ਦਲਿਤ ਬੱਚਿਆਂ ਨੂੰ ਸਕੂਲ ’ਚ ਵੱਖ ਬਿਠਾ ਕੇ ਖਾਣਾ ਦੇਣ ਦੀ ਵੀਡੀਉ ਫੈਲੀ, ਜਾਂਚ ਦੇ ਹੁਕਮ

ਏਜੰਸੀ

ਖ਼ਬਰਾਂ, ਰਾਸ਼ਟਰੀ

ਦਲਿਤ ਵਿਦਿਆਰਥੀਆਂ ਨੂੰ ਵਖਰਾ ਬਿਠਾ ਕੇ ਭੋਜਨ ਕਰਵਾਉਣ ਦੀ ਖ਼ਬਰ ਅਤਿ ਨਿੰਦਣਯੋਗ : ਮਾਇਆਵਤੀ

Separate Plates for Dalit Students in UP’s Primary School, video viral

ਲਖਨਊ : ਉੱਤਰ ਪ੍ਰਦੇਸ਼ ਦੇ ਬਲੀਆ ਜ਼ਿਲ੍ਹੇ ਦੇ ਇਕ ਪ੍ਰਾਇਮਰੀ ਸਕੂਲ ’ਚ ਦੁਪਹਿਰ ਦੇ ਭੋਜਨ ਯੋਜਨਾ ਤਹਿਤ ਦਿਤੇ ਜਾਣ ਵਾਲੇ ਭੋਜਨ ਦੌਰਾਨ ਕਥਿਤ ਵਿਤਕਰੇ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਦੇ ਸੋਸ਼ਲ ਮੀਡੀਆ ਅਤੇ ਟੀ.ਵੀ. ਚੈਨਲਾਂ ’ਤੇ ਚਰਚਿਤ ਹੋਏ ਵੀਡੀਉ ’ਚ ਦਲਿਤ ਬੱਚਿਆਂ ਨਾਲ ਖਾਣਾ ਖਾਣ ਨੂੰ ਲੈ ਕੇ ਕਥਿਤ ਵਿਤਕਰਾ ਨਜ਼ਰ ਆ ਰਿਹਾ ਹੈ। ਹਾਲਾਂਕਿ ਜ਼ਿਲ੍ਹਾ ਅਧਿਕਾਰੀ ਭਵਾਨੀ ਸਿੰਘ ਖੰਗਾਰੌਤ ਨੇ ਦੋਸ਼ ਨੂੰ ਬੇਬੁਨਿਆਦ ਕਰਾਰ ਦਿੰਦਿਆਂ ਮਾਮਲੇ ਦੀ ਡੂੰਘਾਈ ਨਾਲ ਜਾਂਚ ਦੇ ਹੁਕਮ ਦਿਤੇ ਹਨ।

 


 

ਹਾਲਾਂਕਿ ਸਕੂਲ ਦੇ ਪਿ੍ਰੰਸੀਪਲ ਪੁਰਸ਼ੋਤਮ ਗੁਪਤਾ ਦਾ ਕਹਿਣਾ ਹੈ ਕਿ ਥੋੜ੍ਹਾ ਬਹੁਤ ਵਿਤਕਰਾ ਬੱਚੇ ਹੀ ਰਖਦੇ ਹਨ।  ਉਧਰ ਬਹੁਜਨ ਸਮਾਜ ਪਾਰਟੀ ਦੀ ਮੁਖੀ ਮਾਇਆਵਤੀ ਨੇ ਇਸ ਘਟਨਾ ਨੂੰ ਅਤਿ ਨਿੰਦਣਯੋਗ ਕਰਾਰ ਦਿੰਦਿਆਂ ਮੰਗ ਕੀਤੀ ਹੈ ਕਿ ਅਜਿਹੇ ਘਿਨਾਉਣੇ ਜਾਤੀਵਾਦੀ ਵਿਤਕਰੇ ਦੇ ਦੋਸ਼ੀਅ ਵਿਰੁਧ ਸੂਬਾ ਸਰਕਾਰ ਤੁਰਤ ਸਖ਼ਤ ਕਾਨੂੰਨੀ ਕਾਰਵਾਈ ਕਰੇ ਤਾਕਿ ਦੂਜਿਆਂ ਨੂੰ ਇਸ ਤੋਂ ਸਬਕ ਮਿਲੇ ਅਤੇ ਅਜਿਹਾ ਕੰਮ ਮੁੜ ਨਾ ਹੋਵੇ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।