬੋਰਡ ਨੇ ਸਿਰਫ ਇਕ ਹੀ ਜਵਾਬ ਦੇ ਮਾਰਕਸ ਜੋੜਨ ਦੀ ਸਹਿਮਤੀ ਦਿਤੀ ਹੈ। ਨਾਲ ਹੀ ਬੋਰਡ ਦਾ ਕਹਿਣਾ ਹੈ ਕਿ ਜਲਦੀ ਹੀ ਇਹਨਾਂ ਨੰਬਰਾਂ `ਚ ਵਾਧਾ ਕਰ ਦਿੱਤਾ ਜਾਵੇਗਾ।