ਜਾਣੋ ਕਿਉ ਬਿਹਾਰ ਵਿਚ ਹੈੱਲਮੇਟ ਪਾ ਕੇ ਵੇਚਣਾ ਪੈ ਰਿਹਾ ਹੈ ਪਿਆਜ਼

ਏਜੰਸੀ

ਖ਼ਬਰਾਂ, ਰਾਸ਼ਟਰੀ

ਬਿਹਾਰ ਵਿਚ 80 ਰੁਪਏ ਪ੍ਰਤੀ ਕਿਲੋ ਵਿੱਕ ਰਿਹਾ ਹੈ ਪਿਆਜ਼

staffs of biscomaun sells onion after wearing helmet

ਪਟਨਾ : ਦੇਸ਼ ਵਿਚ ਪਿਆਜ਼ ਦੀ ਘਾਟ ਲਗਾਤਾਰ ਵੱਧਦੀ ਜਾ ਰਹੀ ਹੈ। ਪਿਆਜ਼ ਦੀਆਂ ਕੀਮਤਾਂ ਆਸਮਾਨ ਨੂੰ ਛੂੰਹਣ ਲੱਗੀਆ ਤਾਂ ਬਿਸਕੋਮਾਨ (ਬਿਹਾਰ ਰਾਜ ਸਹਿਕਾਰੀ ਮਾਰਕੀਟਿੰਗ ਯੂਨੀਅਨ) ਨੇ ਲੋਕਾਂ ਨੂੰ ਸਸਤੀ ਦਰਾਂ ‘ਤੇ ਪਿਆਜ਼  ਉਪਲੱਬਧ ਕਰਾਉਣ ਦਾ ਫੈਸਲਾ ਲਿਆ।  ਪਿਛਲੇ ਕਈਂ ਦਿਨਾਂ ਤੋਂ ਬਿਸਕੋਮਾਨ ਰਾਜਧਾਨੀ ਪਟਨਾ ਸਮੇਤ ਹੋਰ ਥਾਵਾਂ ‘ਤੇ ਕਾਊਂਟਰ ਲਗਾ ਕੇ ਪਿਆਜ਼ ਵੇਚ ਰਿਹਾ ਹੈ ਪਰ ਉਸਦੇ ਕਰਮਚਾਰੀਆਂ ਨੂੰ ਲੋਕਾਂ ਦੇ ਗੁੱਸੇ ਦਾ ਵੀ ਸ਼ਿਕਾਰ ਹੋਣਾ ਪੈ ਰਿਹਾ ਹੈ।

ਘਟਨਾ ਬਿਹਾਰ ਦੇ ਭੋਜਪੁਰ ਤੋਂ ਸਾਹਮਣੇ ਆਈ ਹੈ ਜਿੱਥੇ ਲੋਕਾਂ ਨੇ ਪਿਆਜ਼ ਖਰੀਦਣ ਦੇ ਦੌਰਾਨ ਪੱਥਰਬਾਜੀ ਕੀਤੀ। ਦਰਅਸਲ ਆਰਾ ਸ਼ਹਿਰ ਦੇ ਕਈਂ ਇਲਾਕਿਆਂ ਵਿਚ ਬਿਸਕੋਮਾਨ ਵੱਲੋਂ ਸਸਤੀ ਦਰਾਂ ‘ਤੇ ਪਿਆਜ਼  ਉੱਪਲਬਧ ਕਰਵਾਇਆ ਜਾ ਰਿਹਾ ਹੈ ਜਿਸਨੂੰ ਖਰੀਦਣ ਦੇ ਲਈ ਲੋਕਾਂ ਦੀ ਭੀੜ ਇੱਕਠੀ ਹੋ ਗਈ ਹੈ। ਇਸੇ ਦੌਰਾਨ ਆਰਾ ਵਿਚ ਪਿਆਜ਼ ਖਰੀਦਣ ਦੇ ਲਈ ਦੋ ਗੁੱਟ ਆਪਸ ਵਿਚ ਭੀੜ ਗਏ ਅਤੇ ਇਸਦੇ ਬਾਅਦ ਪੱਥਰਬਾਜੀ ਦੀ ਘਟਨਾ ਹੋਈ। ਇਸ ਘਟਨਾ ਵਿਚ ਬਿਸਕੋਮਾਨ ਦੇ ਸਟਾਫ ਨੂੰ ਸੱਟਾਂ ਲੱਗੀਆਂ ਜਿਸ ਤੋਂ ਬਾਅਦ ਬਿਸਕੋਮਾਨ ਦੇ ਕਰਮਚਾਰੀਆਂ ਨੂੰ ਹੈੱਲਮੇਟ ਪਾ ਕੇ  35 ਰੁਪਏ ਪ੍ਰਤੀ ਕਿਲੋ ਪਿਆਜ਼  ਵੇਚਣਾ ਪਿਆ।

