ਰੇਲ ਮੰਤਰੀ ਨੇ ਪੰਜਾਬ ਸਮੇਤ 9 ਸੂਬਿਆਂ ਦੇ CM ਨੂੰ ਲਿਖੀ ਚਿੱਠੀ, ਕਿਹਾ- PM ਸਭ ਦੇਖ ਰਹੇ ਹਨ

ਏਜੰਸੀ

ਖ਼ਬਰਾਂ, ਰਾਸ਼ਟਰੀ

ਰੇਲ ਮੰਤਰੀ ਨੇ 9 ਸੂਬਿਆਂ ਦੇ ਮੁੱਖ ਮੰਤਰੀਆਂ ਨੂੰ ਚਿੱਠੀ ਲਿਖ ਕੇ ਉਹਨਾਂ ਨੂੰ ‘ਡੇਡੀਕੇਟਡ ਫਰੇਟ ਕੋਰੀਡੋਰ ਪ੍ਰਾਜੈਕਟ ਵਿਚ ਆ ਰਹੀਆਂ ਰੁਕਾਵਟਾਂ ਨੂੰ ਦੂਰ ਕਰਨ ਲਈ ਕਿਹਾ

Railway Minister's letter to Chief Ministers of 9 states

ਨਵੀਂ ਦਿੱਲੀ: ਰੇਲ ਮੰਤਰੀ ਪੀਊਸ਼ ਗੋਇਲ ਨੇ 9 ਸੂਬਿਆਂ ਦੇ ਮੁੱਖ ਮੰਤਰੀਆਂ ਨੂੰ ਚਿੱਠੀ ਲਿਖ ਕੇ ਉਹਨਾਂ ਨੂੰ ‘ਡੇਡੀਕੇਟਡ ਫਰੇਟ ਕੋਰੀਡੋਰ (DFC) ਪ੍ਰਾਜੈਕਟ ਵਿਚ ਆ ਰਹੀਆਂ ਰੁਕਾਵਟਾਂ ਨੂੰ ਦੂਰ ਕਰਨ ਲਈ ਕਿਹਾ ਹੈ। ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਪਾਜੈਕਟ ‘ਤੇ ਕਰੀਬੀ ਨਜ਼ਰ ਰੱਖ ਰਹੇ ਹਨ।

ਨੌਂ ਸੂਬਿਆਂ ਦੇ ਮੁੱਖ ਮੰਤਰੀਆਂ ਨੂੰ ਲਿਖੀ ਚਿੱਠੀ ਵਿਚ ਗੋਇਲ ਨੇ ਜ਼ਮੀਨੀ ਮੁੱਦਿਆਂ, ਪਿੰਡ ਵਾਸੀਆਂ ਦੀਆਂ ਮੰਗਾਂ ਅਤੇ ਰਾਜ ਦੇ ਅਧਿਕਾਰੀਆਂ ਵੱਲੋਂ ਹੌਲੀ ਕੰਮ ਕਰਨ ਦਾ ਮੁੱਦਾ ਚੁੱਕਿਆ, ਜਿਸ ਨਾਲ 81,000 ਕਰੋੜ ਰੁਪਏ ਦੇ ਫਰੇਟ ਕੋਰੀਡੋਰ ਪ੍ਰਾਜੈਕਟ ਦਾ ਕੰਮ ਪ੍ਰਭਾਵਤ ਹੋਇਆ ਹੈ।

ਇਹਨਾਂ ਸੂਬਿਆਂ ਨੂੰ ਲਿਖੀ ਚਿੱਠੀ

ਰੇਲ ਮੰਤਰੀ ਨੇ ਇਹਨਾਂ ਮੁੱਖ ਮੰਤਰੀਆਂ ਨੂੰ ਇਸ ਮਾਮਲੇ ਵਿਚ ਦਖਲ ਦੇਣ ਦੀ ਬੇਨਤੀ ਕੀਤੀ। ਪ੍ਰਧਾਨ ਮੰਤਰੀ ਦਫ਼ਤਰ ਵੱਲੋਂ ਜ਼ਾਹਿਰ ਕੀਤੀ ਗਈ ਚਿੰਤਾ ਤੋਂ ਬਾਅਦ ਪੀਊਸ਼ ਗੋਇਲ ਨੇ ਗੁਜਰਾਤ, ਉੱਤਰ ਪ੍ਰਦੇਸ਼, ਬਿਹਾਰ, ਪੰਜਾਬ, ਪੱਛਮੀ ਬੰਗਾਲ, ਹਰਿਆਣਾ, ਰਾਜਸਥਾਨ, ਮਹਾਰਾਸ਼ਟਰ ਅਤੇ ਝਾਰਖੰਡ ਦੇ ਮੁੱਖ ਮੰਤਰੀ ਨੂੰ ਚਿੱਠੀ ਲਿਖੀ ਹੈ।

ਉਹਨਾਂ ਕਿਹਾ ਕਿ ਡੇਡੀਕੇਟਡ ਫਰੇਟ ਕੋਰੀਡੋਰ ਕਾਫ਼ੀ ਸਮੇਂ ਤੋਂ ਲੰਬਿਤ ਮੁੱਦਾ ਬਣਿਆ ਹੋਇਆ ਹੈ, ਜਿਸ ਦਾ ਹਾਲੇ ਤੱਕ ਹੱਲ ਨਹੀਂ ਹੋਇਆ ਹੈ। ਰੇਲਵੇ ਬੋਰਡ ਦੇ ਮੁਖੀ ਵੀ ਕੇ ਯਾਦਵ ਅਨੁਸਾਰ ਮੌਜੂਦਾ ਸਮੇਂ ਵਿਚ ਦੋ ਡੇਡੀਕੇਟਡ ਫਰੇਟ ਕੋਰੀਡੋਰ ਉਸਾਰੀ ਅਧੀਨ ਹਨ।

ਪੱਛਮੀ ਡੇਡੀਕੇਟਡ ਫਰੇਟ ਕੋਰੀਡੋਰ ਨੂੰ ਉੱਤਰ ਪ੍ਰਦੇਸ਼ ਤੋਂ ਮੁੰਬਈ ਤੱਕ ਅਤੇ ਪੂਰਬੀ ਡੇਡੀਕੇਟਡ ਫਰੇਟ ਕੋਰੀਡੋਰ ਜੋ ਪੰਜਾਬ ਦੇ ਲੁਧਿਆਣਾ ਤੋਂ ਪੱਛਮੀ ਬੰਗਾਲ ਤੱਕ ਹੈ। ਇਹਨਾਂ ਦਾ ਕੰਮ ਦਸੰਬਰ 2021 ਤੱਕ ਪੂਰਾ ਕੀਤਾ ਜਾਣਾ ਸੀ ਪਰ ਇਸ ਦੀ ਤਰੀਕ ਨੂੰ ਛੇ ਮਹੀਨੇ ਅੱਗੇ ਯਾਨੀ ਜੂਨ 2022 ਤੱਕ ਵਧਾ ਦਿੱਤਾ ਗਿਆ ਹੈ। ਉਹਨਾਂ ਨੇ ਦੱਸਿਆ ਕਿ ਕੋਰੋਨਾ ਵਾਇਰਸ ਕਾਰਨ ਇਸ ਵਿਚ ਦੇਰੀ ਹੋਈ ਹੈ।