ਚਿਹਰੇ ਤੇ ਖੂਨ ਤੇ ਪਾਕਿਸਤਾਨ ਦੀ ਕਸਟਡੀ, ਫਿਰ ਵੀ ਦ੍ਰਿੜ ਨਜ਼ਰ ਆਏ ਏਅਰ ਫੋਰਸ ਪਾਇਲਟ ਅਭਿਨੰਦਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਅਭਿਨੰਦਨ ਦੀ ਇਕ ਹੋਰ ਵੀਡੀਓ ਸ਼ੇਅਰ ਕੀਤੀ ਗਈ, ਜਿਸ ਵਿਚ ਉਹ ਕਹਿ ਰਹੇ ਹਨ ਕਿ ਪਾਕਿਸਤਾਨ ਉਨ੍ਹਾਂ ਨਾਲ ਵਧੀਆ ਵਰਤਾਅ ਕਰ ਰਿਹਾ ਹੈ।

Wing Commander Abhinandan Varthaman

ਨਵੀਂ ਦਿੱਲੀ : ਕਰੈਸ਼ ਹੋਏ ਮਿਗ ਦੇ ਵਿੰਗ ਕਮਾਂਡਰ ਅਭਿਨੰਦਨ ਦੇ ਐਲਓਸੀ ਪਾਰ ਫੜੇ ਜਾਣ ਤੇ ਸਥਾਨੀ ਲੋਕਾਂ ਨੇ ਉਨ੍ਹਾਂ ਨਾਲ ਬਹੁਤ ਬਦਸਲੂਕੀ ਤੇ ਮਾਰ-ਪੀਟ ਕੀਤੀ। ਇਸ ਦੇ ਬਾਵਜੂਦ ਵੀ ਪਾਕਿ ਫੌਜ ਵੱਲੋਂ ਉਨ੍ਹਾਂ ਨੂੰ ਪ੍ਰੈਸ ਕਾਨਫਰੈਂਸ ਵਿਚ ਪੇਸ਼ ਕੀਤਾ ਗਿਆ। ਅਭਿਨੰਦਨ ਦੀ ਇਕ ਹੋਰ ਵੀਡੀਓ ਸ਼ੇਅਰ ਕੀਤੀ ਗਈ, ਜਿਸ ਵਿਚ ਉਹ ਕਹਿ ਰਹੇ ਹਨ ਕਿ ਪਾਕਿਸਤਾਨ ਉਨ੍ਹਾਂ ਨਾਲ ਵਧੀਆ ਵਰਤਾਅ ਕਰ ਰਿਹਾ ਹੈ।

ਸੋਸ਼ਲ ਮੀਡੀਆ ਤੇ ਸ਼ੇਅਰ ਕੀਤੇ ਜਾ ਰਹੇ ਤਿੰਨ ਵੀਡੀਓਜ਼ ਵਿਚ ਵਿੰਗ ਕਮਾਂਡਰ ਅਭਿਨੰਦਨ ਕਸਟਡੀ ਵਿਚ ਵੀ ਮਜ਼ਬੂਤੀ ਤੇ ਸ਼ਾਂਤੀ ਨਾਲ ਨਜ਼ਰ ਆਏ। ਇਕ ਵੀਡੀਓ ਵਿਚ ਨਜ਼ਰ ਆ ਰਿਹਾ ਹੈ ਕਿ ਉਹ ਇਕ ਆਫਿਸ ਰੂਮ ਵਿਚ ਹਨ ਤੇ ਉਨ੍ਹਾਂ ਦੇ ਹੱਥ ਪਿੱਛੇ ਬੰਨ੍ਹ ਰੱਖੇ ਹਨ। ਨਾਲ ਹੀ ਉਨ੍ਹਾਂ ਦੇ ਚਿਹਰੇ ਤੇ ਖੂਨ ਲੱਗਿਆ ਹੋਇਆ ਹੈ। ਇਸ ਵੀਡੀਓ ਵਿਚ ਵਿੰਗ ਕਮਾਂਡਰ ਕਹਿ ਰਹੇ ਹਨ ਕਿ ਉਨ੍ਹਾਂ ਨੂੰ ਆਪਣੇ ਨਾਮ ਤੇ ਸਰਵਿਸ ਨੰਬਰ ਤੋਂ ਕੁੱਝ ਵੀ ਦੱਸਣ ਦੀ ਜ਼ਰੂਰਤ ਨਹੀਂ ਹੈ।

