ਐਨਆਈਏ ਨੇ ਹਿਜ਼ਬੁਲ ਚੀਫ਼ ਸਈਅਦ ਸਲਾਉੱਦੀਨ ਦੇ ਬੇਟੇ ਨੂੰ ਕੀਤਾ ਗ੍ਰਿਫ਼ਤਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਹਿਜ਼ਬੁਲ ਮੁਜਾਹਿਦੀਨ ਦੇ ਚੀਫ਼ ਸਈਅਦ ਸਲਾਉੱਦੀਨ ਦੇ ਬੇਟੇ ਨੂੰ ਰਾਸ਼‍ਟਰੀ ਜਾਂਚ ਏਜੰਸੀ (ਐਨਆਈਏ) ਨੇ ਵੀਰਵਾਰ ਸਵੇਰੇ ਰਾਮਬਾਗ ਇਲਾਕੇ ਤੋਂ ਗ੍ਰਿਫ਼ਤਾਰ ਕੀਤਾ ਹੈ। ਹਿਜ਼ਬੁਲ...

Hizbul Chief's Son Arrested

ਸ਼੍ਰੀਨਗਰ : ਹਿਜ਼ਬੁਲ ਮੁਜਾਹਿਦੀਨ ਦੇ ਚੀਫ਼ ਸਈਅਦ ਸਲਾਉੱਦੀਨ ਦੇ ਬੇਟੇ ਨੂੰ ਰਾਸ਼‍ਟਰੀ ਜਾਂਚ ਏਜੰਸੀ (ਐਨਆਈਏ) ਨੇ ਵੀਰਵਾਰ ਸਵੇਰੇ ਰਾਮਬਾਗ ਇਲਾਕੇ ਤੋਂ ਗ੍ਰਿਫ਼ਤਾਰ ਕੀਤਾ ਹੈ। ਹਿਜ਼ਬੁਲ ਚੀਫ਼ ਦੇ ਬੇਟੇ ਸਈਅਦ ਸ਼ਕੀਲ ਅਹਿਮਦ ਨੂੰ ਉਸ ਦੇ ਘਰ ਤੋਂ ਗ੍ਰਿਫ਼ਤਾਰ ਕੀਤਾ ਗਿਆ। ਮੀਡੀਆ ਰਿਪੋਰਟ ਦੇ ਮੁਤਾਬਕ, ਆਤੰਕੀ ਫੰਡਿੰਗ ਕੇਸ ਵਿਚ ਸ਼ਕੀਲ ਦੀ ਗ੍ਰਿਫ਼ਤਾਰੀ ਹੋਈ ਹੈ। ਫਿਲਹਾਲ ਇਸ ਦੇ ਬਾਰੇ ਜਾਂਚ ਏਜੰਸੀਆਂ ਦੇ ਵੱਲੋਂ ਹੋਰ ਕੋਈ ਖੁਲਾਸਾ ਨਹੀਂ ਕੀਤਾ ਗਿਆ ਹੈ।

2011 ਦੇ ਸੰਤਾਪ ਦੀ ਫੰਡਿੰਗ ਨਾਲ ਜੁਡ਼ੇ ਇਕ ਮਾਮਲੇ ਵਿਚ ਦੁਨੀਆਂ ਭਰ ਵਿਚ ਲੋੜੀਂਦੇ ਅਤਿਵਾਦੀ ਸਈਅਦ ਸਲਾਉੱਦੀਨ ਦੇ ਬੇਟੇ ਸਈਅਦ ਸ਼ਕੀਲ ਯੂਸੁਫ ਨੂੰ ਗ੍ਰਿਫ਼ਤਾਰ ਕੀਤਾ। ਸ਼ਕੀਲ 'ਤੇ ਅਪਣੇ ਪਿਤਾ ਤੋਂ ਕਥਿਤ ਤੌਰ 'ਤੇ ਪੈਸਾ ਲੈਣ ਦਾ ਇਲਜ਼ਾਮ ਹੈ। ਐਨਆਈਏ ਦੇ ਇਕ ਬੁਲਾਰੇ ਨੇ ਦਿੱਲੀ ਵਿਚ ਦੱਸਿਆ ਕਿ ਸ਼ਕੀਲ ਨੂੰ ਸ਼੍ਰੀਨਗਰ ਦੇ ਰਾਮਬਾਗ ਇਲਾਕੇ ਤੋਂ ਗ੍ਰਿਫ਼ਤਾਰ ਕੀਤਾ ਗਿਆ। ਮੌਜੂਦਾ ਸਮੇਂ 'ਚ ਉਹ ਇਕ ਸਰਕਾਰੀ ਹਸਪਤਾਲ ਵਿਚ ਪ੍ਰਯੋਗਸ਼ਾਲਾ ਸਹਾਇਕ ਦੇ ਤੌਰ 'ਤੇ ਕੰਮ ਕਰ ਰਿਹਾ ਹੈ।

