ਤਿੰਨ ਸਾਲ ਦੀ ਬੱਚੀ ਨਾਲ ਬਲਾਤਕਾਰ ਦੇ ਕੇਸ ‘ਚ ਚੱਲੀ ਪੰਜ ਦਿਨ ਸੁਣਵਾਈ, ਛੇਵੇਂ ਦਿਨ ਹੋਈ ਇਹ ਸਜ਼ਾ..

ਏਜੰਸੀ

ਖ਼ਬਰਾਂ, ਰਾਸ਼ਟਰੀ

ਦੇਸ਼ ਦੀ ਪਹਿਲੀ ਅਦਾਲਤ ਜਿਸਨੇ ਪੰਜ ਦਿਨ ਵਿਚ ਸੁਣਵਾਈ ਕੀਤੀ ਪੂਰੀ

file photo

ਲਖਨਉ : ਤੇਲਂਗਾਨਾ ਦੀ ਰਾਜਧਾਨੀ ਹੈਦਰਾਬਾਦ ਵਿਚ 27 ਸਾਲ ਦੀ ਇਕ ਡਾਕਟਰ ਮਹਿਲਾ ਨਾਲ ਬਲਾਤਕਾਰ ਕਰਨ ਅਤੇ ਉਸ ਨੂੰ ਜਿਊਂਦਾ ਜਲਾਉਣ ਦੀ ਘਟਨਾ ਤੋਂ ਬਾਅਦ ਜਿੱਥੇ ਪੂਰੇ ਦੇਸ਼ ਵਿਚ ਲੋਕ ਇਨਸਾਫ਼ ਦੀ ਮੰਗ ਕਰ ਰਹੇ ਹਨ। ਉੱਥੇ ਹੀ ਉੱਤਰ ਪ੍ਰਦੇਸ਼ ਦੇ ਬਾਗਪਤ ਜਿਲ੍ਹੇ ਵਿਚ ਏਡੀਜੇ ਫਾਸਟ ਕੋਰਟ ਨੇ ਇਕ ਤਿੰਨ ਸਾਲ ਦੀ ਬੱਚੀ ਨਾਲ ਹੋਏ ਗੈਂਗਰੇਪ ਦੇ ਮਾਮਲੇ ਵਿਚ ਸਿਰਫ਼ ਪੰਜ ਦਿਨ ਵਿਚ ਸੁਣਵਾਈ ਪੂਰੀ ਕਰ ਮਿਸਾਲ ਪੇਸ਼ ਕੀਤੀ ਹੈ। ਅਦਾਲਤ ਨੇ ਮੁਲਜ਼ਮ ਲੜਕੇ ਨੂੰ ਉੱਮਰ ਕੈਦ ਦੀ ਸਜ਼ਾ ਸੁਣਾਈ ਹੈ।

ਬਾਗਪਤ ਜਨਪਦ ਵਿਚ ਤਿੰਨ ਸਾਲ ਦੀ ਮਾਸੂਮ ਨਾਲ ਹੋਏ ਬਲਾਤਕਾਰ ਦੇ ਮਾਮਲੇ ਵਿਚ ਰਿਕਾਰਡ ਪੰਜ ਦਿਨ ਵਿਚ ਸੁਣਵਾਈ ਪੂਰੀ ਕਰ ਅੱਜ ਕੋਰਟ ਨੇ ਫ਼ੈਸਲਾ ਸੁਣਾਉਂਦੇ ਹੋਏ ਮੁਲਜ਼ਮ ਨੂੰ ਉੱਮਰ ਕੈਦ ਦੀ ਸਜ਼ਾ ਸੁਣਾਈ। ਪੋਕਸੋ ਐਕਟ ਵਿਚ ਪੰਜ ਦਿਨ ਵਿਚ ਫ਼ੈਸਲਾ ਆਉਣ ਦਾ ਇਹ ਦੇਸ਼ ਦਾ ਪਹਿਲਾ ਮਾਮਲਾ ਦੱਸਿਆ ਜਾ ਰਿਹਾ ਹੈ, ਭਾਵ ਕਿ ਅਜਿਹਾ ਫ਼ੈਸਲਾ ਜਿਸ ਵਿਚ ਸਿਰਫ਼ ਪੰਜ ਦਿਨਾਂ ਦੀ ਸੁਣਵਾਈ ਦੇ ਛੇਵੇਂ ਦਿਨ ਫ਼ੈਸਲਾ ਆ ਗਿਆ। ਇਸ ਤੋਂ ਪਹਿਲਾਂ ਪੋਕਸੋ ਐਕਟ ਦੇ ਮਾਮਲੇ ਵਿਚ ਔਰੇਯਾ ਦੀ ਅਦਾਲਤ ਨੇ ਨੌ ਦਿਨ ਵਿਚ ਫ਼ੈਸਲਾ ਸੁਣਾਇਆ ਸੀ।

