ਅੱਜ ਤੋਂ ਬੈਂਕਾਂ ਦੀ ਹੜਤਾਲ ਸ਼ੁਰੂ, ATM ਮਸ਼ੀਨਾਂ ‘ਤੇ ਵੀ ਪੇਵੇਗਾ ਅਸਰ

ਏਜੰਸੀ

ਖ਼ਬਰਾਂ, ਰਾਸ਼ਟਰੀ

3 ਦਿਨਾਂ ਤੱਕ ਬੈਂਕਾਂ ਰਹਿਣਗੀਆਂ ਬੰਦ, ਆਮ ਜਨ-ਜੀਵਨ ਹੋਵੇਗਾ ਪ੍ਰਭਾਵਿਤ

File

ਤਨਖਾਹ ਵਿਚ ਵਾਧਾ ਸਮੇਤ ਕਈ ਮੰਗਾਂ ਲਈ ਬੈਂਕ ਅੱਜ ਅਤੇ ਕੱਲ ਹੜਤਾਲ 'ਤੇ ਹਨ। ਇਸ ਹੜਤਾਲ ਦਾ ਅਸਰ ਸਟੇਟ ਬੈਂਕ ਆਫ਼ ਇੰਡੀਆ (SBI) ਸਮੇਤ ਕਈ ਜਨਤਕ ਬੈਂਕਾਂ 'ਤੇ ਪਵੇਗਾ। ਜਿਸ ਕਾਰਨ ਜਿੱਥੇ ਬੈਂਕਾਂ ਦਾ ਕੰਮ-ਕਾਜ ਪ੍ਰਭਾਵਿਤ ਹੋਵੇਗਾ, ਉੱਥੇ ਆਮ ਲੋਕਾਂ ਨੂੰ ਵੀ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਤੀਜੇ ਦਿਨ ਵੀ ਬੈਂਕ ਐਤਵਾਰ ਕਾਰਨ ਬੰਦ ਰਹਿਣਗੇ।

ਇਸ ਹੜਤਾਨ ਨਾਲ ਏਟੀਐਮ ਮਸ਼ੀਨਾਂ ਵਿਚ ਪੈਸੇ ਦੀ ਕਮੀ ਹੋ ਸਕਦੀ ਹੈ। ਹਾਲਾਂਕਿ, ਪ੍ਰਾਈਵੇਟ ਬੈਂਕ ਇਸ ਹੜਤਾਲ ਤੋਂ ਬਹੁਤ ਦੂਰ ਹਨ। ਇਹ ਹੜਤਾਲ ਅਜਿਹੇ ਸਮੇਂ ਕੀਤੀ ਜਾ ਰਹੀ ਹੈ ਜਦੋਂ ਆਰਥਿਕ ਸਰਵੇ ਅੱਜ ਸੰਸਦ ਵਿੱਚ ਪੇਸ਼ ਕੀਤਾ ਜਾਣਾ ਹੈ ਅਤੇ ਕੱਲ ਯਾਨੀ 1 ਫਰਵਰੀ ਨੂੰ ਬਜਟ ਪੇਸ਼ ਕੀਤਾ ਜਾਣਾ ਹੈ। ਬੈਂਕ ਮੁਲਾਜ਼ਮਾਂ ਦੀ ਯੂਨੀਅਨ ਨੇ ਇਹ ਵੀ ਚੇਤਾਵਨੀ ਦਿੱਤੀ ਹੈ।