ਬੁਲਾਰੇ ਨੇ ਦੱਸਿਆ ਕਿ ਅੱਜ ਸਵੇਰੇ ਇਕ ਮੁਹਿੰਮ ਵਿਚ ਐਨਆਈਏ ਦੀ ਇਕ ਟੀਮ ਨੇ ਪੁਲਿਸ ਅਤੇ ਸੀਆਰਪੀਐਫ ਦੇ ਨਾਲ ਮਿਲ ਕੇ ਅਤਿਵਾਦੀ ਫੰਡਿੰਗ ਦੇ ਇਕ ਮਾਮਲੇ ਵਿਚ ਸ਼ਕੀਲ ਨੂੰ ਗ੍ਰਿਫ਼ਤਾਰ ਕੀਤਾ।  ਇਸ ਮਾਮਲੇ ਵਿਚ ਐਨਆਈਏ ਸਲਾਹੁੱਦੀਨ ਦੇ ਇਕ ਹੋਰ ਬੇਟੇ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕਰ ਚੁੱਕੀ ਹੈ।  ਇਸ ਸਾਲ ਜੂਨ ਵਿਚ ਸਲਾਹੁੱਦੀਨ ਦੇ ਇਕ ਬੇਟੇ ਸ਼ਾਹਿਦ ਨੂੰ ਇਸ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ। ਉਹ ਜੰਮੂ - ਕਸ਼ਮੀਰ ਸਰਕਾਰ ਦੇ ਖੇਤੀਬਾੜੀ ਵਿਭਾਗ ਵਿਚ ਕੰਮ ਕਰਦਾ ਸੀ।

ਏਜੰਸੀ ਦਾ ਇਲਜ਼ਾਮ ਹੈ ਕਿ ਸ਼ਕੀਲ ਸਿਪਾਹੀ ਦੇ ਕਈ ਭਾਰਤੀ ਸੰਪਰਕਾਂ ਵਿਚੋਂ ਇਕ ਸੀ ਜੋ ਪੈਸਿਆਂ ਦੇ ਲੈਣ - ਦੇਣ ਸਬੰਧੀ ਕੋਡ ਲਈ ਉਸ ਦੇ ਨਾਲ ਫੋਨ 'ਤੇ ਸੰਪਰਕ ਵਿਚ ਰਹਿੰਦਾ ਸੀ। ਐਨਆਈਏ ਵਲੋਂ ਅਪ੍ਰੈਲ 2011 ਵਿਚ ਦਰਜ ਇਹ ਮਾਮਲਾ ਦਿੱਲੀ ਦੇ ਮਾਰਫ਼ਤ ਹਵਾਲਿਆ ਰਾਹੀਂ ਪੈਸੇ ਨੂੰ ਪਾਕਿਸਤਾਨ ਤੋਂ ਜੰਮੂ - ਕਸ਼ਮੀਰ ਭੇਜੇ ਜਾਣ ਨਾਲ ਜੁੜਿਆ ਹੈ। ਏਜੰਸੀ ਦਾ ਮੰਨਣਾ ਹੈ ਕਿ ਇਹਨਾਂ ਪੈਸਿਆਂ ਦੀ ਵਰਤੋਂ ਅਤਿਵਾਦ ਲਈ ਪੈਸਾ ਲਗਾਉਣ ਅਤੇ ਅਲਗਾਵਵਾਦੀ ਗਤੀਵਿਧੀਆਂ ਲਈ ਕੀਤਾ ਗਿਆ।