ਇਸ ਵਿੱਚ ਉਹ ਇਹ ਵੀ ਪੁੱਛ ਰਹੇ ਹਨ ਕਿ ਉਨ੍ਹਾਂ ਨੂੰ ਕਿਸ ਨੇ ਫੜਿਆ ਹੈ। ਤੀਸਰੇ ਵੀਡੀਓ ਵਿਚ ਇਕ ਵਿੰਗ ਕਮਾਂਡਰ ਅਭਿਨੰਦਨ ਕਹਿੰਦੇ ਹੋਏ ਦਿਖ ਰਹੇ ਹਨ ਕਿ ਪਾਕਿਸਤਾਨੀ ਫੋਰਸ ਦੀ ਕਸਟਡੀ ਵਿਚ ਉਨ੍ਹਾਂ ਦਾ ਚੰਗੀ ਤਰਾਂ ਧਿਆਨ ਰੱਖਿਆ ਜਾ ਰਿਹਾ ਹੈ। ਉਹ ਇੱਥੋਂ ਛੁੱਟਣ ਤੋਂ ਬਾਅਦ ਵੀ ਆਪਣੇ ਬਿਆਨ ਤੋਂ ਨਹੀਂ ਪਲਟਣਗੇ। ਇਕ ਆਖਰੀ ਵੀਡੀਓ ਵਿਚ ਅਭਿਨੰਦਨ ਨੇ ਹੱਥ ਵਿਚ ਇਕ ਚਾਹ ਦਾ ਕੱਪ ਫੜਿਆ ਹੋਇਆ ਹੈ ਤੇ ਕਹਿ ਰਹੇ ਹਨ, ‘ਪਾਕਿਸਤਾਨ ਆਰਮੀ ਦੇ ਅਫ਼ਸਰ ਮੇਰਾ ਪੂਰਾ ਖਿਆਲ ਰੱਖ ਰਹੇ ਹਨ।

ਪਾਕਿ ਆਰਮੀ ਦੇ ਕੈਪਟਨ ਨੇ ਮੈਨੂੰ ਭੀੜ ਤੋਂ ਬਚਾਇਆ। ਮੈਂ ਵੀ ਉਮੀਦ ਕਰਦਾ ਹਾਂ ਕਿ ਮੇਰੀ ਆਰਮੀ ਵੀ ਅਜਿਹਾ ਹੀ ਵਰਤਾਅ ਕਰੇ। ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਉਹ ਭਾਰਤ ਦੇ ਕਿਸ ਹਿੱਸੇ ‘ਚ ਆਉਂਦੇ ਹਨ ਤਾਂ ਅਫ਼ਸਰ ਨੇ ਜਵਾਬ ਦਿੱਤਾ, ‘ਕੀ ਮੈਨੂੰ ਇਹ ਦੱਸਣਾ ਚਾਹੀਦਾ ਹੈ? ਮਾਫ਼ ਕਰਨਾ ਮੇਜਰ ਸਾਹਿਬ . . . ਮੈਂ ਬਸ ਇੰਨਾ ਦੱਸ ਸਕਦਾ ਹਾਂ ਕਿ ਮੈਂ ਭਾਰਤ ਦੇ ਦੱਖਣ ਹਿੱਸੇ ਦਾ ਰਹਿਣ ਵਾਲਾ ਹਾਂ’।