ਕਿ ਜੇ ਕੇਂਦਰ ਸਰਕਾਰ ਨੇ ਮੰਗਾਂ ਨਾ ਮੰਨੀਆਂ, ਤਾਂ ਆਉਂਦੇ ਮਾਰਚ ਦੇ ਮਹੀਨੇ ਤਿੰਨ ਦਿਨ ਹੜਤਾਲ ਕੀਤੀ ਜਾਵੇਗੀ ਅਤੇ ਇੱਕ ਅਪ੍ਰੈਲ ਤੋਂ ਬੇਮਿਆਦੀ ਹੜਤਾਲ ਸ਼ੁਰੂ ਕਰ ਦਿੱਤੀ ਜਾਵੇਗੀ। ਯੂਨਾਈਟਿਡ ਫ਼ੋਰਮ ਆੱਫ਼ ਬੈਂਕ ਯੂਨੀਅਨ (UFBU) ਅਨੁਸਾਰ 31 ਜਨਵਰੀ ਤੇ 1 ਫ਼ਰਵਰੀ ਨੂੰ ਤਾਂ ਬੈਂਕਾਂ ’ਚ ਹੜਤਾਲ ਰਹੇਗੀ ਹੀ। ਇਸ ਦੇ ਨਾਲ ਹੀ ਮਾਰਚ ਮਹੀਨੇ ਵੀ 11,12 ਤੇ 13 ਤਰੀਕ ਨੂੰ ਵੀ ਹੜਤਾਲ ਰਹੇਗੀ।

ਇੰਡੀਅਨ ਬੈਂਕ ਐਸੋਸੀਏਸ਼ਨ ਨੇ ਮੁਲਾਜ਼ਮਾਂ ਦੀਆਂ ਤਨਖ਼ਾਹਾਂ ’ਚ 12.5 ਫ਼ੀ ਸਦੀ ਵਾਧੇ ਦਾ ਪ੍ਰਸਤਾਵ ਦਿੱਤਾ ਹੈ, ਜੋ ਕਿ ਮਨਜ਼ੂਰ ਨਹੀਂ ਹੈ। ਇਸ ਲਈ ਦੇਸ਼ ਭਰ ਦੇ ਸਾਰੇ ਸਰਕਾਰੀ ਬੈਂਕਾਂ ’ਚ ਮੁਲਾਜ਼ਮ ਹੜਤਾਲ ’ਤੇ ਰਹਿਣਗੇ। ਇਸ ਨਾਲ ਬੈਂਕਿੰਗ ਸੇਵਾਵਾਂ ਦੇ ਨਾਲ-ਨਾਲ ਆਮ ਜਨ-ਜੀਵਨ ਵੀ ਪ੍ਰਭਾਵਿਤ ਹੋ ਸਕਦਾ ਹੈ। ਬੈਂਕ ਯੂਨੀਅਨਾਂ ਦੀ ਮੰਗ ਹੈ ਕਿ ਤਨਖ਼ਾਹਾਂ ਵਿੱਚ ਘੱਟੋ–ਘੱਟ 20 ਫ਼ੀਸਦੀ ਵਾਧਾ ਕੀਤਾ ਜਾਵੇ। 

ਇਸ ਤੋਂ ਇਲਾਵਾ ਕੰਮ-ਕਾਜ ਦੇ ਦਿਨ ਹਰ ਹਫ਼ਤੇ ਹੀ ਪੰਜ ਕੀਤੇ ਜਾਣੇ ਚਾਹੀਦੇ ਹਨ। ਇਸ ਤੋਂ ਇਲਾਵਾ ਬੈਂਕ ਮੁਲਾਜ਼ਮ ਬੇਸਿਕ ਤਨਖ਼ਾਹ ਵਿੱਚ ਵਿਸ਼ੇਸ਼ ਭੱਤਿਆਂ ਦਾ ਰਲ਼ੇਵਾਂ ਵੀ ਚਾਹ ਰਹੇ ਹਨ। ਬੈਂਕ ਮੁਲਾਜ਼ਮ ਐੱਨਪੀਐੱਸ ਖ਼ਤਮ ਕਰਨ, ਪੈਨਸ਼ਨ ਅਪਡੇਸ਼ਨ, ਪਰਿਵਾਰ ਨੂੰ ਮਿਲਣ ਵਾਲੀ ਪੈਨਸ਼ਨ ’ਚ ਸੁਧਾਰ ਦੀ ਮੰਗ ਵੀ ਕਰ ਰਹੇ ਹਨ।