ਪਾਕਿਸਤਾਨ ਦੇ ਪੀ.ਐਮ ਇਮਰਾਨ ਖ਼ਾਨ ਵੱਲੋਂ ਹਿੰਦੂ ਮੰਦਰਾਂ ਦੇ ਰਸਤੇ ਖੋਲ੍ਹਣ ਦੀ ਪੇਸ਼ਕਸ਼

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪੀਪਲਜ਼ ਡੈਮੋਕ੍ਰੇਟਿਕ ਪਾਰਟੀ (ਪੀਡੀਪੀ) ਦੀ ਪ੍ਰਧਾਨ ਮਹਿਬੂਬਾ ਮੁਫ਼ਤੀ ਨੇ ਭਾਰਤੀ ਸ਼ਰਧਾਲੂਆਂ ਦੇ ਲਈ ਸ਼ਾਰਧਾ ਪੀਠ ਸਮੇਤ ਵੱਖ-ਵੱਖ ਮੰਦਰ ਖੋਲ੍ਹੇ ਜਾਣ ਦੀ ਪਾਕਿਸਤਾਨ ਦੇ,,,,

Imran Khan

ਸ਼੍ਰੀਨਗਰ (ਭਾਸ਼ਾ) : ਪੀਪਲਜ਼ ਡੈਮੋਕ੍ਰੇਟਿਕ ਪਾਰਟੀ (ਪੀਡੀਪੀ) ਦੀ ਪ੍ਰਧਾਨ ਮਹਿਬੂਬਾ ਮੁਫ਼ਤੀ ਨੇ ਭਾਰਤੀ ਸ਼ਰਧਾਲੂਆਂ ਦੇ ਲਈ ਸ਼ਾਰਧਾ ਪੀਠ ਸਮੇਤ ਵੱਖ-ਵੱਖ ਮੰਦਰ ਖੋਲ੍ਹੇ ਜਾਣ ਦੀ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਪੇਸ਼ਕਸ਼ ਦਾ ਵੀਰਵਾਰ ਨੂੰ ਸਵਾਗਤ ਕੀਤਾ ਹੈ। ਮੁਫ਼ਤੀ ਨੇ ਕਿਹਾ ਕਿ ਪੀ.ਐਮ ਨਰਿੰਦਰ ਮੋਦੀ ਨੂੰ ਇਸ ਮਾਮਲੇ ‘ਤੇ ਵਿਚਾਰ ਕਰਨਾ ਚਾਹੀਦੈ।

ਮਹਿਬੂਬਾ ਮੁਫ਼ਤੀ ਨੇ ਇਕ ਟਵੀਟ ਕਰਕੇ ਕਿਹਾ ਕਿ, ਇਸ ਮਾਧਿਆਮ ਜ਼ਰੀਏ ਸ਼ਾਂਤੀ ਦੀ ਪੇਸ਼ਕਸ਼ ਕਰਨਾ ਵੱਡੀ ਪਹਿਲ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੂੰ ਕਸ਼ਮੀਰ ‘ਚ ਸ਼ਾਰਧਾ ਪੀਠ, ਕਟਾਸਰਾਜ ਅਤੇ ਕਈਂ ਹੋਰ ਮੰਦਰ ਵੀ ਖੋਲ੍ਹੇ ਜਾਣ ਦੇ ਪਾਕਿਸਤਾਨੀ ਪੀ.ਐਮ ਦੀ ਇਸ ਪੇਸ਼ਕਸ਼ ਉਤੇ ਵਿਚਾਰ ਕਰਨਾ ਚਾਹੀਦੈ, ਜਿਸ ਨਾਲ ਨਿਸ਼ਚਤ ਤੌਰ ‘ਤੇ ਦੂਰੀਆਂ ਖ਼ਤਮ ਹੋਣਗੀਆਂ ਅਤੇ ਖੇਤਰ ਵਿਚ ਸ਼ਾਂਤੀ ਸਥਾਪਤ ਹੋਵੇਗੀ।

ਦੱਸ ਦਈਏ ਕਿ ਮਹਿਬੂਬਾਮੁਫ਼ਤੀ ਦਾ ਇਹ ਟਵੀਟ ਭਾਰਤੀ ਪੱਤਰਕਾਰਾਂ ਤੋਂ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਗੱਲਬਾਤ ‘ਤੇ ਆਇਆ ਹੈ। ਖ਼ਬਰਾਂ ਦੇ ਮੁਤਾਬਿਕ ਇਮਰਾਨ ਖ਼ਾਨ ਨੇ ਕਿਹਾ, ਅਸੀਂ ਹੋਰ ਮਾਮਲਿਆਂ ‘ਤੇ ਵੀ ਵਿਚਾਰ ਕਰ ਸਕਦੇ ਹਾਂ, ਜਿਨ੍ਹਾਂ ਵਿਚ ਪਾਕਿਸਤਾਨ ਅਧਿਕਾਰਕ ਕਸ਼ਮੀਰ ਦੇ ਸ਼ਾਰਧਾ ਪੀਠ, ਕਟਾਸਰਾਜ ਅਤੇ ਹੋਰ ਹਿੰਦੂ ਮੰਦਰਾਂ ਤਕ ਜਾਣ ਦੇ ਰਸਤੇ ਖੋਲ੍ਹੇ ਜਾਣ ‘ਚ ਸ਼ਾਮਲ ਹਨ।