AIIMS ਦੇ ਬੈਂਕ ਖਾਤੇ ਚੜੇ ਸਾਈਬਰ ਹਮਲੇ ਦੇ ਧੱਕੇ, 12 ਕਰੋੜ ਰੁਪਏ ਗਾਇਬ

ਏਜੰਸੀ

ਖ਼ਬਰਾਂ, ਰਾਸ਼ਟਰੀ

ਭਾਰਤੀ ਸਟੇਟ ਬੈਂਕ ਦੇ ਦੱਸੇ ਜਾ ਰਹੇ ਹਨ ਖਾਤੇ

Delhi AIIMS

ਨਵੀਂ ਦਿੱਲੀ : ਰਾਜਧਾਨੀ ਦਿੱਲੀ ਸਥਿਤ ਅਖਿਲ ਭਾਰਤੀ ਆਯੁਰਵੈਦਿਕ ਸੰਸਥਾਨ ਸਾਈਬਰ ਹਮਲੇ ਦੇ ਧੱਕੇ ਚੜ ਗਿਆ ਹੈ। ਸਾਇਬਰ ਠੱਗਾਂ ਨੇ ਚੈੱਕ ਕਲੋਨਿੰਗ ਰਾਹੀਂ ਹਸਪਤਾਲਾਂ ਦੇ ਦੋ ਵੱਖ-ਵੱਖ ਬੈਂਕ ਖਾਤਿਆਂ ਵਿਚੋਂ ਲਗਭਗ 12 ਕਰੋੜ ਰੁਪਏ ਕਢਵਾ ਲਏ ਹਨ। ਘਟਨਾ ਦੀ ਜਾਣਕਾਰੀ ਮਿਲਦਿਆਂ ਏਮਜ਼ ਪ੍ਰਸ਼ਾਸਨ ਵਿਚ ਤਰਥੱਲੀ ਮੱਚ ਗਈ।

ਸੂਤਰਾਂ ਮੁਤਾਬਕ ਠੱਗਾਂ ਵੱਲੋਂ ਕਰੋੜਾਂ ਰੁਪਏ ਦੀ ਠੱਗੀ ਕੀਤੇ ਜਾਣ ਦੀ ਘਟਨਾ ਦੀ ਸੂਚਨਾ ਕੇਂਦਰੀ ਸਿਹਤ ਮੰਤਰਾਲਾ ਵੱਲੋਂ ਏਮਜ਼ ਨੂੰ ਦਿੱਤੀ ਗਈ ਹੈ। ਘਟਨਾ ਕੁੱਝ ਦਿਨ ਪਹਿਲਾਂ ਦੀ ਦੱਸੀ ਜਾ ਰਹੀ ਹੈ। ਪੀੜਤ ਏਮਜ਼ ਪ੍ਰਸ਼ਾਸਨ ਅਤੇ ਜਾਂਚ ਕਰ ਰਹੀ ਦਿੱਲੀ ਪੁਲਿਸ ਦੀ ਆਰਥਿਕ ਅਪਰਾਧ ਸ਼ਾਖਾ ਦਾ ਕੋਈ ਵੀ ਸੀਨੀਅਰ ਪੁਲਿਸ ਅਧਿਕਾਰੀ ਇਸ ਘਟਨਾ ‘ਤੇ ਬੋਲਣ ਨੂੰ ਤਿਆਰ ਨਹੀਂ ਹੈ। ਉਧਰ ਜਿਨ੍ਹਾਂ ਖਾਤਿਆਂ ‘ਤੇ ਸਾਈਬਰ ਹਮਲਾ ਕੀਤਾ ਗਿਆ ਗਿਆ ਹੈ ਉਹ ਦੇਸ਼ ਦੇ ਸੱਭ ਤੋਂ ਵੱਡੇ ਸਰਕਾਰੀ ਬੈਂਕ ਭਾਰਤੀ ਸਟੇਟ ਬੈਂਕ  ਦੇ ਦੱਸੇ ਜਾ ਰਹੇ ਹਨ। ਸਬੰਧਤ ਬੈਕ ਨੇ ਵੀ ਇਸ ਮਾਮਲੇ ‘ਚ ਆਪਣੇ ਪੱਧਰ ‘ਤੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਦਿੱਲੀ ਪੁਲਿਸ ਦੇ ਇੱਕ ਸੀਨੀਅਰ ਅਧਿਕਾਰੀ ਸੂਤਰ ਨੇ ਦੱਸਿਆ ‘ਇਹ ਸਿੱਧੇ-ਸਿੱਧੇ ਤੌਰ ਤੇ ਸਾਈਬਰ ਕ੍ਰਾਈਮ ਦਾ ਮਾਮਲਾ ਹੈ। 12 ਕਰੋੜ ਰੁਪਏ ਏਮਜ਼ ਦੇ ਜਿਨ੍ਹਾਂ ਦੋ ਖਾਤਿਆਂ ‘ਚੋਂ ਕਢਵਾਏ ਗਏ ਹਨ, ਉਨ੍ਹਾਂ ‘ਚ ਇਕ ਖਾਤਾ ਏਮਜ਼ ਦੇ ਡਾਇਰੈਕਟਰ ਦੇ ਨਾਮ ਅਤੇ ਦੂਜਾ ਖਾਤਾ ਡੀਨ ਦੇ ਨਾਮ ‘ਤੇ ਦੱਸਿਆ ਜਾ ਰਿਹਾ ਹੈ। ਸਾਈਬਰ ਠੱਗੀ ਦੀ ਇਸ ਵਾਰਦਾਤ ਨੂੰ ਚੈੱਕ ਕਲੋਨਿੰਗ ਰਾਹੀਂ ਅੰਜਾਮ ਦਿੱਤਾ ਗਿਆ ਹੈ। ਏਮਜ਼ ਡਾਈਰੈਕਟਰ ਦੇ ਖਾਤੇ ‘ਚੋਂ ਲਗਭਗ 7 ਕਰੋੜ ਰੁਪਏ ਅਤੇ ਡੀਨ ਦੇ ਖਾਤੇ ‘ਚੋਂ  ਲਗਭਗ 5 ਕਰੋੜ ਰੁਪਏ ਦੀ ਰਕਮ ਕੱਢੇ ਜਾਣ ਦੀ ਗੱਲ ਸਾਹਮਣੇ ਆਈ ਹੈ। ’’

ਸੂਤਰਾਂ ਮੁਤਾਬਕ ਕਰੋੜਾ ਰੁਪਏ ਦੀ ਇਸ ਠੱਗੀ ਬਾਰੇ ਏਮਜ਼ ਪ੍ਰਸ਼ਾਸਨ ਨੇ ਕੇਂਦਰੀ ਸਿਹਤ ਮੰਤਰਾਲੇ ਨੂੰ ਭੇਜੀ ਗੁਪਤ ਰਿਪੋਰਟ ‘ਚ ਸਿੱਧੇ-ਸਿੱਧੇ ਬੈਂਕ ਨੂੰ ਜਿੰਮੇਵਾਰ ਠਹਿਰਾਇਆ ਹੈ। ਉਧਰ ਘਟਨਾ ਤੋਂ ਬਾਅਦ ਐਸਬੀਆਈ ਨੇ ਵੀ ਦੇਸ਼ ਭਰ ‘ਚ ਅਲਰਟ ਜਾਰੀ ਕਰ ਦਿੱਤਾ ਹੈ।