ਗੌਰੀ ਲੰਕੇਸ਼ ਕਤਲੇਆਮ : ਦੋਸ਼ੀ ਦਾ ਦਾਅਵਾ, ਜ਼ੁਰਮ ਕਬੂਲਣ ਲਈ 25 ਲੱਖ ਦਾ ਆਫਰ ਦਿਤਾ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਗੌਰੀ ਲੰਕੇਸ਼ ਕਤਲ ਕੇਸ ਵਿਚ ਇਕ ਹਿਲਾ ਦੇਣ ਵਾਲਾ ਖ਼ੁਲਾਸਾ ਹੋਇਆ ਹੈ।

Lankesh Case

ਕਰਨਾਟਕ :  ਗੌਰੀ ਲੰਕੇਸ਼ ਕਤਲ ਕੇਸ ਵਿਚ ਇਕ ਹਿਲਾ ਦੇਣ ਵਾਲਾ ਖ਼ੁਲਾਸਾ ਹੋਇਆ ਹੈ। ਇਕ ਸ਼ੱਕੀ ਨੇ ਦੋਸ਼ ਲਗਾਇਆ ਹੈ ਕਿ ਕਰਨਾਟਕ ਪੁਲਿਸ ਨੇ ਉਸਨੂੰ ਕਾਰਜਕਰਤਾ ਅਤੇ ਪੱਤਰਕਾਰ ਗੌਰੀ ਲੰਕੇਸ਼ ਦੇ ਕਤਲ ਦੀ ਗੱਲ ਕਬੂਲਣ ਲਈ 25 ਲੱਖ ਰੁਪਏ ਦੀ ਪੇਸ਼ਕਸ਼ ਦਿਤੀ ਸੀ। ਦੂਜੇ ਪਾਸੇ ਇਕ ਹੋਰ ਸ਼ੱਕੀ ਨੇ ਵੀ ਦਾਅਵਾ ਕੀਤਾ ਹੈ ਕਿ ਉਸ 'ਤੇ ਦੋਸ਼ ਕਬੂਲਣ ਲਈ ਦਬਾਅ ਪਾਇਆ ਗਿਆ। ਗੌਰੀ ਲੰਕੇਸ ਕਤਲ ਕੇਸ ਵਿਚ ਕਥਿਤ ਤੌਰ ਤੇ ਸ਼ਾਮਿਲ ਨਿਸ਼ਾਨੇਬਾਜ਼ਾਂ ਵਿਚੋਂ ਇਕ ਪਰਸ਼ੂਰਾਮ ਬਾਘਮਾਰੇ ਨੇ ਅਦਾਲਤ ਵਿਚ ਲੈ ਜਾਂਦਿਆਂ ਦਸਿਆ ਕਿ ਵਿਸ਼ੇਸ਼ ਜਾਂਚ ਟੀਮ ਨੇ ਸਾਨੂੰ 25 ਲੱਖ ਰੁਪਏ ਦੀ ਪੇਸ਼ਕਸ਼ ਦਿਤੀ

ਉਥੇ ਹੀ ਦੂਜੇ ਸ਼ੱਕੀ ਮਨੋਹਰ ਏਦਾਵੇ ਨੇ ਪੂਰੇ ਮਾਮਲੇ ਵਿਚ ਆਪਣੀ ਭੂਮਿਕਾ ਤੋ ਇਨਕਾਰ ਕਰਦਿਆਂ ਕਿਹਾ ਕਿ ਸਾਡੇ 'ਤੇ ਦਬਾਅ ਪਾਇਆ ਗਿਆ ਅਤੇ ਕਿਹਾ ਗਿਆ ਕਿ ਜੇਕਰ ਮੈਂ ਕਤਲ ਦੀ ਗੱਲ ਨੂੰ ਨਹੀਂ ਕਬੂਲਦਾ ਤਾਂ ਦਾ ਇਸਦੀ ਨੁਕਸਾਨ ਮੇਰੇ ਪਰਿਵਾਰ ਵਾਲਿਆਂ ਨੂੰ ਭੁਗਤਣਾ ਪੈ ਸਕਦਾ ਹੈ। ਹਾਲਾਂਕਿ ਇਸ ਤਰਾਂ ਦੇ ਦੋਸ਼ ਜਾਂ ਦਾਅਵੇ ਦਾ ਅਸਰ ਕ੍ਰਿਮੀਨਲ ਕੇਸ ਦੀ ਆਜਮਾਇਸ਼ ਦੌਰਾਨ ਕੇਸ ਤੇ ਨਹੀਂ ਪੈਂਦਾ ਹੈ।

