ਭਾਜਪਾ ਮੰਤਰੀ ਨੂੰ ਜਾਗਿਆ ਬਲਾਤਕਾਰੀ ਆਸਾਰਾਮ ਦਾ ਮੋਹ, ਕੀਤੀ ਤਾਰੀਫ਼

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਆਸਾਰਾਮ ਭਾਵੇਂ ਬਲਾਤਕਾਰ ਦੇ ਮਾਮਲੇ ਵਿਚ ਜੇਲ੍ਹ ਦੀ ਸਜ਼ਾ ਕੱਟ ਰਿਹਾ ਹੈ ਪਰ ਚੋਣਾਂ ਨੇੜੇ ਹੋਣ ਕਰਕੇ ਗੁਜਰਾਤ ਦੇ ਸਿੱਖਿਆ ਮੰਤਰੀ ਭੂਪੇਂਦਰ ਸਿੰਘ ਚੂਡਾਸਮਾ ਨੇ ਆਸਾਰਾਮ...

Bhupendrasingh Chudasama And Asaram

ਅਹਿਮਦਾਬਾਦ : ਆਸਾਰਾਮ ਭਾਵੇਂ ਬਲਾਤਕਾਰ ਦੇ ਮਾਮਲੇ ਵਿਚ ਜੇਲ੍ਹ ਦੀ ਸਜ਼ਾ ਕੱਟ ਰਿਹਾ ਹੈ ਪਰ ਚੋਣਾਂ ਨੇੜੇ ਹੋਣ ਕਰਕੇ ਗੁਜਰਾਤ ਦੇ ਸਿੱਖਿਆ ਮੰਤਰੀ ਭੂਪੇਂਦਰ ਸਿੰਘ ਚੂਡਾਸਮਾ ਨੇ ਆਸਾਰਾਮ ਦੀ ਸੰਸਥਾ ਯੋਗ ਵੇਦਾਂਤ ਸੇਵਾ ਕਮੇਟੀ ਨੂੰ ਪੱਤਰ ਲਿਖ ਕੇ ਉਨ੍ਹਾਂ ਦੇ ਕੰਮਾਂ ਦੀ ਤਾਰੀਫ਼ ਕਰ ਇਕ ਨਵਾਂ ਵਿਵਾਦ ਖੜਾ ਕਰ ਦਿਤਾ ਹੈ। ਉਨ੍ਹਾਂ ਨੇ ਅਹਿਮਦਾਬਾਦ ਦੇ ਆਸਾਰਾਮ ਆਸ਼ਰਮ ਨੂੰ ਮੈਸੇਜ ਭੇਜਕੇ ਉਨ੍ਹਾਂ ਦੇ ਕੰਮਾਂ ਦੀ ਸ਼ਾਬਾਸ਼ੀ ਦਿਤੀ ਹੈ। ਜਿਸ ਅਧਿਕਾਰਕ ਲੈਟਰ ਪੈਡ 'ਤੇ ਸਿੱਖਿਆ ਮੰਤਰੀ ਨੇ ਇਹ ਮੈਸੇਜ ਲਿਖਿਆ ਹੈ ਉਹ ਲੈਟਰਪੈਡ ਸੋਸ਼ਲ ਮੀਡੀਆ ਵਿਚ ਵੀ ਵਾਇਰਲ ਹੋ ਗਿਆ।

ਗੁਜਰਾਤ ਦੇ ਭਾਜਪਾ ਮੰਤਰੀ ਹੁਣ ਆਸਾਰਾਮ ਦੀ ਇਕ ਸੰਸਥਾ ਦੀਆਂ ਤਾਰੀਫ਼ਾਂ ਦੇ ਪੁਲ ਬੰਨ੍ਹ ਰਹੇ ਹਨ। ਅਹਿਮਦਾਬਾਦ ਦੇ ਸਾਬਰਮਤੀ ਵਿਚ ਸਥਿਤ ਆਸਾਰਾਮ ਆਸ਼ਰਮ ਦੀ ਯੋਗ ਵੇਦਾਂਤ ਸੇਵਾ ਕਮੇਟੀ ਵਲੋਂ ਅਗਲੀ 14 ਫ਼ਰਵਰੀ ਦੇ ਦਿਨ ਆਯੋਜਿਤ ਹੋਣ ਵਾਲੇ ਮਾਤਾ-ਪਿਤਾ ਪੂਜਾ ਦਿਵਸ ਪ੍ਰੋਗਰਾਮ ਦੀ ਤਾਰੀਫ਼ ਕਰਦੇ ਹੋਏ ਲਿਖਿਆ ਹੈ ਕਿ ਭਾਰਤੀ ਸਭਿਆਚਾਰ 'ਚ ਇਕ ਕਾਨੂੰਨ ਹੈ ਮਾਤਾ ਦੇਵੋ ਭਵ, ਪਿਤ੍ਰ ਦੇਵੋ ਭਵ ਅਤੇ ਆਚਾਰਿਆ ਦੇਵੋ ਭਵ ਸਾਰਿਆਂ ਨੂੰ ਪ੍ਰੇਰਿਤ ਕਰਦਾ ਹੈ। ਤੁਹਾਡੀ ਸੰਸਥਾ ਦੇ ਵੱਲ ਹੋਣ ਵਾਲੇ ਮਾਤਾ-ਪਿਤਾ ਅਤੇ ਗੁਰੂ ਪੂਜਾ ਦਾ ਪ੍ਰੋਗਰਾਮ ਚੰਗਾ ਹੈ। 

