24 ਕੈਰਟ ਦਾ ਖਰਾ ਸੋਨਾ ਹਨ PM ਮੋਦੀ, ਕਾਲਜਾਂ ਵਿਚ ਉਹਨਾਂ 'ਤੇ ਹੋਣੀ ਚਾਹੀਦੀ ਕੇਸ ਸਟਡੀ-ਰਾਜਨਾਥ ਸਿੰਘ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਰਾਜਨਾਥ ਸਿੰਘ ਨੇ ਕਿਹਾ ਕਿ ਭਾਰਤ ਦੇ ਸਿਆਸੀ ਇਤਿਹਾਸ ਵਿਚ ਭਾਰਤ ਦੇ ਸਮਾਜ ਅਤੇ ਇਸ ਦੇ ਮਨੋਵਿਗਿਆਨ ਦੀ ਜਿੰਨੀ ਸਮਝ ਪ੍ਰਧਾਨ ਮੰਤਰੀ ਮੋਦੀ ਵਿਚ ਹੈ, ਉਹ ਬੇਮਿਸਾਲ ਹੈ।

PM Modi is '24 carat gold', says Rajnath Singh

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ 24 ਕੈਰਟ ਦਾ ਖਰਾ ਸੋਨਾ ਦੱਸਦਿਆਂ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਮਹਾਤਮਾ ਗਾਂਧੀ ਤੋਂ ਬਾਅਦ ਪੀਐਮ ਮੋਦੀ ਹੀ ਇਲਕੌਤੇ ਅਜਿਹੇ ਨੇਤਾ ਹਨ, ਜਿਨ੍ਹਾਂ ਨੂੰ ਭਾਰਤੀ ਸਮਾਜ ਅਤੇ ਉਸ ਦੇ ਮਨੋਵਿਗਿਆਨ ਦੀ ਡੂੰਘੀ ਸਮਝ ਹੈ। ਦਰਅਸਲ ਰੱਖਿਆ ਮੰਤਰੀ ਇਕ ਪ੍ਰੋਗਰਾਮ ਦੇ ਸਮਾਪਤੀ ਸੈਸ਼ਨ ਨੂੰ ਸੰਬੋਧਨ ਕਰ ਰਹੇ ਸਨ। ਪ੍ਰੋਗਰਾਮ ਦਾ ਵਿਸ਼ਾ ਪ੍ਰਧਾਨ ਮੰਤਰੀ ਮੋਦੀ ਵੱਲੋਂ ਦੋ ਦਹਾਕਿਆਂ ਤੱਕ ਸਰਕਾਰ ਦੇ ਮੁਖੀ ਵਜੋਂ ਕੀਤੇ ਗਏ ਕੰਮਾਂ ਦੀ ਸਮੀਖਿਆ ਸੀ।

ਹੋਰ ਪੜ੍ਹੋ: ਕਰੂਜ਼ ਸ਼ਿਪ ਡਰੱਗਜ਼ ਮਾਮਲਾ: 27 ਦਿਨ ਬਾਅਦ ਜੇਲ੍ਹ 'ਚੋਂ ਬਾਹਰ ਆਏ ਆਰਯਨ ਖ਼ਾਨ

ਇਸ ਪ੍ਰੋਗਰਾਮ ਵਿਚ ਰਾਜਨਾਥ ਸਿੰਘ ਨੇ ਕਿਹਾ ਕਿ ਭਾਰਤ ਦੇ ਸਿਆਸੀ ਇਤਿਹਾਸ ਵਿਚ ਭਾਰਤ ਦੇ ਸਮਾਜ ਅਤੇ ਇਸ ਦੇ ਮਨੋਵਿਗਿਆਨ ਦੀ ਜਿੰਨੀ ਸਮਝ ਪ੍ਰਧਾਨ ਮੰਤਰੀ ਮੋਦੀ ਵਿਚ ਹੈ, ਉਹ ਬੇਮਿਸਾਲ ਹੈ। ਮਹਾਤਮਾ ਗਾਂਧੀ ਤੋਂ ਬਾਅਦ ਮੋਦੀ ਹੀ ਅਜਿਹੇ ਨੇਤਾ ਹਨ ਜਿਨ੍ਹਾਂ ਦੀ ਭਾਰਤੀ ਸਮਾਜ ਅਤੇ ਇਸਦੇ ਮਨੋਵਿਗਿਆਨ ਦੀ ਡੂੰਘੀ ਸਮਝ ਹੈ।

ਹੋਰ ਪੜ੍ਹੋ: ਅਬੋਹਰ ਪਹੁੰਚੇ BJP ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੂੰ ਕਿਸਾਨਾਂ ਨੇ ਘੇਰਿਆ 

