ਫਾਰੂਕ ਅਬਦੁੱਲਾ ਨੂੰ ਨਮਾਜ਼ ਲਈ ਦਰਗਾਹ ਜਾਣ ਤੋਂ ਰੋਕਿਆ, ਸਰਕਾਰ 'ਤੇ ਭੜਕੀ ਮਹਿਬੂਬਾ ਮੁਫਤੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਜੰਮੂ-ਕਸ਼ਮੀਰ ਨੈਸ਼ਨਲ ਕਾਨਫਰੰਸ ਨੇ ਟਵੀਟ ਜ਼ਰੀਏ ਕੀਤਾ ਦਾਅਵਾ 

Farooq Abdullah

ਸ੍ਰੀਨਗਰ: ਸ਼ੁੱਕਰਵਾਰ ਨੂੰ ਜੰਮੂ-ਕਸ਼ਮੀਰ ਪ੍ਰਸ਼ਾਸਨ ਨੇ ਸਾਬਕਾ ਮੁੱਖ ਮੰਤਰੀ ਫਾਰੂਕ ਅਬਦੁੱਲਾ ਨੂੰ ਮਿਲਾਦ-ਉਨ-ਨਬੀ ਦੇ ਮੌਕੇ 'ਤੇ ਸ੍ਰੀਨਗਰ ਦੀ ਹਜ਼ਰਤਬਲ ਦਰਗਾਹ 'ਤੇ ਨਮਾਜ਼ ਪੜ੍ਹਨ ਲਈ ਜਾਣ ਤੋਂ ਰੋਕ ਦਿੱਤਾ। ਇਸ ਦਾ ਦਾਅਵਾ ਫਾਰੂਕ ਅਬਦੁੱਲਾ ਦੀ ਪਾਰਟੀ ਨੈਸ਼ਨਲ ਕਾਨਫਰੰਸ ਨੇ ਇਕ ਟਵੀਟ ਜ਼ਰੀਏ ਕੀਤਾ। 

ਨੈਸ਼ਨਲ ਕਾਨਫਰੰਸ ਨੇ ਟਵੀਟ ਵਿਚ ਕਿਹਾ ਕਿ , 'ਅਸੀਂ ਪ੍ਰਾਰਥਨਾ(ਨਮਾਜ਼) ਕਰਨ ਦੇ ਅਧਿਕਾਰ ਦੇ ਇਸ ਉਲੰਘਣ ਦੀ ਨਿੰਦਾ ਕਰਦੇ ਹਾਂ। ਖ਼ਾਸ ਕਰਕੇ ਮਿਲਾਦ ਉਨ ਨਬੀ ਦੇ ਖ਼ਾਸ ਮੌਕੇ 'ਤੇ'।

ਪਾਰਟੀ ਨੇ ਅੱਗੇ ਕਿਹਾ ਕਿ ਜੰਮੂ-ਕਸ਼ਮੀਰ ਪ੍ਰਸ਼ਾਨ ਨੇ ਫਾਰੂਕ ਅਬਦੁੱਲਾ ਦੇ ਘਰ ਨੂੰ ਬਲਾਕ ਕਰ ਦਿੱਤਾ ਅਤੇ ਉਹਨਾਂ ਨੂੰ ਹਜ਼ਰਤਬਲ ਦਰਗਾਹ 'ਤੇ ਨਮਾਜ਼ ਪੜ੍ਹਨ ਲਈ ਜਾਣ ਤੋਂ ਰੋਕ ਦਿੱਤਾ ਗਿਆ। ਜੰਮੂ-ਕਸ਼ਮੀਰ ਨੈਸ਼ਨਲ ਕਾਨਫਰੰਸ ਨਮਾਜ਼ ਪੜ੍ਹਨ ਦੀ ਅਜ਼ਾਦੀ ਦੇ ਉਲੰਘਣ ਦੀ ਨਿੰਦਾ ਕਰਦੀ ਹੈ। ਇਸ ਨੂੰ ਲੈ ਕੇ ਸਾਬਕਾ ਮੁੱਖ ਮੰਤਰੀ ਅਤੇ ਪੀਡੀਪੀ ਨੇਤਾ ਮਹਿਬੂਬਾ ਮੁਫਤੀ ਨੇ ਵੀ ਸਰਕਾਰ ਦੀ ਨਿੰਦਾ ਕੀਤੀ।

ਉਹਨਾਂ ਨੇ ਟਵੀਟ ਕਰਦਿਆਂ ਕਿਹਾ 'ਫਾਰੂਕ ਸਾਹਿਬ ਨੂੰ ਮਿਲਾਦ ਉਨ ਨਬੀ ਦੇ ਮੌਕੇ 'ਤੇ ਨਮਾਜ਼ ਪੜ੍ਹਨ ਤੋਂ ਰੋਕਣਾ ਭਾਰਤ ਸਰਕਾਰ ਦੀ ਅਸੁਰੱਖਿਆ ਦੀ ਭਾਵਨਾ ਅਤੇ ਜੰਮੂ-ਕਸ਼ਮੀਰ ਨੂੰ ਲੈ ਕੇ ਉਹਨਾਂ ਦੇ ਸਖ਼ਤ ਰੁਖ ਨੂੰ ਦਰਸਾਉਂਦਾ ਹੈ। ਇਹ ਸਾਡੇ ਅਧਿਕਾਰਾਂ ਦਾ ਉਲੰਘਣ ਹੈ ਅਤੇ ਇਹ ਬਹੁਤ ਹੀ ਨਿੰਦਣਯੋਗ ਹੈ'।