ਤੁਹਾਡੇ ਇਸ ਪ੍ਰੋਗਰਾਮ ਨਾਲ ਨੌਜਵਾਨਾਂ ਨੂੰ ਅਪਣੇ ਮਾਤਾ - ਪਿਤਾ ਅਤੇ ਗੁਰੂ ਦੀ ਸੇਵਾ ਕਰਨ ਦੀ ਪ੍ਰੇਰਨਾ ਮਿਲਦੀ ਹੈ ਅਤੇ ਇਨ੍ਹਾਂ ਦੇ ਪ੍ਰਤੀ ਜ਼ਿੰਮੇਵਾਰੀ ਬਣਦੀ ਹੈ ਅਤੇ ਇਸ ਤਰ੍ਹਾਂ ਦੀ ਸਿੱਖਿਆ ਪਾਕੇ ਉਹ ਅੱਗੇ ਚਲਕੇ ਚੰਗੇ ਨਾਗਰਿਕ ਬਣਦੇ ਹਨ। ਤੁਹਾਡੀ ਸੰਸਥਾ ਇਸ ਤਰ੍ਹਾਂ ਵਧੀਆ ਕੰਮ ਕਰਦੀ ਹੈ ਉਸ ਦੇ ਲਈ ਉਨ੍ਹਾਂ ਨੂੰ ਸ਼ੁਭਕਾਮਨਾਵਾਂ। ਭੂਪੇਂਦਰ ਸਿੰਘ ਚੂਡਾਸਮਾ ਨੂੰ ਪੱਤਰਕਾਰਾਂ ਨੇ ਜਦੋਂ ਇਸ ਸਬੰਧ ਵਿਚ ਸਵਾਲ ਕੀਤਾ ਤਾਂ ਉਨ੍ਹਾਂ ਨੇ ਕਿਹਾ ਕਿ ਇਸ ਵਿਚ ਗਲਤ ਕੀ ਹੈ। ਕੋਈ ਵਧੀਆ ਕੰਮ ਕਰਦਾ ਹੈ ਤਾਂ ਉਸ ਦੀ ਤਾਰੀਫ਼ ਕਰਨੀ ਚਾਹੀਦੀ ਹੈ।

ਆਸਾਰਾਮ ਆਸ਼ਰਮ ਦੀ ਯੋਗ ਵੇਦਾਂਤ ਸੇਵਾ ਕਮੇਟੀ ਦਾ ਇਹ ਪ੍ਰੋਗਰਾਮ ਚੰਗਾ ਹੈ, ਇਸਲਈ ਉਨ੍ਹਾਂ ਨੇ ਅਪਣੇ ਅਧਿਕਾਰਕ ਲੈਟਰ ਪੈਡ 'ਤੇ ਉਨ੍ਹਾਂ ਦੇ ਕੰਮਾਂ ਦੀ ਤਾਰੀਫ਼ ਕਰਦੇ ਹੋਏ ਸ਼ੁਭਕਾਮਨਾਵਾਂ ਦਿਤੀਆਂ ਹਨ। ਜ਼ਿਕਰਯੋਗ ਹੈ ਕਿ ਗੁਜਰਾਤ ਦੇ ਮੰਤਰੀ ਭੂਪੇਂਦਰ ਸਿੰਘ ਦੇ ਅਧਿਕਾਰਕ ਪੱਤਰ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਤੋਂ ਬਾਅਦ ਹੁਣੇ ਤੱਕ ਗੁਜਰਾਤ ਕਾਂਗਰਸ ਵੱਲ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ। ਉਥੇ ਹੀ, ਸਰਕਾਰ ਤੋਂ ਵੀ ਇਸ ਸਬੰਧ ਵਿਚ ਕੋਈ ਬਿਆਨ ਨਹੀਂ ਦਿਤਾ ਗਿਆ ਹੈ।