ਗੌਰੀ ਲੰਕੇਸ਼ ਕਤਲ ਕੇਸ ਦੀ ਨੇੜੇ ਤੋਂ ਪੜਤਾਲ ਕਰਨ ਵਾਲੇ ਲੋਕਾਂ ਨੇ ਦੋਹਾਂ ਸ਼ੱਕੀਆਂ ਦੇ ਦੋਸ਼ਾਂ ਅਤੇ ਦਾਵਿਆਂ 'ਤੇ ਸਵਾਲ ਖੜਾ ਕੀਤਾ ਹੈ। ਉਨਾਂ ਕਿਹਾ ਹੈ ਕਿ ਪਿਛਲੇ 4 ਮਹੀਨਿਆਂ ਦੇ ਦੌਰਾਨ ਸ਼ੱਕੀ ਮੁਜ਼ਰਮਾਂ ਦੀ ਅਦਾਲਤ ਵਿਚ ਕਈ ਵਾਰ ਪੇਸ਼ੀ ਵੀ ਹੋਈ ਪਰ ਉਨਾਂ ਇਸ ਤਰ੍ਹਾਂ ਦੇ ਦੋਸ਼ ਅਤੇ ਦਾਵੇ ਕਿਉਂ ਨਹੀਂ ਕੀਤੇ? ਜ਼ਿਕਰਯੋਗ ਹੈ ਕਿ ਗੌਰੀ ਲੰਕੇਸ਼ ਨੂੰ ਪਿਛਲੇ 5 ਸੰਤਬਰ ਨੂੰ ਬੰਗਲੌਰ ਦੇ ਰਾਜਰਾਜੇਸ਼ਵਰੀ ਨਗਰ ਵਿਚ ਉਸਦੇ ਘਰ ਦੇ ਬਾਹਰ ਗੋਲੀ ਮਾਰ ਦਿਤੀ ਗਈ ਸੀ।

ਉਹ 'ਲੰਕੇਸ਼' ਰਸਾਲੇ ਦੀ ਸੰਪਾਦਕ ਸੀ। ਦਸ ਦਿਤਾ ਜਾਵੇ ਕਿ ਪਿਛਲੇ ਮਹੀਨੇ ਹੀ ਮਹਾਰਾਸ਼ਟਰਾ ਪੁਲਿਸ ਦੀ ਐਂਟੀ ਟੇਰੇਰਿਜ਼ਮ ਸਕਵਾਇਡ ( ਏਟੀਐਸ) ਨੇ ਸ਼ੱਕੀ ਰਾਈਟ ਵਿੰਗ ਸਗੰਠਨ ਦੇ 3 ਲੋਕਾਂ ਨੂੰ ਗਿਰਫਤਾਰ ਕੀਤਾ ਸੀ ਅਤੇ ਉਨਾਂ ਦੇ ਕੋਲ ਭਾਰੀ ਮਾਤਰਾ ਵਿਚ ਹਥਿਆਰ ਬਰਾਮਦ ਕੀਤੇ ਸਨ। ਕਿਹਾ ਜਾ ਰਿਹਾ ਹੈ ਕਿ ਉਨਾਂ ਵਿਚ ਇਕ ਸੁਧਨਵਾ ਗੌਂਧਾਲੇਕਰ ਨੇ ਗੌਰੀ ਲੰਕੇਸ਼, ਨਰਿੰਦਰ ਦਾਭੋਲਕਰ ਅਤੇ ਐਮ.ਐਮ. ਕੁਲਬਰਗੀ ਦੇ ਕਤਲ ਵਿਚ ਆਪਣੀ ਭੂਮਿਕਾ ਕਬੂਲ ਕੀਤੀ ਹੈ।