ਇੱਕ ਸਤੰਬਰ ਤੋਂ ਪੰਜਾਬ ਅਤੇ ਹਰਿਆਣਾ `ਚ ਨੈਸ਼ਨਲ ਹਾਈਵੇ `ਤੇ ਸਫਰ ਹੋਵੇਗਾ ਮਹਿੰਗਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਇਕ ਸਤੰਬਰ ਤੋਂ ਪੰਜਾਬ ਅਤੇ ਹਰਿਆਣਾ `ਚ ਨੈਸ਼ਨਲ ਹਾਈਵੇ `ਤੇ ਸਫਰ ਹੋਰ ਵੀ ਮਹਿੰਗਾ ਹੋ ਜਾਵੇਗਾ।

Toll Plaza

ਚੰਡੀਗੜ੍ਹ :  ਇਕ ਸਤੰਬਰ ਤੋਂ ਪੰਜਾਬ ਅਤੇ ਹਰਿਆਣਾ `ਚ ਨੈਸ਼ਨਲ ਹਾਈਵੇ `ਤੇ ਸਫਰ ਹੋਰ ਵੀ ਮਹਿੰਗਾ ਹੋ ਜਾਵੇਗਾ।  ਨੈਸ਼ਨਲ ਹਾਈਵੇ `ਤੇ ਪਾਨੀਪਤ - ਜਲੰਧਰ ਸੈਕਸ਼ਨ ਵਿਚ ਲਾਡੋਵਾਲ ,  ਸ਼ੰਭੂ ,  ਕਰਨਾਲ ਟੋਲ ਬੈਰੀਅਰ ਲੰਘਣ ਲਈ ਜ਼ਿਆਦਾ ਹੁਣ ਜ਼ਿਆਦਾ ਪੈਸੇ ਦੇਣੇ ਪੈਣਗੇ।  ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡਿਆ ਨੇ ਟੋਲ ਪਲਾਜ਼ਾ ਦੇ ਨਵੇਂ ਰੇਟ ਜਾਰੀ ਕਰ ਦਿੱਤੇ ਹਨ ਜੋ ਇਕ ਸਤੰਬਰ ਤੋਂ ਲਾਗੂ ਹੋਣਗੇ।