ਪੰਜਾਬ ਦੇ ਇਸ ਸ਼ਹਿਰ 'ਚ 40 ਰੁਪਏ ਨੂੰ ਵਿਕ ਰਿਹੈ ਇਕ ਪਿਆਜ, ਲੋਕਾਂ ਦੇ ਉੱਡੇ ਹੋਸ਼

ਏਜੰਸੀ

ਖ਼ਬਰਾਂ, ਪੰਜਾਬ

ਸਬਜ਼ੀਆਂ ਦੇ ਭਾਅ ਦਿਨੋਂ-ਦਿਨ ਵੱਧਦੇ ਜਾ ਰਹੇ ਹਨ, ਜਿਸ ਕਰਕੇ ਲੋਕਾਂ ਨੂੰ ਬੇਹੱਦ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਰ

sabzi mandi

ਜਲੰਧਰ :  ਸਬਜ਼ੀਆਂ ਦੇ ਭਾਅ ਦਿਨੋਂ-ਦਿਨ ਵੱਧਦੇ ਜਾ ਰਹੇ ਹਨ, ਜਿਸ ਕਰਕੇ ਲੋਕਾਂ ਨੂੰ ਬੇਹੱਦ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਰ ਸਬਜ਼ੀ 'ਚ ਪੈਣ ਵਾਲੇ ਪਿਆਜ਼ ਸਭ ਤੋਂ ਮਹਿੰਗੇ ਹੋ ਚੁੱਕੇ ਹਨ, ਜੋ ਆਮ ਇਨਸਾਨ ਦੀ ਖਰੀਦ 'ਚੋਂ ਵੀ ਬਾਹਰ ਹੁੰਦੇ ਜਾ ਰਹੇ ਹਨ। ਜਲੰਧਰ ਦੀ ਮਕਸੂਦਾਂ ਮੰਡੀ 'ਚ ਅਫਗਾਨੀ ਪਿਆਜ਼ ਆਪਣੇ ਜੰਬੋ ਸਾਈਜ਼ ਕਾਰਨ ਖੂਬ ਚਰਚਾ 'ਚ ਹਨ।

ਇਥੇ ਇਕ ਪਿਆਜ਼ 700 ਗ੍ਰਾਮ ਤੋਂ ਵੱਧ ਦਾ ਹੈ, ਜਿਸ ਕਾਰਨ ਇਹ ਇਕੱਲਾ ਪਿਆਜ਼ ਸਬਜ਼ੀ ਮੰਡੀ 'ਚ 40 ਰੁਪਏ ਦਾ ਵਿੱਕ ਰਿਹਾ ਹੈ। ਦੱਸ ਦੇਈਏ ਕਿ ਆਮ ਪਿਆਜ਼ ਦਾ ਭਾਰ 100 ਤੋਂ 200 ਗ੍ਰਾਮ ਵਿਚਾਲੇ ਹੁੰਦਾ ਹੈ। ਨਾਸਿਕ ਅਤੇ ਅਲਵਰ ਦਾ ਪਿਆਜ਼ 10 ਤੋਂ 15 ਰੁਪਏ ਮਹਿੰਗਾ ਹੈ। ਰੇਹੜੀ ਅਤੇ ਫੜੀ ਵਾਲੇ ਮੰਡੀ ਤੋਂ 50 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਅਫਗਾਨੀ ਪਿਆਜ਼ ਖਰੀਦ ਕੇ ਗ੍ਰਾਹਕਾਂ ਨੂੰ 70-80 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵੇਚ ਰਹੇ ਹਨ। 

ਮਕਸੂਦਾਂ ਮੰਡੀ 'ਚ ਆੜਤੀ ਇੰਦਰਜੀਤ ਨੇ ਦੱਸਿਆ ਕਿ ਅਫਗਾਨੀ ਪਿਆਜ਼ 50-55 ਰੁਪਏ ਪ੍ਰਤੀ ਕਿਲੋ ਅਤੇ ਨਾਸਿਕ ਸਮੇਤ ਅਲਵਰ ਦਾ ਪਿਆਜ਼ 60-65 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿੱਕ ਰਿਹਾ ਹੈ। ਉਨ੍ਹਾਂ ਕਿਹਾ ਕਿ ਪਿਆਜ਼ ਦੀਆਂ ਕੀਮਤਾਂ 'ਚ 15 ਦਸੰਬਰ ਤੋਂ ਬਾਅਦ ਗਿਰਾਵਟ ਆਉਣੀ ਸ਼ੁਰੂ ਹੋਵੇਗੀ। ਬਾਕੀ ਸੂਬਿਆਂ ਦਾ ਪਿਆਜ਼ ਮੰਡੀਆਂ 'ਚ ਪਹੁੰਚਣ 'ਤੇ ਰੇਟ ਡਿੱਗੇਗਾ।