ਸ਼ਹਿਰ ਵਿਚ ਨੇਫੇਡ ਦੇ ਸਹਿਯੋਗ ਨਾਲ ਬਿਸਕੋਮਾਨ ਵੱਲੋਂ ਸਸਤੇ ਰੇਟਾਂ ‘ਤੇ ਪਿਆਜ਼ ਮੰਗਲਵਾਰ ਤੋਂ ਵੇਚਣਾ ਸ਼ੁਰੂ ਕੀਤਾ ਗਿਆ। 35 ਰੁਪਏ ਪ੍ਰਤੀ ਕਿਲੋ ਪਿਆਜ਼ ਵੇਚੇ ਜਾਣ ਦੀ ਜਾਣਕਾਰੀ ਮਿਲੀ ਤਾਂ ਪਿਆਜ਼ ਲੈਣ ਲਈ ਲੋਕਾਂ ਦੀ ਭੀੜ ਇੱਕਠੀ ਹੋ ਗਈ। ਪਹਿਲੇ ਦਿਨ ਭਗਦੜ ਅਤੇ ਬਿਨਾਂ ਪ੍ਰਸਾਸ਼ਨ ਦਾ ਸਹਿਯੋਗ ਨਾ ਮਿਲਣ ‘ਤੇ ਪਿਆਜ਼ ਦੀ ਲੁੱਟ ਦੀ ਸਥਿਤੀ ਬਣ ਗਈ ਲਿਹਾਜ਼ਾ ਨਿਰਧਾਰਤ ਸਮੇਂ ਤੋਂ ਪਹਿਲਾਂ ਹੀ ਆਰਾ ਵਿਚ ਬਿਸਕੋਮਾਨ ਦੇ ਕਰਮਚਾਰੀਆਂ ਨੂੰ ਪਿਆਜ਼ ਨਾਲ ਭਰੀ ਗੱਡੀ ਲੈ ਕੇ ਭੱਜਣਾ ਪਿਆ।

ਬਿਸਕੋਮਾਨ ਦੇ ਖੇਤਰੀ ਇੰਚਰਾਜ ਅਮਿਤ ਰੰਜਨ ਦੇ ਮੁਤਾਬਕ ਪਹਿਲੇ ਦਿਨ ਚਾਰ ਹਜ਼ਾਰ ਕਿਲੋ ਪਿਆਜ਼ ਦੀ ਵਿਕਰੀ ਹੋਈ। ਆਰਾ ਸਮੇਤ ਬਿਹਾਰ ਦੇ ਕਈਂ ਜਿਲ੍ਹਿਆਂ ਵਿਚ ਵੀ ਬਿਸਕੋਮਾਨ ਲੋਕਾਂ ਨੂੰ ਸਸਤੀ ਦਰਾਂ ‘ਤੇ ਪਿਆਜ਼ ਵੰਡ ਰਿਹਾ ਹੈ। ਬਿਹਾਰ ਦੇ ਬਜ਼ਾਰਾਂ ਵਿਚ ਪਿਆਜ਼ ਦੀ ਕੀਮਤਾਂ 80 ਰੁਪਏ ਪ੍ਰਤੀ ਕਿਲੋ ਪਹੁੰਚ ਗਈਆਂ ਹਨ।