4 ਸਾਲ ਦਾ ਬੱਚਾ ਨਹੀਂ ਲੈ ਰਿਹਾ ਸੀ ਸਾਹ, ਡਾਕਟਰਾਂ ਨੇ ਦੇਖਿਆ ਤਾਂ ਗਲੇ ‘ਚ ਫਸਿਆ ਸੀ ਬੱਲਬ

ਏਜੰਸੀ

ਖ਼ਬਰਾਂ, ਰਾਸ਼ਟਰੀ

ਅਕਸਰ ਅਸੀਂ ਸੁਣਿਆ ਹੈ ਕਿ ਬੱਚੇ ਕਈ ਅਜਿਹੀਆਂ ਚੀਜਾਂ ਨਿਗਲ...

Doctor Care

ਨਵੀਂ ਦਿੱਲੀ : ਅਕਸਰ ਅਸੀਂ ਸੁਣਿਆ ਹੈ ਕਿ ਬੱਚੇ ਕਈ ਅਜਿਹੀਆਂ ਚੀਜਾਂ ਨਿਗਲ ਲੈਂਦੇ ਹਨ। ਜਿਸ ਦੇ ਨਾਲ ਉਨ੍ਹਾਂ ਦੀ ਜਾਨ ਉਤੇ ਆਫ਼ਤ ਆ ਜਾਂਦੀ ਹੈ। ਪਰ ਅਹਿਮਦਾਬਾਦ ਵਿਚ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ। ਜਿਸ ਨੂੰ ਜਾਣ ਕੇ ਤੁਹਾਡੇ ਹੋਸ਼ ਉੱਡ ਜਾਣਗੇ। ਅਹਿਮਦਾਬਾਦ ਵਿਚ ਇਕ ਚਾਰ ਸਾਲ ਦੇ ਬੱਚੇ ਨੇ LED ਬੱਲਬ ਨਿਗਲ ਲਿਆ। ਬੱਚੇ ਨੂੰ ਸ਼ਹਿਰ ਦੇ ਸਿਵਲ ਹਸਪਤਾਲ ਵਿਚ ਲੈ ਜਾਇਆ ਗਿਆ। ਜਿਥੇ ਡਾਕਟਰਾਂ ਨੇ ਆਪਰੇਸ਼ਨ ਕਰ ਕੇ ਉਸ ਦੀ ਜਾਨ ਬਚਾਈ।

ਦਰਅਸਲ 4 ਸਾਲ ਦਾ ਇਹ ਬੱਚਾ ਅਪਣੇ ਘਰ ਉਤੇ ਖੇਡ ਰਿਹਾ ਸੀ। ਉਦੋਂ ਉਸ ਦੇ ਹੱਥ LED ਬੱਲਬ ਆ ਗਿਆ ਅਤੇ ਉਸ ਨੇ ਉਸ ਨੂੰ ਨਿਗਲ ਲਿਆ। LED ਬੱਲਬ ਨਿਗਲਨ ਤੋਂ ਅਚਾਨਕ ਬਾਅਦ ਉਸ ਨੂੰ ਸਾਹ ਲੈਣ ਵਿਚ ਤਕਲੀਫ ਹੋਣ ਲੱਗੀ। ਬੱਚੇ ਦੇ ਪਰਵਾਰ ਨੂੰ ਇਹ ਭਿਨਕ ਨਹੀਂ ਲੱਗੀ ਕਿ ਉਨ੍ਹਾਂ ਦਾ ਪੁੱਤਰ LED ਬੱਲਬ ਨਿਗਲ ਚੁੱਕਿਆ ਹੈ। ਖੇਡਦੇ ਹੋਏ ਬੱਚੇ ਦਾ ਅਚਾਨਕ ਤੋਂ ਦਮ ਘੁਟਦੇ ਦੇਖ ਪਰਵਾਰ ਉਸ ਨੂੰ ਤੁਰੰਤ ਸਿਵਲ ਹਸਪਤਾਲ ਲੈ ਗਿਆ। ਬੇਵਜਾਹ ਬੱਚੇ ਦਾ ਦਮ ਘੁਟਦੇ ਦੇਖ ਡਾਕਟਰ ਵੀ ਪਹਿਲਾਂ ਕੁੱਝ ਸਮਝ ਨਹੀਂ ਸਕੇ।

ਪਰ ਜਦੋਂ ਉਨ੍ਹਾਂ ਨੇ ਟੈਲੀਸਕੋਪ ਨਾਲ ਬੱਚੇ ਦੇ ਗਲੇ ਵਿਚ ਦੇਖਿਆ ਤਾਂ ਉਨ੍ਹਾਂ ਦੇ ਹੋਸ਼ ਉੱਡ ਗਏ। ਉਨ੍ਹਾਂ ਨੇ ਦੇਖਿਆ ਕਿ ਬੱਚੇ ਦੇ ਸਾਹ ਲੈਣ ਵਾਲੀ ਨਲੀ ਵਿਚ ਇਕ LED ਬੱਲਬ ਫਸਿਆ ਹੋਇਆ ਹੈ। ਡਾਕਟਰਾਂ ਨੇ ਤੁਰੰਤ ਬੱਚੇ ਨੂੰ ਬੇਹੋਸ਼ ਕੀਤਾ ਅਤੇ ਉਸ ਦਾ ਆਪਰੇਸ਼ਨ ਕੀਤਾ। ਆਪਰੇਸ਼ਨ ਤੋਂ ਬਾਅਦ ਬੱਚੇ ਦੇ ਗਲੇ ਵਿਚੋਂ LED ਬੱਲਬ ਸਫਲਤਾ ਨਾਲ ਕੱਢ ਲਿਆ ਗਿਆ ਅਤੇ ਉਸ ਦੀ ਜਾਨ ਬੱਚ ਗਈ।