ਇਸ ਦੌਰਾਨ ਰਾਜਨਾਥ ਸਿੰਘ ਨੇ ਕਿਹਾ ਕਿ ਮੇਰਾ ਮੰਨਣਾ ਹੈ ਕਿ ਪ੍ਰਧਾਨ ਮੰਤਰੀ ਨੂੰ ਇਕ ਵਿਅਕਤੀ ਦੀ ਬਜਾਏ ਇਕ ਵਿਚਾਰ ਅਤੇ ਦਰਸ਼ਨ ਵਜੋਂ ਦੇਖਿਆ ਜਾਣਾ ਚਾਹੀਦਾ ਹੈ ਕਿਉਂਕਿ ਹਰ ਸਦੀ ਵਿਚ ਕੁਝ ਲੋਕ ਅਪਣੇ ਦ੍ਰਿੜ ਇਰਾਦੇ ਅਤੇ ਦ੍ਰਿੜ ਵਿਚਾਰਾਂ ਨਾਲ ਸਮਾਜ ਬਦਲਣ ਦੀ ਕੁਦਰਤੀ ਸ਼ਕਤੀ ਦੇ ਨਾਲ ਪੈਦਾ ਹੁੰਦੇ ਹਨ। ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਸਰਕਾਰ ਦੇ ਮੁਖੀ ਵਜੋਂ ਪਿਛਲੇ ਦੋ ਦਹਾਕਿਆਂ ਵਿਚ ਮੋਦੀ ਦੇ ਸਿਆਸੀ ਸਫਰ ’ਤੇ ਕਾਲਜਾਂ ਵਿਚ ਉਹਨਾਂ ਦੀ ‘ਪ੍ਰਭਾਵਸ਼ਾਲੀ ਅਗਵਾਈ ਅਤੇ ਕੁਸ਼ਲ ਸਰਕਾਰ’ ਨੂੰ ਲੈ ਕੇ ਕੇਸ ਸਟਡੀ ਹੋਣੀ ਚਾਹੀਦੀ ਹੈ।

ਹੋਰ ਪੜ੍ਹੋ: ਆਉਣ ਵਾਲੀਆਂ ਚੋਣਾਂ ਲਈ ਕਾਂਗਰਸ ਤਿਆਰ, ਗੋਆ ਪਹੁੰਚੇ ਰਾਹੁਲ ਗਾਂਧੀ ਮਛੇਰਿਆਂ ਨਾਲ ਮੁਲਾਕਾਤ

ਇਸ ਤੋਂ ਇਲਾਵਾ ਰਾਜਨਾਥ ਸਿੰਘ ਨੇ ਕਿਹਾ ਕਿ ਇਕ ਸੱਚੇ ਨੇਤਾ ਦੀ ਪਛਾਣ ਉਸ ਦੇ ਇਰਾਦੇ ਅਤੇ ਇਮਾਨਦਾਰੀ ਤੋਂ ਹੁੰਦੀ ਹੈ। ਦੋਵਾਂ ਮਾਮਲਿਆਂ ’ਚ ਮੋਦੀ 24 ਕੈਰੇਟ ਦਾ ਖਰਾ ਸੋਨਾ ਹਨ। 20 ਸਾਲ ਤੱਕ ਸਰਕਾਰ ਦਾ ਮੁਖੀ ਰਹਿਣ ਤੋਂ ਬਾਅਦ ਵੀ ਉਹਨਾਂ ’ਤੇ ਭ੍ਰਿਸ਼ਟਾਚਾਰ ਦਾ ਇਕ ਦਾਗ ਨਹੀਂ ਲੱਗਿਆ। ਉਹਨਾਂ ਕਿਹਾ ਕਿ ਲੀਡਰਾਂ ਦੀ ਕਹਿਣੀ ਤੇ ਕਰਨੀ ਦਾ ਪਾੜਾ ਲੋਕਾਂ ਦਾ ਭਰੋਸਾ ਗੁਆ ਚੁੱਕਾ ਹੈ ਪਰ ਪ੍ਰਧਾਨ ਮੰਤਰੀ ਮੋਦੀ ਨੇ ਭਰੋਸੇਯੋਗਤਾ ਦੇ ਇਸ ਸੰਕਟ ਨੂੰ ਚੁਣੌਤੀ ਵਜੋਂ ਸਵੀਕਾਰ ਕੀਤਾ ਅਤੇ ਇਸ ਨੂੰ ਪੂਰਾ ਕੀਤਾ ਹੈ।