ਛਰਪੌਲੀ ਥਾਣਾ ਖੇਤਰ ਦੇ ਇਕ ਪਿੰਡ ਵਿਚ 13 ਦਸੰਬਰ ਨੂੰ ਤਿੰਨ ਸਾਲ ਦੀ ਬੱਚੀ ਨੂੰ ਉਸਦਾ ਭਰਾ ਨਮਕੀਨ ਦਵਾਉਣ ਦੇ ਬਹਾਨੇ ਘਰ ਤੋਂ ਲੈ ਗਿਆ ਸੀ। ਲੜਕੇ ਨੇ ਜੰਗਲ ਵਿਚ ਲੈ ਜਾ ਕੇ ਬੱਚੀ ਨਾਲ ਬਲਾਤਕਾਰ ਕੀਤਾ ਸੀ। ਪੁਲਿਸ ਨੇ ਮੁਲਜ਼ਮ ਨੂੰ ਦਿੱਲੀ ਤੋਂ 29 ਅਕਤੂਬਰ ਨੂੰ ਗਿਰਫ਼ਤਾਰ ਕਰ ਲਿਆ ਅਤੇ 30 ਅਕਤੂਬਰ ਨੂੰ ਜੇਲ੍ਹ ਭੇਜ ਦਿੱਤਾ ਸੀ।

ਵਿਵੇਚਕ ਛਪਰੌਲੀ ਥਾਣਾ ਮੁੱਖੀ ਦਿਨੇਸ਼ ਕੁਮਾਰ ਚਿਕਾਰਾ ਨੇ 15 ਨਵੰਬਰ ਨੂੰ ਅਦਾਲਤ ਵਿਚ ਚਾਰਜਸੀਟ ਦਾਖਲ ਕੀਤੀ। ਏਡੀਜੇ ਵਿਸ਼ੇਸ ਜੱਜ ਪੋਕਸੇ ਐਕਟ ਸ਼ੈਲੇਂਦਰ ਪਾਂਡੇ ਦੀ ਅਦਾਲਤ ਵਿਚ 25 ਨਵੰਬਰ ਨੂੰ ਦੋਸ਼ ਤੈਅ ਕੀਤੇ ਗਏ। ਡੀਜੀਸੀ ਸੁਨੀਲ ਕੁਮਾਰ ਅਤੇ ਏਡੀਜੀਸੀ ਰਾਜੀਵ ਕੁਮਾਰ ਨੇ ਦੱਸਿਆ ਕਿ ਕੇਸ ਦੀ ਰੋਜ਼ਾਨਾ ਸੁਣਵਾਈ ਹੋਈ। 29 ਨਵੰਬਰ ਨੂੰ ਪੰਜ ਦਿਨ ਵਿਚ ਕੇਸ ਦੀ ਪੂਰੀ ਸੁਣਵਾਈ ਪੂਰੀ ਹੋ ਗਈ। ਸ਼ਨਿੱਚਰਵਾਰ ਨੂੰ ਕੋਰਟ ਨੇ ਫ਼ੈਸਲਾ ਸੁਣਾਉਂਦੇ ਹੋਏ ਮੁਲਜ਼ਮ ਲੜਕੇ ਨੂੰ ਉੱਮਰ ਕੈਦ ਦੀ ਸਜ਼ਾ ਸੁਣਾਈ ਹੈ।